• Home
 • »
 • News
 • »
 • national
 • »
 • CHENNAI MAN ALLEGEDLY SLITS HIS THROAT AND WRIST WITH DEBIT CARD AP AS

Crime News: ਚੇਨਈ ਦੇ ਵਿਅਕਤੀ ਵੱਲੋਂ ਡੈਬਿਟ ਕਾਰਡ ਨਾਲ ਗਲ਼ ਵੱਢ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼

ਤਾਮਿਲਨਾਡੂ ਦੇ ਚੇਨਈ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਦੇ ਮੁਤਾਬਕ ਇੱਥੋਂ ਦੇ ਇੱਕ ਵਿਅਕਤੀ ਨੇ ਡੈਬਿਟ ਕਾਰਡ ਨਾਲ ਆਪਣੇ ਗੁੱਟ ਦੀ ਨਾੜੀ ਤੇ ਗਲ਼ ਵੱਢ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਖ਼ੂਨ ਨਾਲ ਲਥਪਥ ਵਿਅਕਤੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ, ਜਿੱਥੇ ਉਹ ਜ਼ੇਰੇ ਇਲਾਜ ਹੈ।

Crime News: ਚੇਨਈ ਦੇ ਵਿਅਕਤੀ ਵੱਲੋਂ ਡੈਬਿਟ ਕਾਰਡ ਨਾਲ ਗਲ਼ ਵੱਢ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼

 • Share this:
  ਤਾਮਿਲਨਾਡੂ ਦੇ ਚੇਨਈ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਦੇ ਮੁਤਾਬਕ ਇੱਥੋਂ ਦੇ ਇੱਕ ਵਿਅਕਤੀ ਨੇ ਡੈਬਿਟ ਕਾਰਡ ਨਾਲ ਆਪਣੇ ਗੁੱਟ ਦੀ ਨਾੜੀ ਤੇ ਗਲ਼ ਵੱਢ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਖ਼ੂਨ ਨਾਲ ਲਥਪਥ ਵਿਅਕਤੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ, ਜਿੱਥੇ ਉਹ ਜ਼ੇਰੇ ਇਲਾਜ ਹੈ।

  ਜਾਣਕਾਰੀ ਦੇ ਮੁਤਾਬਕ ਪੇਰਾਵਲੂਰ 'ਚ ਸੋਮਵਾਰ ਸ਼ਾਮ ਨੂੰ ਘਰ 'ਚ 25 ਸਾਲਾ ਵਿਅਕਤੀ ਨੇ ਡੈਬਿਟ ਕਾਰਡ ਨਾਲ ਕਥਿਤ ਤੌਰ 'ਤੇ ਆਪਣਾ ਗੁੱਟ ਦੀ ਨਾੜੀ ਅਤੇ ਗਲਾ ਵੱਢ ਲਿਆ। ਸ਼ਾਮ 4.30 ਵਜੇ ਦੇ ਕਰੀਬ ਪੇਰੀਯਾਰ ਨਗਰ ਵਿਖੇ ਇੱਕ 53 ਸਾਲਾ ਔਰਤ ਵੱਲੋਂ ਪੁਲਿਸ ਪੈਟਰੋਲ ਕਾਰ ਨੂੰ ਰੋਕਿਆ ਗਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਉਸਦੇ ਅਪਾਰਟਮੈਂਟ ਵਿੱਚ ਬੰਦ ਕਰ ਲਿਆ ਹੈ।

  ਪੁਲਿਸ ਨੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਜਾ ਕੇ ਦੇਖਿਆ ਤਾਂ ਇੱਕ ਵਿਅਕਤੀ ਦੀ ਗਰਦਨ ਅਤੇ ਗੁੱਟ ਤੋਂ ਖੂਨ ਵਗ਼ ਰਿਹਾ ਸੀ। ਇਸ ਦੇ ਨਾਲ ਹੀ ਉਸ ਦੇ ਹੱਥਾਂ ਵਿੱਚ ਡੈਬਿਟ ਕਾਰਡ ਸੀ, ਜਿਸ `ਤੇ ਖ਼ੂਨ ਲੱਗਿਆ ਹੋਇਆ ਸੀ।ਪੁੁਲਿਸ ਦੇ ਮੁਤਾਬਕ ਪੁੱਛਗਿੱਛ ਤੋਂ ਬਾਅਦ, ਉਸਦੀ ਪਛਾਣ ਪੁਡੂਚੇਰੀ ਦੇ ਏ ਅਰਾਵਿੰਦਨ (25) ਵਜੋਂ ਹੋਈ ਹੈ। ਉਸਨੇ 2018 ਤੱਕ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਔਰਤ ਦੀ ਧੀ ਦੇ ਨਾਲ ਮਿਲ ਕੇ ਪੜ੍ਹਾਈ ਕੀਤੀ ਅਤੇ ਉਸਦੀ 3.5 ਲੱਖ ਰੁਪਏ ਦੀ ਆਰਥਿਕ ਮਦਦ ਕੀਤੀ।

  ਲੜਕੀ ਤੇ ਉਸ ਦੀ ਮਾਂ ਵੱਲੋਂ ਉਸ ਨੂੰ ਸਾਢੇ 3 ਲੱਖ ਦੀ ਰਕਮ ਅਦਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਕਾਫ਼ੀ ਸਮਾਂ ਬੀਤਣ ਦੇ ਬਾਵਜੂਦ ਦੋਵਾਂ ਦੇ ਅਰਵਿੰਦਨ ਕੋਲੋਂ ਉਧਾਰ ਲਏ ਪੈਸੇ ਵਾਪਸ ਨਹੀਂ ਕੀਤੇ, ਜਿਸ ਤੋਂ ਬਾਅਦ ਉਹ ਕਥਿਤ ਤੌਰ `ਤੇ ਔਰਤ ਦੇ ਘਰ ਗਿਆ। ਦੋਵੇਂ ਧਿਰਾਂ ਵਿੱਚ ਪੈਸਿਆਂ ਨੂੰ ਲੈਕੇ ਕਾਫ਼ੀ ਦੇਰ ਤੱਕ ਬਹਿਸ ਹੋਈ, ਜਿਸ ਤੋਂ ਬਾਅਦ ਦੁਖੀ ਹੋ ਕੇ ਇਸ ਵਿਅਕਤੀ ਨੇ ਖ਼ੁਦਕੁਸ਼ੀ ਵਰਗਾ ਕਦਮ ਚੁੱਕਿਆ।

  ਦੂਜੇ ਪਾਸੇ, ਇਸ ਮਾਮਲੇ ਵਿੱਚ ਦੂਜੀ ਧਿਰ ਯਾਨਿ ਔਰਤ ਤੇ ਉਸ ਦੀ ਬੇਟੀ ਦੇ ਬਿਆਨਾਂ ਮੁਤਾਬਕ ਉਹ ਵਿਅਕਤੀ ਇੱਕ ਚੋਰ ਹੈ, ਜੋ ਕਿ ਚੋਰੀ ਤੇ ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋਇਆ ਸੀ। ਉਸ ਨੇ 53 ਸਾਲਾ ਔਰਤ ਤੋਂ ਉਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਸ ਨੇ ਅਰਵਿੰਦਨ ਨੂੰ ਪੁਲਿਸ `ਚ ਫ਼ੋਨ ਕਰਨ ਦੀ ਧਮਕੀ ਦਿਤੀ ਤਾਂ ਉਸ ਨੇ ਡਰ ਦੇ ਮਾਰੇ ਆਪਣੇ ਗੁੱਟ ਦੀ ਨਾੜੀ ਤੇ ਗਲ਼ ਵੱਢ ਲਿਆ। ਜਦੋਂ ਘਟਨਾ ਵਾਪਰੀ, ਔਰਤ ਦੀ ਧੀ ਘਰੋਂ ਬਾਹਰ ਸੀ।  ਪੇਰਾਵਲੂਰ ਪੁਲਿਸ ਦੋਵਾਂ ਪਾਸਿਆਂ ਤੋਂ ਪੁੱਛਗਿੱਛ ਕਰ ਰਹੀ ਹੈ।
  Published by:Amelia Punjabi
  First published: