ਨਕਸਲੀ ਹਮਲਾ: ਸਿੱਖ ਜਵਾਨ ਨੇ ਖੁਦ ਨੂੰ ਗੋਲੀ ਲੱਗਣ ਦੇ ਬਾਵਜੂਦ ਆਪਣੀ ਪੱਗ ਨਾਲ ਸਾਥੀ ਨੂੰ ਬਚਾਇਆ

News18 Punjabi | News18 Punjab
Updated: April 6, 2021, 12:57 PM IST
share image
ਨਕਸਲੀ ਹਮਲਾ: ਸਿੱਖ ਜਵਾਨ ਨੇ ਖੁਦ ਨੂੰ ਗੋਲੀ ਲੱਗਣ ਦੇ ਬਾਵਜੂਦ ਆਪਣੀ ਪੱਗ ਨਾਲ ਸਾਥੀ ਨੂੰ ਬਚਾਇਆ
ਨਕਸਲੀ ਹਮਲਾ: ਸਿੱਖ ਜਵਾਨ ਨੇ ਖੁਦ ਨੂੰ ਗੋਲੀ ਲੱਗਣ ਦੇ ਬਾਵਜੂਦ ਆਪਣੀ ਪੱਗ ਨਾਲ ਸਾਥੀ ਨੂੰ ਬਚਾਇਆ (ਫੋਟੋ ਕੈ. ਟਵਿਟਰ-@riteshmishraht)

  • Share this:
  • Facebook share img
  • Twitter share img
  • Linkedin share img
ਛੱਤੀਸਗੜ੍ਹ ’ਚ ਬੀਤੇ ਦਿਨ ਸੁਰੱਖਿਆ ਬਲਾਂ ’ਤੇ ਨਕਸਲੀ ਹਮਲਾ ਹੋਇਆ ਸੀ। ਇਸ ਹਮਲੇ ਵਿਚ 22 ਜਵਾਨ ਸ਼ਹੀਦ ਹੋ ਗਏ। ਛੱਤੀਸਗੜ੍ਹ ਵਿਚ ਹੋਏ ਇਸ ਹਮਲੇ ਦੌਰਾਨ ਇੱਕ ਸਿੱਖ ਜਵਾਨ ਨੇ ਖੁਦ ਨੂੰ ਗੋਲੀ ਲੱਗਣ ਦੇ ਬਾਵਜੂਦ ਆਪਣੇ ਜ਼ਖ਼ਮੀ ਸਾਥੀ ਨੂੰ ਬਚਾਉਣ ਲਈ ਆਪਣੀ ਪੱਗ ਲਾਹ ਕੇ ਉਸ ਦੇ ਜ਼ਖ਼ਮਾਂ 'ਤੇ ਬੰਨ੍ਹ ਦਿੱਤਾ। ਇਹ ਘਟਨਾ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਬਸਤਰ ਕਬਾਇਲੀ ਖੇਤਰ ਹੋਏ ਹਮਲੇ ਦੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਇਸ ਦੌਰਾਨ ਸਿੱਖ ਜਵਾਨ ਨੂੰ ਖ਼ੁਦ ਵੀ ਗੋਲੀ ਲੱਗੀ ਸੀ। ਇਹ ਜਾਣਕਾਰੀ ਸੋਮਵਾਰ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਦਿੱਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਸਿੱਖ ਜਵਾਨ ਦਾ ਨਾਮ ਬਲਰਾਜ ਸਿੰਘ ਹੈ ਅਤੇ ਉਹ ਸੀਆਰਪੀਐੱਫ਼ ਦੀ ਕਮਾਂਡੋ ਬਟਾਲੀਅਨ ਨਾਲ ਸਬੰਧਤ ਹੈ। ਉਸ ਨੂੰ ਹਮਲੇ ਦੌਰਾਨ ਖੁਦ ਨੂੰ ਗੋਲ਼ੀ ਲੱਗੀ ਸੀ ਅਤੇ ਉਹ ਵੀ ਇਸ ਵੇਲੇ ਹਸਪਤਾਲ ਵਿਚ ਜੇਰੇ ਇਲਾਜ ਹੈ।


ਟਾਇਮਜ਼ ਆਫ਼ ਇੰਡੀਆ ਨੇ ਬਲਰਾਜ ਸਿੰਘ ਨਾਲ ਫੋਨ ਉੱਤੇ ਗੱਲ ਕਰਕੇ ਲਿਖਿਆ ਹੈ ਕਿ ਜਦੋਂ ਮਾਓਵਾਦੀ ਹਮਲਾ ਹੋਇਆ ਤਾਂ ਬਲਰਾਜ ਸਿੰਘ ਤੇ ਉਸ ਦੇ ਸਾਥੀਆਂ ਨੇ ਪੁਜੀਸ਼ਨਾਂ ਲੈ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਦੌਰਾਨ ਉਸ ਦਾ ਸਾਥੀ ਸਬ ਇੰਸਪੈਕਟਰ ਅਭਿਸ਼ੇਕ ਪਾਂਡੇ ਗੰਭੀਰ ਜ਼ਖ਼ਮੀ ਹੋ ਗਿਆ।

ਬਲਰਾਜ ਸਿੰਘ ਨੇ ਦੱਸਿਆ ਕਿ ਉਸ ਦੀ ਲੱਤ ਵਿਚੋਂ ਬਹੁਤ ਖੂਨ ਵਗ ਰਿਹਾ ਸੀ , ਜਦੋਂ ਕੋਈ ਰਾਹ ਨਹੀਂ ਦਿੱਸਿਆ ਤਾਂ ਮੈਂ ਆਪਣੀ ਪੱਗ ਉਤਾਰੀ ਅਤੇ ਆਪਣੇ ਸਾਥੀ ਦੇ ਫੱਟ ਉੱਤੇ ਬੰਨ੍ਹ ਦਿੱਤੀ। ਜਿਸ ਨਾਲ ਉਸ ਦੇ ਖੂਨ ਦਾ ਵਹਾਅ ਰੁਕ ਗਿਆ। ਸੋਸ਼ਲ ਮੀਡੀਆ ਉਤੇ ਇਸ ਜਵਾਨ ਦੀ ਖੂਬ ਚਰਚਾ ਹੋ ਰਹੀ ਹੈ।
Published by: Gurwinder Singh
First published: April 6, 2021, 12:54 PM IST
ਹੋਰ ਪੜ੍ਹੋ
ਅਗਲੀ ਖ਼ਬਰ