ਜਹਾਜ਼ ‘ਚ ਯਾਤਰੀ ਨੇ ਕੀਤਾ ਅਜਿਹਾ ਕੰਮ, ਸੀਆਈਐਸਐਫ ਨੇ ਹੇਠਾਂ ਉਤਾਰਿਆ

ਇਕ ਯਾਤਰੂ ਵੱਲੋਂ ਜਹਾਜ਼ ਅੰਦਰ ਹੀ ਯੋਗ (Yoga) ਕਰਨ ਲੱਗਾ, ਇਸ ਨਾਲ ਦੂਜੇ ਯਾਤਰੀਆਂ ਨੂੰ ਪ੍ਰੇਸ਼ਾਨੀ ਹੋਣ ਲੱਗੀ। ਚਾਲਕ ਦਲ ਦੇ ਮੈਂਬਰਾਂ (Crew Members) ਨੇ ਉਸ ਯਾਤਰੀ ਨੂੰ ਅਜਿਹਾ ਕਰਨ ਤੋਂ ਮਨਾ ਕੀਤਾ ਪਰ ਉਹ ਨਹੀਂ ਮੰਨਿਆ।

News18 Punjab
Updated: November 6, 2019, 4:58 PM IST

ਇਕ ਯਾਤਰੂ ਵੱਲੋਂ ਜਹਾਜ਼ ਅੰਦਰ ਹੀ ਯੋਗ (Yoga) ਕਰਨ ਕਾਰਨ ਕੋਲੰਬੋ (Colombo) ਜਾਣ ਵਾਲੀ ਫਲਾਇਟ ਵਿਚੋਂ ਉਤਾਰ ਦਿੱਤਾ ਗਿਆ। ਇਹ ਵਿਅਕਤੀ ਮਾਨਸਿਕ ਰੂਪ ਨਾਲ ਠੀਕ ਵੀ ਨਹੀਂ ਲੱਗਦਾ ਸੀ। ਅਚਾਨਕ ਉਹ ਜਹਾਜ਼ ਵਿਚ ਯੋਗ ਅਤੇ ਕਸਰਤ (Exercise) ਕਰਨ ਲੱਗਾ। ਇਸ ਨਾਲ ਦੂਜੇ ਯਾਤਰੀਆਂ ਨੂੰ ਪ੍ਰੇਸ਼ਾਨੀ ਹੋਣ ਲੱਗੀ। ਚਾਲਕ ਦਲ ਦੇ ਮੈਂਬਰਾਂ (Crew Members) ਨੇ ਉਸ ਯਾਤਰੀ ਨੂੰ ਅਜਿਹਾ ਕਰਨ ਤੋਂ ਮਨਾ ਕੀਤਾ ਪਰ ਉਹ ਨਹੀਂ ਮੰਨਿਆ। ਇਸ ਤੋਂ ਬਾਅਦ ਸੀਆਈਐਸਐਫ ਦੀ ਮਦਦ ਨਾਲ ਉਸ ਨੂੰ ਜਹਾਜ਼ ਵਿਚੋਂ ਉਤਾਰ ਦਿੱਤਾ। ਇਹ ਯਾਤਰੀ ਕੋਲੰਬੋ ਜਾਣ ਲਈ ਵਾਰਾਣਸੀ (Varanasi) ਤੋਂ ਚੇਨਈ (Chennai) ਆਇਆ ਸੀ।

ਸੀਆਈਐਸਐਫ (CISF) ਨੇ ਯਾਤਰੀ (Passenger) ਨੂੰ ਜਹਾਜ਼ ਵਿਚੋਂ ਉਤਾਰਣ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਨਿੱਜੀ ਏਅਰਲਾਇਨਸ (Private Airlines) ਨੇ ਉਸਦਾ ਕਿਰਾਇਆ (Air Fair) ਵੀ ਵਾਪਸ ਕਰ ਦਿੱਤਾ। ਪੁਲਿਸ ਅਨੁਸਾਰ ਯਾਤਰੀ ਖਿਲਾਫ ਕੋਈ ਰਸਮੀ ਸ਼ਿਕਾਇਤ (Complaint) ਨਹੀਂ ਮਿਲੀ। ਇਸ ਲਈ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਸ ਨੂੰ ਚੇਨਈ ਵਿਚ ਸ਼੍ਰੀਲੰਕਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਸੌਂਪਣ ਦੀ ਤਿਆਰੀ ਚਲ ਰਹੀ ਹੈ। ਪੁਲਿਸ ਨੇ ਦੱਸਿਆ ਕਿ ਉਸ ਕੋਲ ਸ਼੍ਰੀਲੰਕਾ ਅਤੇ ਅਮਰੀਕਾ ਦੋਵਾਂ ਦੇਸ਼ਾਂ ਦੇ ਪਾਸਪੋਰਟ ਹਨ।
Loading...
First published: November 6, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...