ਮੈਟਰੋ ਸ਼ਹਿਰਾਂ ਵਿਚ ਵੈਕਸੀਨੇਸ਼ਨ ਦੀ ਰੇਸ ਵਿਚ ਚੇਨਈ ਪਹਿਲੇ ਨੰਬਰ ਤੇ ਪਹੁੰਚਿਆ, ਦਿੱਲੀ-ਮੁੰਬਈ ਅੰਕੜਿਆਂ ਵਿਚ ਹਨ ਕਾਫੀ ਪਿੱਛੇ

News18 Punjabi | Trending Desk
Updated: July 22, 2021, 10:49 AM IST
share image
ਮੈਟਰੋ ਸ਼ਹਿਰਾਂ ਵਿਚ ਵੈਕਸੀਨੇਸ਼ਨ ਦੀ ਰੇਸ ਵਿਚ ਚੇਨਈ ਪਹਿਲੇ ਨੰਬਰ ਤੇ ਪਹੁੰਚਿਆ, ਦਿੱਲੀ-ਮੁੰਬਈ ਅੰਕੜਿਆਂ ਵਿਚ ਹਨ ਕਾਫੀ ਪਿੱਛੇ
ਮੈਟਰੋ ਸ਼ਹਿਰਾਂ ਵਿਚ ਵੈਕਸੀਨੇਸ਼ਨ ਦੀ ਰੇਸ ਵਿਚ ਚੇਨਈ ਪਹਿਲੇ ਨੰਬਰ ਤੇ ਪਹੁੰਚਿਆ, ਦਿੱਲੀ-ਮੁੰਬਈ ਅੰਕੜਿਆਂ ਵਿਚ ਹਨ ਕਾਫੀ ਪਿੱਛੇ

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਤੋਂ ਬਚਾਅ ਲਈ ਪੂਰੇ ਦੇਸ਼ ਵਿਚ ਇਸ ਸਮੇਂ ਵੈਕਸੀਨੇਸ਼ਨ ਤੇ ਫੋਕਸ ਕੀਤਾ ਜਾ ਰਿਹਾ ਹੈ। ਜੇਕਰ ਹੁਣ ਤੱਕ ਦੇਸ਼ ਦੇ ਮੈਟਰੋ ਸ਼ਹਿਰਾਂ ਵਿਚ ਵੈਕਸੀਨੇਸ਼ਨ ਦੇ ਅੰਕੜੇ ਦੀ ਗੱਲ ਕਰੀਏ ਤਾਂ ਇਸ ਰੇਸ ਵਿਚ ਦੇਸ਼ ਦੇ ਬਾਕੀ ਮੈਟਰੋ ਸ਼ਹਿਰਾਂ ਦੀ ਤੁਲਨਾ ਵਿਚ ਚੇਨਈ ਨੇ ਦੋਵਾਂ ਖੁਰਾਕਾਂ ਦਾ ਕੋਰੋਨਾ ਟੀਕਾ ਵਧੇਰੇ ਯੋਗ ਆਬਾਦੀ ਨੂੰ ਦਿੱਤੀ ਹੈ। ਗ੍ਰੇਟਰ ਚੇਨਈ ਕਾਰਪੋਰੇਸ਼ਨ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਚੇਨਈ ਨੇ ਹੋਰ ਮਹਾਂਨਗਰਾਂ ਦੇ ਮੁਕਾਬਲੇ ਵੱਧ ਤੋਂ ਵੱਧ ਯੋਗ ਆਬਾਦੀ ਨੂੰ ਟੀਕਾ ਲਗਾਇਆ ਹੈ।

ਅਧਿਐਨ ਦੇ ਅਨੁਸਾਰ, ਚੇਨਈ ਸ਼ਹਿਰ ਨੇ ਮੁੰਬਈ, ਦਿੱਲੀ, ਬੰਗਲੁਰੂ ਅਤੇ ਹੈਦਰਾਬਾਦ ਨਾਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਅਧਿਐਨ ਦੇ ਅਨੁਸਾਰ, ਕੋਵਿਨ ਪੋਰਟਲ ਦੇ ਅੰਕੜੇ ਦਰਸਾਉਂਦੇ ਹਨ ਕਿ ਚੇਨਈ ਸ਼ਹਿਰ ਨੇ 20 ਜੁਲਾਈ, 2021 ਤੱਕ ਇਸ ਯੋਗ ਆਬਾਦੀ ਦੇ 9.11 ਲੱਖ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਹਨ।

ਟੀਕਾਕਰਣ ਕਰਨ ਲਈ ਚੇਨਈ ਸ਼ਹਿਰ ਦੀ ਯੋਗ ਆਬਾਦੀ 59.45 ਲੱਖ ਹੈ ਅਤੇ ਕੁੱਲ ਆਬਾਦੀ 78.53 ਲੱਖ ਹੈ। ਇਸਦਾ ਮਤਲਬ ਹੈ ਕਿ ਯੋਗ ਆਬਾਦੀ ਦੇ 15 ਪ੍ਰਤੀਸ਼ਤ ਅਤੇ ਸ਼ਹਿਰ ਦੀ ਕੁੱਲ ਆਬਾਦੀ ਦੇ 12 ਪ੍ਰਤੀਸ਼ਤ ਨੂੰ ਟੀਕੇ ਦੀਆਂ ਦੋ ਖੁਰਾਕਾਂ ਦਿੱਤੀਆਂ ਗਈਆਂ ਸਨ। ਬੰਗਲੁਰੂ ਆਪਣੀ ਯੋਗ ਆਬਾਦੀ ਦਾ 15 ਪ੍ਰਤੀਸ਼ਤ ਅਤੇ ਇਸਦੀ ਕੁੱਲ ਆਬਾਦੀ ਦੇ 10 ਪ੍ਰਤੀਸ਼ਤ ਟੀਕੇ ਲਗਾਉਣ ਦੇ ਨਾਲ ਚੇਨਈ ਤੋਂ ਬਾਅਦ ਦੂਜੇ ਨੰਬਰ 'ਤੇ ਹੈ।
ਇਸ ਦੇ ਨਾਲ ਹੀ ਮੁੰਬਈ ਵਿਚ ਯੋਗ ਆਬਾਦੀ ਦਾ ਸਿਰਫ 11 ਪ੍ਰਤੀਸ਼ਤ ਅਤੇ ਕੁੱਲ ਆਬਾਦੀ ਵਿਚੋਂ ਸਿਰਫ 8 ਪ੍ਰਤੀਸ਼ਤ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਹਨ।ਦਿੱਲੀ ਨੇ ਆਪਣੀ ਯੋਗ ਆਬਾਦੀ ਦਾ 10 ਪ੍ਰਤੀਸ਼ਤ ਟੀਕਾ ਲਗਾਇਆ ਹੈ, ਜਦੋਂਕਿ ਹੈਦਰਾਬਾਦ ਹੁਣ ਤੱਕ ਆਪਣੇ ਯੋਗ ਵਸਨੀਕਾਂ ਵਿਚੋਂ ਸਿਰਫ 6 ਪ੍ਰਤੀਸ਼ਤ ਨੂੰ ਟੀਕੇ ਦੀਆਂ ਦੋ ਖੁਰਾਕਾਂ ਦੇ ਸਕਿਆ ਹੈ।

ਗ੍ਰੇਟਰ ਚੇਨਈ ਕਾਰਪੋਰੇਸ਼ਨ ਦੇ ਕਮਿਸ਼ਨਰ, ਗਗਨ ਸਿੰਘ ਬੇਦੀ ਨੇ ਨਿਉਜ਼ ਏਜੰਸੀ ਆਈਏਐਨਐਸ ਨੂੰ ਦੱਸਿਆ ਕਿ ਅਸੀਂ ਸਥਿਤੀ 'ਤੇ ਬਾਰੀਕੀ ਨਾਲ ਨਜ਼ਰ ਰੱਖੀ ਅਤੇ ਉਨ੍ਹਾਂ ਸਾਰਿਆਂ ਨੂੰ ਟੈਲੀਕਾੱਲ ਕੀਤੇ ਜੋ ਦੂਸਰੇ ਟੀਕੇ ਲਈ ਯੋਗ ਸਨ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਫੀਲਡ ਸਰਵੇਖਣ ਕਰਮਚਾਰੀ ਲੋਕਾਂ ਨੂੰ ਸਲਾਹ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਆਪਣੀ ਦੂਜੀ ਖੁਰਾਕ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਸਮਰਪਿਤ ਟੀਮ ਦੇ ਯਤਨਾਂ ਨੇ ਸਾਡੀ ਇਸ ਸਫਲਤਾ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਪਰ ਨਿਗਮ ਦੇ ਵੱਧ ਤੋਂ ਵੱਧ ਲੋੜੀਂਦੇ ਲੋਕਾ ਨੂੰ ਟੀਕਾ ਲਗਾ ਕੇ ਮਹਾਂਮਾਰੀ ਨਾਲ ਨਜਿੱਠਣ ਲਈ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ।
Published by: Ramanpreet Kaur
First published: July 22, 2021, 10:49 AM IST
ਹੋਰ ਪੜ੍ਹੋ
ਅਗਲੀ ਖ਼ਬਰ