ਹਰਿਆਣਾ ਚੋਣ 2019: ਪੀਐਮ ਮੋਦੀ ਬੋਲੇ, ਹਰਿਆਣਾ ਵਿਚ ਨਵਾਂ ਇਤਿਹਾਸ ਬਣਨ ਵਾਲਾ ਹੈ

ਪ੍ਰਧਾਨ ਮੰਤਰੀ ਮੋਦੀ ਮੋਦੀ ਨੇ ਕਿਹਾ ਕਿ ਮੈਂ ਦੋ ਦਿਨਾਂ ਤੋਂ ਹਰਿਆਣਾ ਵਿਚ ਹਾਂ, ਹਵਾ ਦਾ ਰੁਖ ਸਾਫ ਹੈ। ਜਨਤਾ ਨੇ ਫੈਸਲਾ ਕੀਤਾ ਹੈ ਕਿ ਭਾਜਪਾ ਹਰਿਆਣਾ ਵਿਚ ਮੁੜ ਸਰਕਾਰ ਬਣਾਵੇ।ਪੀਐਮ ਮੋਦੀ ਨੇ ਕਿਹਾ ਕਿ ਚਰਖੀ ਦਾਦਰੀ ਪਹਿਲਾਂ ਜ਼ਿਲ੍ਹਾ ਨਹੀਂ ਸੀ। ਅਸੀਂ ਇਸ ਨੂੰ ਜ਼ਿਲ੍ਹਾ ਬਣਾਇਆ ਹੈ। ਇਸ ਖੇਤਰ ਨੂੰ ਨੈਸ਼ਨਲ ਹਾਈਵੇ ਨਾਲ ਜੋੜਿਆ। ਹਰਿਆਣਾ ਦਾ ਇਹ ਖੇਤਰ ਨਾਲ 4-5 ਨੈਸ਼ਨਲ ਹਾਈਵੇ ਨਾਲ ਜੁੜ ਗਿਆ ਹੈ। ਨਵੇਂ ਮੈਡੀਕਲ ਕਾਲਜ ਇਥੇ ਬਣ ਰਹੇ ਹਨ,ਲਾਸਟਿਕ ਹੱਬ ਬਣ ਰਿਹਾ ਹੈ।

News18 Punjab
Updated: October 15, 2019, 4:34 PM IST
ਹਰਿਆਣਾ ਚੋਣ 2019: ਪੀਐਮ ਮੋਦੀ ਬੋਲੇ, ਹਰਿਆਣਾ ਵਿਚ ਨਵਾਂ ਇਤਿਹਾਸ ਬਣਨ ਵਾਲਾ ਹੈ
ਹਰਿਆਣਾ ਚੋਣ 2019: ਪੀਐਮ ਮੋਦੀ ਬੋਲੇ, ਹਰਿਆਣਾ ਵਿਚ ਨਵਾਂ ਇਤਿਹਾਸ ਬਣਨ ਵਾਲਾ ਹੈ
News18 Punjab
Updated: October 15, 2019, 4:34 PM IST
ਹਰਿਆਣਾ ਵਿਧਾਨ ਸਭਾ ਚੋਣਾਂ 2019(Haryana Assembly Election 2019) ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਚਰਖੀ ਦਾਦਰੀ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹਵਾ ਦਾ ਰੁਖ ਸਾਫ ਹੈ, ਹਰਿਆਣਾ ਵਿਚ ਨਵਾਂ ਇਤਿਹਾਸ ਬਣਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨੇ ਸੰਗਠਨ ਦੀ ਤਰ੍ਹਾਂ ਕੰਮ ਕੀਤਾ ਹੈ। ਅਸੀਂ ਨਵੀਂ ਚੁਨੋਤੀਆਂ ਨੂੰ ਸਵੀਕਾਰ ਕੀਤਾ ਹੈ, ਮੋਢੇ ਨਾਲ ਮੋਢਾ ਜੋੜ ਕੇ ਹਰਿਆਣਾ ਦੇ ਲੋਕਾਂ ਨਾਲ ਕੰਮ ਕੀਤਾ ਹੈ। ਇਥੇ ਪਾਰਟੀ ਦੇ ਪੁਰਾਣੇ ਸਾਥੀਆਂ ਦਾ ਮਾਰਗ ਦਰਸ਼ਨ ਮਿਲਦਾ ਰਹਿੰਦਾ ਹੈ। ਦਾਦਰੀ ਦੇ ਸਪੂਤ ਰਮੇਸ਼ ਜੋਸ਼ ਨਾਲ ਕੰਮ ਕਰਨ ਦਾ ਮੌਕਾ ਲੰਮੇ ਸਮੇਂ ਤੱਕ ਮਿਲਿਆ। ਪੀਐਮ ਮੋਦੀ ਨੇ ਕਿਹਾ ਕਿ ਮੈਂ ਦੋ ਦਿਨਾਂ ਤੋਂ ਹਰਿਆਣਾ ਵਿਚ ਹਾਂ, ਹਵਾ ਦਾ ਰੁਖ ਸਾਫ ਹੈ। ਜਨਤਾ ਨੇ ਫੈਸਲਾ ਕੀਤਾ ਹੈ ਕਿ ਭਾਜਪਾ ਹਰਿਆਣਾ ਵਿਚ ਮੁੜ ਸਰਕਾਰ ਬਣਾਵੇ।

ਪੀਐਮ ਮੋਦੀ ਨੇ ਕਿਹਾ ਕਿ ਚਰਖੀ ਦਾਦਰੀ ਪਹਿਲਾਂ ਜ਼ਿਲ੍ਹਾ ਨਹੀਂ ਸੀ। ਅਸੀਂ ਇਸ ਨੂੰ ਜ਼ਿਲ੍ਹਾ ਬਣਾਇਆ ਹੈ। ਇਸ ਖੇਤਰ ਨੂੰ ਨੈਸ਼ਨਲ ਹਾਈਵੇ ਨਾਲ ਜੋੜਿਆ। ਹਰਿਆਣਾ ਦਾ ਇਹ ਖੇਤਰ ਨਾਲ 4-5 ਨੈਸ਼ਨਲ ਹਾਈਵੇ ਨਾਲ ਜੁੜ ਗਿਆ ਹੈ। ਨਵੇਂ ਮੈਡੀਕਲ ਕਾਲਜ ਇਥੇ ਬਣ ਰਹੇ ਹਨ,ਲਾਸਟਿਕ ਹੱਬ ਬਣ ਰਿਹਾ ਹੈ। ਦਿੱਲੀ ਵਿਚ ਮੋਦੀ ਨੇ ਤਾਂ ਹਰਿਆਣਾ ਵਿਚ ਮਨੋਹਰ ਨੇ ਕਰ ਵਿਖਾਇਆ। ਹਰਿਆਣਾ ਵਿਚ ਦੂਜੀ ਵਾਰ ਸਰਕਾਰ ਬਣਨ ਦੀ ਸਥਿਤੀ ਹੈ। ਲੋਕਾਂ ਦੇ ਆਸ਼ੀਰਵਾਦ ਤੋਂ ਸਰਕਾਰ ਬਣੇਗੀ। ਹਰਿਆਣਾ ਵਿਚ ਜਨਤਾ ਨੇ ਬੀਜੇਪੀ ਦੇ ਕੰਮਾਂ ਉਤੇ ਮੁਹਰ ਲਾਈ ਹੈ।

Loading...
ਪੀਐਮ ਮੋਦੀ ਨੇ ਕਿਹਾ ਕਿ ਲੋਕ ਸਭਾ ਚੋਣਾਂ 2019 ਵਿਚ ਜਿਸ ਤਰ੍ਹਾਂ ਜਨਤਾ ਨੇ ਆਸ਼ੀਰਵਾਦ ਦਿੱਤਾ, ਉਸ ਲਈ ਹਰ ਵੋਟਰ ਨੂੰ ਪ੍ਰਣਾਮ ਕਰਦਾ ਹਾਂ। ਹਰਿਆਣਾ ਵਿਚ ਬੀਜੇਪੀ ਦਾ ਪ੍ਰਚਾਰ ਨਹੀਂ ਕਰਦਾ ਅਤੇ ਨਾ ਹੀ ਵੋਟ ਮੰਗਦਾ, ਹਰਿਆਣਾ ਨਾਲ ਪਿਆਰ ਹੈ, ਜੋ ਮੈਨੂੰ ਇਥੇ ਖਿੱਚ ਲਿਆਉਂਦਾ ਹੈ। ਹਰਿਆਣਾ ਵਿਚ ਪ੍ਰਚਾਰ ਕਰਨ ਲਈ ਮੈਨੂੰ ਆਉਣ ਦੀ ਲੋੜ ਨਹੀਂ ਸੀ। ਹਰਿਆਣਾ ਤੋਂ ਊਰਜਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਨਤਾ ਨੇ ਰਾਸ਼ਟਰਹਿੱਤ ਅਤੇ ਵਿਕਾਸ ਨੂੰ ਧਿਆਨ ਵਿਚ ਰੱਖ ਕੇ ਵੰਡਣ ਵਾਲੀ ਰਾਜਨੀਤੀ ਨੂੰ ਖਤਮ ਕੀਤਾ ਹੈ। ਅਸੀਂ ਪੰਜ ਸਾਲਾਂ ਵਿਚ ਵਿਕਾਸ ਦੀ ਨੀਂਹ ਰੱਖੀ। ਨਵੇਂ ਭਾਰਤ ਦੇ ਨਿਰਮਾਣ ਤੇਜ਼ੀ ਨਾਲ ਸ਼ੁਰੂ ਹੈ ਅਤੇ ਨਵੇਂ ਭਾਰਤ ਦਾ ਅਸਰ ਪਿੰਡਾਂ ਵਿਚ ਦਿਖ ਰਿਹਾ ਹੈ।
First published: October 15, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...