ਕੋਰੋਨਾ ਯੋਧਾ ਐਂਬੂਲੈਂਸ ਚਾਲਕ ਆਰਿਫ ਖਾਨ ਦੀ ਵਿਧਵਾ ਨੂੰ ਸੌਂਪਿਆ 2 ਲੱਖ ਦਾ ਚੈਕ

News18 Punjabi | News18 Punjab
Updated: October 17, 2020, 3:56 PM IST
share image
ਕੋਰੋਨਾ ਯੋਧਾ ਐਂਬੂਲੈਂਸ ਚਾਲਕ ਆਰਿਫ ਖਾਨ ਦੀ ਵਿਧਵਾ ਨੂੰ ਸੌਂਪਿਆ 2 ਲੱਖ ਦਾ ਚੈਕ
ਕੋਰੋਨਾ ਯੋਧਾ ਐਂਬੂਲੈਂਸ ਚਾਲਕ ਆਰਿਫ ਖਾਨ ਦੀ ਵਿਧਵਾ ਨੂੰ ਸੌਂਪਿਆ 2 ਲੱਖ ਦਾ ਚੈਕ

ਆਰਿਫ ਖਾਨ ਦਿੱਲੀ ਵਿੱਚ ਮੁਫਤ ਐਂਬੂਲੈਂਸ ਸੇਵਾ ਪ੍ਰਦਾਨ ਕਰਵਾਉਣ ਵਾਲੇ ਸ਼ਹੀਦ ਭਗਤ ਸਿੰਘ ਸੇਵਾ ਦਲ ਵਿੱਚ ਕੰਮ ਕਰਦੇ ਸਨ। ਜੇ ਇਕ ਕੋਰੋਨਾ ਮਰੀਜ਼ ਨੂੰ ਆਪਣੇ ਪਰਿਵਾਰਕ ਮੈਂਬਰਾਂ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਉਨ੍ਹਾਂ ਦੀ ਆਰਥਿਕ ਮਦਦ ਵੀ ਕਰਦੇ ਸਨ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਆਰਿਫ ਖਾਨ ਸ਼ਹੀਦ ਭਗਤ ਸਿੰਘ ਸੇਵਾ ਦਲ ਵਿੱਚ ਐਂਬੂਲੈਂਸ ਚਾਲਕ ਵਜੋਂ ਕੰਮ ਕਰਦੇ ਸਨ, ਉਹ ਪਿਛਲੇ ਤਿੰਨ ਮਹੀਨਿਆਂ ਤੋਂ ਕੋਰੋਨਾ ਨਾਲ ਮ੍ਰਿਤਕ ਲੋਕਾਂ ਦਾ ਸਸਕਾਰ ਕਰਦੇ ਸਨ ਅਤੇ ਜੇ ਕਿਸੇ ਕੋਰੋਨਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਉਨ੍ਹਾਂ ਦੀ ਆਰਥਿਕ ਮਦਦ ਵੀ ਕਰਦੇ ਸਨ। ਦੇਸ਼ ਵਾਸੀਆਂ ਨੇ ਆਰਿਫ ਖਾਨ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਖੂਬ ਪ੍ਰਸ਼ੰਸਾ ਕੀਤੀ ਸੀ। ਆਪਣਾ ਫਰਜ਼ ਨਿਭਾਉਂਦਿਆਂ ਹੋਏ 10 ਅਕਤੂਬਰ ਨੂੰ ਆਰਿਫ ਖਾਨ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਸੀ। ਦੇਸ਼ ਦੇ ਅਖਬਾਰਾਂ, ਸੋਸ਼ਲ ਮੀਡੀਆ ਉਤੇ ਜਦੋਂ ਆਰਿਫ ਦੀ ਕੋਰੋਨਾ ਨਾਲ ਮੌਤ ਦੀ ਖਬਰ ਆਈ ਤਾਂ ਸਾਰੇ ਦੇਸ਼ ਨੇ ਕੋਰੋਨਾ ਯੋਧਾ ਆਰਿਫ ਖਾਨ ਦੀ ਮੌਤ ਉਤੇ ਦੁੱਖ ਪ੍ਰਗਟਾਇਆ ਸੀ। ਦੇਸ਼ ਦੇ ਰਾਸ਼ਟਪਤੀ ਵੈਂਕਿਆ ਨਾਇਡੂ ਨੇ ਕੋਰੋਨਾ ਯੋਧਾ ਨੂੰ ਟਵਿਟ ਰਾਹੀਂ ਸ਼ਰਧਾਂਜਲੀ ਦਿੱਤੀ। ਦਿੱਲੀ ਦੇ ਆਰਿਫ ਖਾਨ ਦੇ ਪਰਿਵਾਰਕ ਮੈਂਬਰਾਂ ਲਈ ਮੇਰੀ ਹਮਦਰਦੀ ਹੈ। ਆਰਿਫ ਖਾਨ ਨੇ ਬਿਨਾਂ ਕਿਸੇ ਭੇਦਭਾਵ ਤੋਂ 200 ਲਾਸ਼ਾਂ ਦਾ ਸਸਕਾਰ ਕੀਤਾ ਹੈ।ਰਾਸ਼ਟਰਪਤੀ ਭਵਨ ਵੱਲੋਂ ਐਂਬੂਲੈਂਸ ਚਾਲਕ ਆਰਿਫ ਖਾਨ ਦੀ ਵਿਧਵਾ ਨੂੰ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ। ਰਾਸ਼ਟਪਤੀ ਭਵਨ ਦੇ ਅਧਿਕਾਰੀਆਂ ਨੇ ਆਰਿਫ ਖਾਨ ਦੇ ਘਰ ਪੁੱਜ ਕੇ ਉਨ੍ਹਾਂ ਦੀ ਪਤਨੀ ਨੂੰ 2 ਲੱਖ ਦਾ ਚੈਕ ਭੇਂਟ ਕੀਤਾ। ਜਦੋਂ ਰਾਸ਼ਟਰਤੀ ਰਾਮਨਾਥ ਕੋਵਿੰਦ ਨੂੰ ਕੋਰੋਨਾ ਯੋਧਾ ਆਰਿਫ ਖਾਨ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮ੍ਰਿਤਕ ਦੇ ਘਰ ਸਹਾਇਤਾ ਵਜੋਂ 2 ਲੱਖ ਦਾ ਚੈਕ ਭੇਜਿਆ।
ਡੀਐਮ ਸ਼ਾਹਦਰਾ ਨੇ 17 ਅਕਤੂਬਰ 2020 ਨੂੰ ਮੁਹੰਮਦ ਆਰਿਫ ਦੀ ਪਤਨੀ ਸੁਲਤਾਨਾ ਆਰਿਫ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਤ ਕੀਤਾ। ਦੱਸਣਯੋਗ ਹੈ ਕਿ ਮ੍ਰਿਤਕ ਆਰਿਫ ਦੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਦੋ ਪੁੱਤਰ ਅਤੇ ਦੋ ਧੀਆਂ ਹਨ।
Published by: Ashish Sharma
First published: October 17, 2020, 3:56 PM IST
ਹੋਰ ਪੜ੍ਹੋ
ਅਗਲੀ ਖ਼ਬਰ