Home /News /national /

ਨੌਜਵਾਨ ਨੇ 2 ਕੁੜੀਆਂ ਨੂੰ ਬੁਲਾਇਆ ਘਰ, ਮੌਕੇ 'ਤੇ ਪਹੁੰਚ ਗਈ ਪੁਲਿਸ, ਤਿੰਨੇ ਗ੍ਰਿਫਤਾਰ

ਨੌਜਵਾਨ ਨੇ 2 ਕੁੜੀਆਂ ਨੂੰ ਬੁਲਾਇਆ ਘਰ, ਮੌਕੇ 'ਤੇ ਪਹੁੰਚ ਗਈ ਪੁਲਿਸ, ਤਿੰਨੇ ਗ੍ਰਿਫਤਾਰ

ਨੌਜਵਾਨ ਨੇ 2 ਕੁੜੀਆਂ ਨੂੰ ਬੁਲਾਇਆ ਘਰ, ਮੌਕੇ 'ਤੇ ਪਹੁੰਚ ਗਈ ਪੁਲਿਸ, ਤਿੰਨੇ ਗ੍ਰਿਫਤਾਰ chhattisgarh crime news:

ਨੌਜਵਾਨ ਨੇ 2 ਕੁੜੀਆਂ ਨੂੰ ਬੁਲਾਇਆ ਘਰ, ਮੌਕੇ 'ਤੇ ਪਹੁੰਚ ਗਈ ਪੁਲਿਸ, ਤਿੰਨੇ ਗ੍ਰਿਫਤਾਰ chhattisgarh crime news:

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਸ਼ਿਵਰੀਨਰਾਇਣ ਪੁਲਿਸ ਨੇ ਇਕ ਟੀਮ ਬਣਾ ਕੇ ਘਰ 'ਚ ਛਾਪਾ ਮਾਰਿਆ। ਜਿਥੇ ਰੰਗ ਰਲੀਆਂ ਮਨਾਉਂਦੇ 2 ਕੁੜੀਆਂ ਅਤੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ।

  • Share this:

chhattisgarh crime news: ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਜ਼ਿਲ੍ਹੇ ਦੇ ਸ਼ਿਵਰੀਨਰਾਇਣ ਥਾਣਾ ਖੇਤਰ ਦੇ ਅਧੀਨ ਮੇਲਾ ਗਰਾਊਂਡ ਸਥਿਤ ਇਕ ਘਰ ਵਿਚ ਅਚਾਨਕ ਪੁਲਿਸ ਪਹੁੰਚ ਗਈ। ਜਦੋਂ ਪੁਲਿਸ ਨੇ ਘਰ ਉਤੇ ਛਾਪਾ ਮਾਰਿਆ ਤਾਂ ਉਥੋਂ 2 ਲੜਕੀਆਂ ਅਤੇ ਇਕ ਲੜਕਾ ਫੜਿਆ ਗਿਆ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਸ਼ਿਵਰੀਨਰਾਇਣ ਪੁਲਿਸ ਨੇ ਇਕ ਟੀਮ ਬਣਾ ਕੇ ਘਰ 'ਚ ਛਾਪਾ ਮਾਰਿਆ। ਜਿਥੇ ਰੰਗ ਰਲੀਆਂ ਮਨਾਉਂਦੇ 2 ਕੁੜੀਆਂ ਅਤੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਨੇ ਦੱਸਿਆ ਕਿ ਲਵ ਕੁਮਾਰ ਭੱਟ ਨਾਂ ਦਾ ਨੌਜਵਾਨ ਆਪਣੇ ਮਕਾਨ ਵਿਚ ਹੀ ਬਾਹਰੋਂ ਲੜਕੀਆਂ ਲਿਆ ਕੇ ਗਲਤ ਕੰਮ ਕਰਵਾਉਂਦਾ ਸੀ।

ਪੁਲਿਸ ਨੇ ਟੀਮ ਬਣਾ ਕੇ ਜਦੋਂ ਘਰ 'ਚ ਛਾਪੇਮਾਰੀ ਕੀਤੀ ਤਾਂ ਲਵ ਕੁਮਾਰ ਭੱਟ ਦੋ ਲੜਕੀਆਂ ਨਾਲ ਸ਼ੱਕੀ ਹਾਲਤ 'ਚ ਮਿਲਿਆ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ। ਫੜੀਆਂ ਗਈਆਂ ਦੋ ਲੜਕੀਆਂ ਵਿਚੋਂ ਇਕ ਲੜਕੀ ਕੋਰਬਾ ਜ਼ਿਲ੍ਹੇ ਦੀ ਹੈ ਅਤੇ ਦੂਜੀ ਲੜਕੀ ਮੁੰਗੇਲੀ ਜ਼ਿਲ੍ਹੇ ਤੋਂ ਹੈ।

ਪੁਲਿਸ ਨੇ ਲਵ ਕੁਮਾਰ ਭੱਟ ਅਤੇ ਦੋਵੇਂ ਲੜਕੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Published by:Gurwinder Singh
First published:

Tags: Crime against women, Crime news, Sex racket, Sexual Abuse, Sexual wellness