Online Fraud: ਚਾਰਟਰਡ ਅਕਾਊਂਟੈਂਟ ਨਾਲ 6 ਲੱਖ ਦੀ ਠੱਗੀ, ਇਸ ਤਰਾਂ ਦਿੱਤਾ ਘਟਨਾ ਨੂੰ ਅੰਜਾਮ..

News18 Punjabi | News18 Punjab
Updated: February 23, 2021, 1:19 PM IST
share image
Online Fraud: ਚਾਰਟਰਡ ਅਕਾਊਂਟੈਂਟ ਨਾਲ 6 ਲੱਖ ਦੀ ਠੱਗੀ, ਇਸ ਤਰਾਂ ਦਿੱਤਾ ਘਟਨਾ ਨੂੰ ਅੰਜਾਮ..

  • Share this:
  • Facebook share img
  • Twitter share img
  • Linkedin share img
ਹੈਦਰਾਬਾਦ: ਹਾਲ ਵਿੱਚ ਹੀ, ਇੱਕ ਚਾਰਟਰਡ ਅਕਾਊਂਟੈਂਟ (chartered accountant) ਨੂੰ 6 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਣਾ ਪਿਆ। ਜਿੱਥੇ ਠੱਗਾਂ ਨੇ ਇੰਟਰਨੈੱਟ ਦੀ ਮਦਦ ਨਾਲ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਅਤੇ CA ਤੋਂ ਇੰਨੀ ਵੱਡੀ ਰਕਮ ਦੀ ਉੜਾ ਲੈ ਗਏ। ਤੇਲੰਗਾਨਾ ਟੁਡੇ ਵਿੱਚ ਛਪੀ ਇੱਕ ਰਿਪੋਰਟ ਦੇ ਅਨੁਸਾਰ, ਗਾਚੀਬੋਵਾਲੀ ਦੇ ਇਸ ਸੀਏ ਨੇ ਇੱਕ ਈ-ਕਾਮਰਸ ਸਾਈਟ (e-commerce site) 'ਤੇ ਆਪਣੀ ਪੁਰਾਣੀ ਸਾਈਕਲ ਵੇਚਣ ਲਈ ਇਸ਼ਤਿਹਾਰ ਪੋਸਟ ਕੀਤਾ ਸੀ ਅਤੇ ਉਸ ਦੀ ਕੀਮਤ 3500 ਰੁਪਏ ਰੱਖੀ ਸੀ। ਇਸ ਇਸ਼ਤਿਹਾਰ ਨੂੰ ਪੋਸਟ ਕਰਨ ਤੋਂ ਬਾਅਦ CA ਨੂੰ ਤੁਰੰਤ ਇੱਕ ਅਣਜਾਣ ਵਿਅਕਤੀ ਵੱਲੋਂ ਫ਼ੋਨ ਆਇਆ ਜੋ ਕਿ ਉਸ ਦੀ ਇਹ ਸਾਈਕਲ ਖ਼ਰੀਦਣ ਦਾ ਚਾਹਵਾਨ ਲੱਗ ਰਿਹਾ ਸੀ।

ਪੁਲਿਸ ਨੇ ਦੱਸਿਆ ਕਿ ਦੋਵਾਂ ਵਿਚਕਾਰ ਸਾਈਕਲ ਲਈ ਇੱਕ ਰਕਮ 'ਤੇ ਸਹਿਮਤੀ ਬਣੀ ਅਤੇ ਉਸ ਤੋਂ ਬਾਅਦ ਠੱਗ ਨੇ CA ਨੂੰ ਕਿਹਾ ਕਿ ਉਹ ਉਸ ਦੇ ਫ਼ੋਨ 'ਤੇ ਇੱਕ QR Code ਭੇਜੇਗਾ, ਜਿਸ ਨੂੰ ਸਕੈਨ ਕਰਨ 'ਤੇ CA ਨੂੰ ਐਡਵਾਂਸ ਪੇਮੈਂਟ ਮਿਲ ਜਾਏਗੀ। ਪਹਿਲੀ ਵਾਰੀ ਜਦੋਂ ਸੀਏ ਨੇ ਕੋਡ ਨੂੰ ਸਕੈਨ ਕੀਤਾ, ਤਾਂ ਉਸ ਦੇ ਬੈਂਕ ਖਾਤੇ 'ਚੋਂ 2 ਲੱਖ ਰੁਪਏ ਨਿਕਲ ਗਏ। ਇਹ ਦੇਖ ਕੇ ਸੀਏ ਦੇ ਹੋਸ਼ ਉੱਡ ਗਏ ਅਤੇ ਜਦੋਂ ਉਸ ਨੇ ਠੱਗੀ ਮਾਰਨ ਵਾਲੇ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ 2 ਲੱਖ ਰੁਪਏ ਮੁੜ ਤੋਂ ਸੀਏ ਦੇ ਅਕਾਊਂਟ ਵਿੱਚ ਟਰਾਂਸਫ਼ਰ ਕਰ ਦੇਵੇਗਾ ਅਤੇ ਨਾਲ ਹੀ ਐਡਵਾਂਸ ਪੈਸੇ ਵੀ ਭੇਜ ਦੇਵੇਗਾ ਪਰ ਇਸ ਦੇ ਲਈ ਸੀਏ ਨੂੰ ਇੱਕ ਵਾਰੀ ਫਿਰ ਕੋਡ ਸਕੈਨ ਕਰਨਾ ਪਵੇਗਾ।

ਦੁਬਾਰਾ ਕੋਡ ਸਕੈਨ ਕਰਨ 'ਤੇ ਸੀਏ ਦੇ ਖਾਤੇ ਵਿੱਚੋਂ ਫਿਰ 2 ਲੱਖ ਰੁਪਏ ਕੱਟ ਲਏ ਗਏ। ਪੀੜਤ ਨੇ ਉਸ ਧੋਖੇਬਾਜ਼ ਨੂੰ ਫਿਰ ਫ਼ੋਨ ਕੀਤਾ ਤਾਂ ਉਸ ਨੇ ਕਿਹਾ ਕਿ ਇਹ ਇੱਕ ਤਕਨੀਕੀ ਗੜਬੜ ਹੈ ਅਤੇ ਉਸ ਨੂੰ ਲਗਾਤਾਰ ਤੀਜੀ ਵਾਰ QR ਕੋਡ ਨੂੰ ਸਕੈਨ ਕਰਨ ਲਈ ਕਿਹਾ। ਤੀਜੀ ਵਾਰ ਵੀ 2 ਲੱਖ ਰੁਪਏ ਦੀ ਰਕਮ ਅਕਾਊਂਟ ਵਿੱਚੋਂ ਨਿਕਲ ਗਈ, ਅਤੇ ਇਸ ਤਰਾਂ ਕੁੱਲ 6 ਲੱਖ ਰੁਪਏ (Rs. 6 Lakh Debited) CA ਦੇ ਅਕਾਊਂਟ 'ਚੋਂ ਟਰਾਂਸਫ਼ਰ ਹੋ ਗਏ। ਜਦੋਂ ਪੀੜਤ ਨੇ ਫਿਰ ਤੋਂ ਠੱਗ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੋਬਾਈਲ ਬੰਦ ਆਉਣਾ ਸ਼ੁਰੂ ਹੋ ਗਿਆ।
ਜਿਵੇਂ ਹੀ ਸੀਏ ਨੂੰ ਪਤਾ ਲੱਗਿਆ ਕਿ ਉਸ ਨਾਲ ਠੱਗੀ ਮਾਰੀ ਗਈ ਹੈ, ਤਾਂ ਉਸ ਨੇ ਤੁਰੰਤ ਸਾਈਬਰ ਕ੍ਰਾਈਮ ਸੈੱਲ (Cyber Crime Cell) ਕੋਲ ਸ਼ਿਕਾਇਤ ਦਰਜ ਕਰਵਾਈ। ਫ਼ਿਲਹਾਲ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Published by: Anuradha Shukla
First published: February 23, 2021, 1:12 PM IST
ਹੋਰ ਪੜ੍ਹੋ
ਅਗਲੀ ਖ਼ਬਰ