Home /News /national /

ਪਤਨੀ ਦੀਆਂ ਫਜ਼ੂਲਖਰਚੀ ਭਾਣੇ ਪਤੀ ਨੇ ਕੀਤਾ ਕਤਲ, ਤਨਖਾਹ ਦੇ ਪੈਸੇ ਪੇਕੇ ਭੇਜਣ ਦਾ ਲਾਇਆ ਬਹਾਨਾ

ਪਤਨੀ ਦੀਆਂ ਫਜ਼ੂਲਖਰਚੀ ਭਾਣੇ ਪਤੀ ਨੇ ਕੀਤਾ ਕਤਲ, ਤਨਖਾਹ ਦੇ ਪੈਸੇ ਪੇਕੇ ਭੇਜਣ ਦਾ ਲਾਇਆ ਬਹਾਨਾ

ਪਤਨੀ ਦੀਆਂ ਫਜ਼ੂਲਖਰਚੀ ਤੋਂ ਦੁਖੀ ਪਤੀ ਨੇ ਕਰ ਦਿੱਤਾ ਕਤਲ, ਤਨਖਾਹ ਦੇ ਪੈਸੇ ਵੀ ਭੇਜ ਦਿੰਦੀ ਸੀ ਪੇਕੇ

ਪਤਨੀ ਦੀਆਂ ਫਜ਼ੂਲਖਰਚੀ ਤੋਂ ਦੁਖੀ ਪਤੀ ਨੇ ਕਰ ਦਿੱਤਾ ਕਤਲ, ਤਨਖਾਹ ਦੇ ਪੈਸੇ ਵੀ ਭੇਜ ਦਿੰਦੀ ਸੀ ਪੇਕੇ

ਹੱਤਿਆ ਦੀ ਵਜ੍ਹਾ ਬਣੀ ਪਤਨੀ ਦੀ ਫਜ਼ੂਲਖ਼ਰਚੀ, ਜੋ ਉਹ ਆਪਣੇ ਪੇਕੇ ਘਰ ਦੇ ਲੋਕਾਂ ਉਤੇ ਖਰਚ ਕਰਦੀ ਸੀ। ਇਸ ਕਾਰਨ ਗੁੱਸੇ 'ਚ ਆਏ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ। ਪਤੀ ਦਾ ਕਹਿਣਾ ਹੈ ਕਿ ਕਈ ਵਾਰ ਪਤਨੀ ਨੇ ਲੋੜ ਪੈਣ ਉਤੇ ਵੀ ਮੈਨੂੰ ਪੈਸੇ ਨਹੀਂ ਦਿੱਤੇ। ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ।

ਹੋਰ ਪੜ੍ਹੋ ...
  • Share this:

ਪਤੀ-ਪਤਨੀ ਵਿਚ ਘਰ ਦੇ ਖਰਚਿਆਂ ਨੂੰ ਲੈ ਕੇ ਅਕਸਰ ਘਰੇਲੂ ਝਗੜੇ ਹੁੰਦੇ ਰਹਿੰਦੇ ਹਨ ਪਰ ਛੱਤੀਸਗੜ੍ਹ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ।

ਹੱਤਿਆ ਲਈ ਪਤਨੀ ਦੀ ਫਜ਼ੂਲਖ਼ਰਚੀ, ਜੋ ਉਹ ਆਪਣੇ ਪੇਕੇ ਘਰ ਦੇ ਲੋਕਾਂ ਉਤੇ ਖਰਚ ਕਰਦੀ ਸੀ, ਦਾ ਬਹਾਨਾ ਬਣਾਇਆ ਅਤੇ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ। ਪਤੀ ਦਾ ਇਲਜ਼ਾਮ ਹੈ ਕਿ ਕਈ ਵਾਰ ਪਤਨੀ ਨੇ ਲੋੜ ਪੈਣ ਉਤੇ ਵੀ ਉਸਨੂੰ ਪੈਸੇ ਨਹੀਂ ਦਿੱਤੇ। ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ।

ਰਾਤ ਨੂੰ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਪਤੀ ਨੇ ਪਤਨੀ ਦਾ ਸਿਰ ਕੰਧ ਨਾਲ ਮਾਰ ਦਿੱਤਾ। ਇੰਨਾ ਹੀ ਨਹੀਂ, ਗੁੱਸੇ 'ਚ ਆ ਕੇ ਉਸ ਨੇ ਆਪਣੀ ਪਤਨੀ ਦਾ ਵੀ ਗਲਾ ਘੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਆਪਣਾ ਗੁਨਾਹ ਛੁਪਾਉਣ ਲਈ ਪਤੀ ਲਾਸ਼ ਨੂੰ ਕੰਬਲ ਵਿੱਚ ਲਪੇਟ ਕੇ ਭੱਜ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਫ਼ਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਛੱਤੀਸਗੜ੍ਹ ਦੇ ਕੋਰਬਾ ਵਿਚ ਕਤਲ ਦੀ ਇਹ ਘਟਨਾ ਕੁਸਮੁੰਡਾ ਥਾਣਾ ਖੇਤਰ ਦੇ ਹਰਦੀ ਬਾਜ਼ਾਰ ਚੌਕੀ ਖੇਤਰ ਦੇ ਉਤਰਦਾ ਪਿੰਡ ਵਿਚ ਵਾਪਰੀ। ਇੱਥੇ ਰਹਿਣ ਵਾਲੇ ਕਿਰਾਏਦਾਰ ਧਰਮ ਸਿੰਘ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਕੰਬਲਾਂ ਨਾਲ ਢੱਕ ਕੇ ਫਰਾਰ ਹੋ ਗਿਆ।

ਪੈਸਿਆਂ ਦੇ ਝਗੜੇ ਨੂੰ ਲੈ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ 24 ਘੰਟਿਆਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਰੇਸ਼ਮ ਵਿਭਾਗ ਵਿੱਚ ਤਾਇਨਾਤ ਮੁਲਜ਼ਮ ਧਰਮ ਸਿੰਘ ਸਿਧਾਰਥ ਨੇ ਆਪਣੀ ਪਤਨੀ ਰਜਨੀ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਪਤੀ ਪਤਨੀ ਦੇ ਫਜ਼ੂਲ ਖਰਚੇ ਤੋਂ ਨਾਰਾਜ਼ ਸੀ ਅਤੇ ਨਾਲ ਹੀ ਤਨਖਾਹ ਦੀ ਰਕਮ ਆਪਣੇ ਪੇਕੇ ਘਰ ਭੇਜਦਾ ਸੀ।

Published by:Gurwinder Singh
First published:

Tags: Crime, Crime against women, Crime news