• Home
 • »
 • News
 • »
 • national
 • »
 • CHHATISGARH MINOR ADIVASI RAPE VICTIM FATHER TRIES TO COMMIT SUCIDE POLICE REGISTERS CASE AFTER TWO MONTHS

ਗੈਗਰੇਪ ਪੀੜਤ ਪਰਿਵਾਰ ਦੀ ਨਹੀਂ ਹੋਈ ਸੁਣਵਾਈ, ਪਿਤਾ ਨੇ ਖਾਧਾ ਜ਼ਹਿਰ ਫੇਰ ਹੋਈ FIR ਦਰਜ

ਤਕਰੀਬਨ ਤਿੰਨ ਮਹੀਨੇ ਪਹਿਲਾਂ ਲੜਕੀ 'ਤੇ ਸੱਤ ਨੌਜਵਾਨਾਂ ਨੇ ਸਮੂਹਿਕ ਬਲਾਤਕਾਰ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਦੋਂ ਮਾਮਲਾ ਦਰਜ ਕੀਤਾ, ਜਦੋਂ ਪਿਤਾ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।

ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਬਾਹਰ ਕੱਢਿਆ ਹੈ।

 • Share this:
  ਛੱਤੀਸਗੜ੍ਹ ਦੇ ਕਾਂਡਾਗਾਓਂ ਜ਼ਿਲੇ ਵਿਚ ਇਕ ਨਾਬਾਲਗ ਲੜਕੀ ਨਾਲ ਕਥਿਤ ਤੌਰ ‘ਤੇ ਸਮੂਹਕ ਬਲਾਤਕਾਰ ਦਾ ਇਕ ਭਿਆਨਕ ਮਾਮਲਾ ਸਾਹਮਣੇ ਆਇਆ ਹੈ। ਤਕਰੀਬਨ ਤਿੰਨ ਮਹੀਨੇ ਪਹਿਲਾਂ ਲੜਕੀ 'ਤੇ ਸੱਤ ਨੌਜਵਾਨਾਂ ਨੇ ਸਮੂਹਿਕ ਬਲਾਤਕਾਰ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਦੋਂ ਮਾਮਲਾ ਦਰਜ ਕੀਤਾ, ਜਦੋਂ ਪਿਤਾ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਨਾਬਾਲਗ ਲੜਕੀ ਨੇ ਸਮੂਹਿਕ ਬਲਾਤਕਾਰ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮਾਮਲੇ ਦੀ ਜਾਂਚ ਲਈ ਲੜਕੀ ਦੀ ਲਾਸ਼ ਨੂੰ ਕਬਰ ਤੋਂ ਬਾਹਰ ਕੱਢਿਆ ਹੈ। ਨੌਜਵਾਨ ਵਿਆਹ ਦੀ ਰਸਮ ਤੋਂ ਲੜਕੀ ਨੂੰ ਜੰਗਲ ਵਿੱਚ ਲੈ ਗਏ ਸਨ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ।

  ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਲੜਕੀ ਨਾਲ 19 ਜੁਲਾਈ ਨੂੰ ਸੱਤ ਨੌਜਵਾਨਾਂ ਨੇ ਸਮੂਹਿਕ ਬਲਾਤਕਾਰ ਕੀਤਾ ਸੀ। ਅਗਲੇ ਦਿਨ ਲੜਕੀ ਨੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੇ ਲੜਕੀ ਦੀ ਲਾਸ਼ ਨੂੰ ਪਿੰਡ ਵਿੱਚ ਦਫਨਾਇਆ। ਲੜਕੀ ਦੇ ਚਾਚੇ ਨੇ ਕਿਹਾ ਕਿ ਉਸਨੇ ਸਮੂਹਿਕ ਬਲਾਤਕਾਰ ਤੋਂ ਬਾਅਦ ਹੀ ਸ਼ਿਕਾਇਤ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਪੁਲਿਸ ਨੇ ਕੋਈ ਕੇਸ ਦਰਜ ਨਹੀਂ ਕੀਤਾ। ਹਾਲਾਂਕਿ, ਪੁਲਿਸ ਨੇ ਪੀੜਤ ਪਰਿਵਾਰ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਉਸਨੂੰ ਬੁੱਧਵਾਰ ਨੂੰ ਸਥਾਨਕ ਮੀਡੀਆ ਵਿੱਚ ਖ਼ਬਰ ਪ੍ਰਕਾਸ਼ਤ ਹੋਣ ਤੋਂ ਬਾਅਦ ਘਟਨਾ ਬਾਰੇ ਪਤਾ ਲੱਗਿਆ।

  ਬਸਤਰ ਖੇਤਰ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀ) ਸੁੰਦਰਰਾਜ ਪੀ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਮਹੀਨੇ ਪਹਿਲਾਂ ਕੋਨਡਾਗਾਓਂ ਜ਼ਿਲੇ ਦੇ ਧਨੌਰਾ ਥਾਣਾ ਖੇਤਰ ਵਿੱਚ ਇੱਕ ਲੜਕੀ ਨੇ ਸਮੂਹਿਕ ਬਲਾਤਕਾਰ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ। ਜਾਣਕਾਰੀ ਤੋਂ ਬਾਅਦ ਪੁਲਿਸ ਸੁਪਰਡੈਂਟ ਅਤੇ ਜ਼ਿਲ੍ਹੇ ਦੇ ਹੋਰ ਅਧਿਕਾਰੀ ਬੁੱਧਵਾਰ ਨੂੰ ਉਥੇ ਪਹੁੰਚੇ।

  ਪੀੜਤ ਵਿਆਹ ਸਮਾਗਮ ਵਿਚ ਗਈ ਸੀ

  ਪਰਿਵਾਰ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ 19 ਜੁਲਾਈ ਨੂੰ ਪੀੜਤ 17 ਸਾਲਾ ਪੀੜਤ ਆਪਣੇ ਪਰਿਵਾਰ ਨਾਲ ਨੇੜਲੇ ਕਾਨਾਗਾਓਂ ਵਿੱਚ ਇੱਕ ਵਿਆਹ ਸਮਾਗਮ ਵਿੱਚ ਗਈ ਸੀ। ਰਾਤ ਨੂੰ ਤਕਰੀਬਨ 11 ਵਜੇ ਕਾਨਾਗਾਉਂ ਦੇ ਦੋ ਨੌਜਵਾਨ ਲੜਕੀ ਨੂੰ ਆਪਣੇ ਨਾਲ ਨੇੜਲੇ ਜੰਗਲ ਵਿੱਚ ਲੈ ਗਏ ਅਤੇ ਉਥੇ ਹੀ ਬਾਕੀ ਪੰਜ ਨੌਜਵਾਨਾਂ ਨਾਲ ਬਲਾਤਕਾਰ ਕੀਤਾ। ਪੁਲਿਸ ਅਧਿਕਾਰੀ ਨੇ ਕਿਹਾ, "ਅਗਲੀ ਸਵੇਰ ਪੀੜਤ ਬਿਨਾਂ ਕਿਸੇ ਨੂੰ ਦੱਸੇ ਘਰ ਪਰਤਿਆ ਅਤੇ ਫਾਹੇ  ਲੈ ਕੇ ਖੁਦਕੁਸ਼ੀ ਕਰ ਲਈ।" ਉਸਨੇ ਅੱਗੇ ਕਿਹਾ ਕਿ ਪਰਿਵਾਰ ਜਬਰ ਜਨਾਹ ਦੀ ਘਟਨਾ ਤੋਂ ਜਾਣੂ ਨਹੀਂ ਸੀ ਅਤੇ ਲੜਕੀ ਦੀ ਲਾਸ਼ ਨੂੰ ਪਿੰਡ ਦੇ ਬਾਹਰਵਾਰ ਦਫ਼ਨਾਇਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਬਾਹਰ ਕੱਢਿਆ ਹੈ।
  Published by:Sukhwinder Singh
  First published: