• Home
 • »
 • News
 • »
 • national
 • »
 • CHHATTISGARH TEACHER BEATS STUDENTS FOR KEEPING FAST ON JANMASHTAMI USES OBJECTIONABLE LANGUAGE FOR HINDU GOD GH AK

ਅਧਿਆਪਕ ਨੇ ਜਨਮ ਅਸ਼ਟਮੀ 'ਤੇ ਵਰਤ ਰੱਖਣ ਵਾਲੇ ਬੱਚਿਆਂ ਨੂੰ ਕੁੱਟਿਆ, ਭਗਵਾਨ ਕ੍ਰਿਸ਼ਨ ਨੂੰ ਬੋਲੇ ਅਪਸ਼ਬਦ

ਛੱਤੀਸਗੜ੍ਹ ਦੇ ਕੋਡਾਗਾਓਂ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਚਰਨ ਮਾਰਕਮ ਉੱਤੇ ਨਾ ਸਿਰਫ ਵਿਦਿਆਰਥੀਆਂ ਦੀ ਕੁੱਟਮਾਰ ਕਰਨ ਦਾ ਦੋਸ਼ ਹੈ ਬਲਕਿ ਹਿੰਦੂ ਦੇਵਤੇ ਦੇ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਨ ਦਾ ਵੀ ਦੋਸ਼ ਹੈ। ਇਸ ਮਾਮਲੇ ਵਿੱਚ, ਅਧਿਆਪਕ ਚਰਨ ਮਾਰਕਮ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ (school teacher suspended for beating students) ਕਰ ਦਿੱਤਾ ਗਿਆ ਹੈ ।

ਅਧਿਆਪਕ ਨੇ ਜਨਮ ਅਸ਼ਟਮੀ 'ਤੇ ਵਰਤ ਰੱਖਣ ਵਾਲੇ ਬੱਚਿਆਂ ਨੂੰ ਕੁੱਟਿਆ, ਭਗਵਾਨ ਕ੍ਰਿਸ਼ਨ ਨੂੰ ਬੋਲੇ ਅਪਸ਼ਬਦ

ਅਧਿਆਪਕ ਨੇ ਜਨਮ ਅਸ਼ਟਮੀ 'ਤੇ ਵਰਤ ਰੱਖਣ ਵਾਲੇ ਬੱਚਿਆਂ ਨੂੰ ਕੁੱਟਿਆ, ਭਗਵਾਨ ਕ੍ਰਿਸ਼ਨ ਨੂੰ ਬੋਲੇ ਅਪਸ਼ਬਦ

 • Share this:
  ਰਾਏਪੁਰ : ਸਾਡੇ ਦੇਸ਼ ਵਿੱਚ ਧਰਮ ਦੇ ਨਾਂ ਤੇ ਕੁੱਝ ਨਾ ਕੁੱਝ ਹੁੰਦਾ ਰਹਿੰਦਾ ਹੈ। ਰੋਜ਼ਾਨਾ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਸ ਚ ਕਿਸੇ ਨਾ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਗੱਲ ਖ਼ਬਰਾਂ ਦੀ ਸੁਰਖੀ ਬਣੀ ਹੁੰਦੀ ਹੈ। ਅਜਿਹਾ ਹੀ ਮਾਮਲਾ ਛੱਤੀਸਗੜ੍ਹ ਦੇ ਕੋਂਡਾਗਾਓਂ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਛੱਤੀਸਗੜ੍ਹ ਦੇ ਕੋਂਡਾਗਾਓਂ ਜ਼ਿਲ੍ਹੇ ਵਿੱਚ ਕੁਝ ਵਿਦਿਆਰਥੀਆਂ ਨੇ ਭਗਵਾਨ ਕ੍ਰਿਸ਼ਨ ਪ੍ਰਤੀ ਸ਼ਰਧਾ ਪ੍ਰਗਟ ਕੀਤੀ। ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ, ਅਧਿਆਪਕ ਨੇ ਵਰਤ ਰੱਖਣ ਵਾਲੇ ਬੱਚਿਆਂ ਨੂੰ ਪੁੱਛਿਆ।

  ਜਿਸ ਕਿਸੇ ਨੇ ਵੀ ਹੱਥ ਉਠਾਇਆ, ਅਧਿਆਪਕ ਨੇ ਉਨ੍ਹਾਂ ਸਾਰੇ ਬੱਚਿਆਂ ਦੀ ਜ਼ਬਰਦਸਤ ਕੁੱਟ ਮਾਰ ਕੀਤੀ. ਇਹ ਮਾਮਲਾ ਕੋਂਡਾਗਾਓਂ ਜ਼ਿਲ੍ਹੇ ਦੇ ਗਿਰੋਲਾ ਪਿੰਡ ਵਿੱਚ ਸਥਿਤ ਬੁੰਦਾਪਾਰਾ ਸੈਕੰਡਰੀ ਸਕੂਲ ਤੋਂ ਸਾਹਮਣੇ ਆਇਆ ਹੈ। ਇਸ ਦੇ ਨਾਲ, ਅਧਿਆਪਕ ਨੇ ਬੱਚਿਆਂ ਨੂੰ ਭਗਵਾਨ ਕ੍ਰਿਸ਼ਨ ਬਾਰੇ ਅਸ਼ਲੀਲ ਗੱਲਾਂ ਵੀ ਕਹੀਆਂ. ਇਸ ਮਾਮਲੇ ਨੇ ਹੁਣ ਸੰਗੀਨ ਰੂਪ ਅਖਤਿਆਰ ਕਰ ਲਿਆ ਹੈ।

  ਬੱਚਿਆਂ ਨੇ ਅਧਿਆਪਕ ਵੱਲੋਂ ਕੀਤੀ ਕੁੱਟਮਾਰ ਬਾਰੇ ਆਪਣੇ ਘਰਿਆਂ ਨੂੰ ਦੱਸਿਆ, ਜਿਸ ਤੋਂ ਬਾਅਦ ਸਕੂਲ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਬੱਚੇ ਆਪਣੇ ਮਾਪਿਆਂ ਦੇ ਨਾਲ ਖੜ੍ਹੇ ਹਨ ਜਿਸ ਵਿੱਚ ਬੱਚੇ ਦੱਸ ਰਹੇ ਹਨ ਕਿ ਅਧਿਆਪਕ ਨੇ ਉਨ੍ਹਾਂ ਦੀ ਕੁੱਟਮਾਰ ਕਿਉਂ ਕੀਤੀ। ਬੱਚਿਆਂ ਨੇ ਦੱਸਿਆ ਕਿ ਅਧਿਆਪਕ ਨੇ ਉਨ੍ਹਾਂ ਨੂੰ ਪੁੱਛਿਆ ਕਿ ਜਨਮ ਅਸ਼ਟਮੀ ਦਾ ਵਰਤ ਕਿਸਨੇ ਰੱਖਿਆ, ਜਿਸ ਕਿਸੇ ਨੇ ਵੀ ਹੱਥ ਖੜ੍ਹੇ ਕੀਤੇ, ਉਨ੍ਹਾਂ ਨੂੰ ਵੱਖ ਕਰ ਦਿੱਤਾ ਅਤੇ ਫਿਰ ਸਾਰਿਆਂ ਦੀ ਜ਼ਬਰਦਸਤ ਕੁੱਟਮਾਰ ਕੀਤੀ ਗਈ।

  ਬੱਚਿਆਂ ਨੇ ਆਪਣੇ ਪਰਿਵਾਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਦੂਜੇ ਦਿਨ ਸਕੂਲ ਵਿੱਚ ਕਾਫੀ ਹੰਗਾਮਾ ਹੋਇਆ। ਕਈ ਹਿੰਦੂ ਸੰਗਠਨਾਂ ਦੇ ਲੋਕ ਵੀ ਸਕੂਲ ਪਹੁੰਚੇ ਅਤੇ ਅਧਿਆਪਕਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਉਸ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਉੱਥੇ ਭੀੜ ਕੀਤੀ ਅਤੇ ਅਧਿਆਪਕਾਂ ਦੀ ਕਲਾਸ ਲੈਣੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮਾਮਲਾ ਸੰਭਾਲ ਲਿਆ ਤਾਂ ਕਿ ਮੌਕੇ 'ਤੇ ਸਥਿਤੀ ਵਿਗੜ ਨਾ ਜਾਵੇ। ਬਜਰੰਗ ਦਲ ਦੇ ਵਰਕਰਾਂ ਨੇ ਅਧਿਆਪਕ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਹਾਨੂੰ ਵਰਤ ਰੱਖਣ ਵਾਲੇ ਬੱਚਿਆਂ ਨੂੰ ਕੁੱਟਣ ਦਾ ਅਧਿਕਾਰ ਕਿਸ ਨੇ ਦਿੱਤਾ? ਪੂਰੇ ਮਾਮਲੇ 'ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਕੁਲੈਕਟਰ ਨੇ ਜਾਂਚ ਦੇ ਆਦੇਸ਼ ਦਿੱਤੇ ਹਨ, ਜਾਂਚ ਤੋਂ ਬਾਅਦ ਰਿਪੋਰਟ ਜਲਦੀ ਹੀ ਕੁਲੈਕਟਰ ਨੂੰ ਸੌਂਪੀ ਜਾਵੇਗੀ।
  Published by:Ashish Sharma
  First published: