ਸੁਪਰੀਮ ਕੋਰਟ ਨੇ ਸੋਮਵਾਰ ਨੂੰ 2012 ਵਿਚ ਦਿੱਲੀ ਦੇ ਛਾਵਲਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਦੇ ਤਿੰਨ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਇਨ੍ਹਾਂ ਨੂੰ ਦਿੱਲੀ ਦੀ ਇਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ।
ਦਿੱਲੀ ਦੇ ਛਾਵਲਾ ਇਲਾਕੇ ਤੋਂ ਅਗਵਾ ਕਰਨ ਤੋਂ ਬਾਅਦ ਪੀੜਤਾ ਦਾ ਬਲਾਤਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਲਾਸ਼ ਹਰਿਆਣਾ ਦੇ ਇਕ ਪਿੰਡ ਦੇ ਖੇਤਾਂ 'ਚੋਂ ਮਿਲੀ ਸੀ। ਇਸ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਇਹ ਸੱਟਾਂ ਕਾਰ ਦੇ ਔਜ਼ਾਰਾਂ ਅਤੇ ਹੋਰ ਵਸਤੂਆਂ ਦੇ ਹਮਲੇ ਕਾਰਨ ਹੋਈਆਂ ਹਨ।
ਦਿੱਲੀ ਦੀ ਇਕ ਅਦਾਲਤ ਨੇ 2012 ਵਿਚ ਇੱਕ 19 ਸਾਲਾ ਲੜਕੀ ਨਾਲ ਬਲਾਤਕਾਰ ਅਤੇ ਕਤਲ ਕਰਨ ਦੇ ਦੋਸ਼ ਵਿੱਚ ਫਰਵਰੀ 2014 ਵਿੱਚ ਤਿੰਨ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਅਤੇ ਮੌਤ ਦੀ ਸਜ਼ਾ ਸੁਣਾਈ।
ਕੇਸ ਅਨੁਸਾਰ 9 ਫਰਵਰੀ 2012 ਨੂੰ ਤਿੰਨ ਮੁਲਜ਼ਮਾਂ ਰਵੀ ਕੁਮਾਰ, ਰਾਹੁਲ ਤੇ ਵਿਨੋਦ ਨੇ ਪੀੜਤਾ ਨੂੰ ਅਗਵਾ ਕਰ ਲਿਆ। ਜਦੋਂ ਪੀੜਤਾ ਆਪਣੇ ਗੁਆਂਢ 'ਚ ਰਹਿੰਦੀਆਂ ਸਹੇਲੀਆਂ ਨਾਲ ਘਰ ਪਰਤ ਰਹੀ ਸੀ।
ਪੀੜਤ ਨੂੰ ਕਥਿਤ ਤੌਰ ਉਤੇ ਕਰੀਬ 30 ਕਿਲੋਮੀਟਰ ਦੂਰ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਰੋਧਈ ਪਿੰਡ 'ਚ ਸਰ੍ਹੋਂ ਦੇ ਖੇਤ 'ਚ ਲਿਜਾਇਆ ਗਿਆ। ਇੱਥੇ ਵਾਰੀ-ਵਾਰੀ ਉਸ ਨਾਲ ਬਲਾਤਕਾਰ ਕੀਤਾ। ਇਸਤਗਾਸਾ ਪੱਖ ਦੇ ਅਨੁਸਾਰ, ਅਪਰਾਧ ਬੇਰਹਿਮੀ ਵਾਲਾ ਸੀ ਕਿਉਂਕਿ ਉਨ੍ਹਾਂ ਨੇ ਪਹਿਲਾਂ ਕੁੜੀ ਨੂੰ ਅਗਵਾ ਕੀਤਾ, ਬਲਾਤਕਾਰ ਕੀਤਾ, ਕਤਲ ਕੀਤਾ ਅਤੇ ਉਸ ਦੀ ਲਾਸ਼ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਪਿੰਡ ਵਿੱਚ ਖੇਤ ਵਿੱਚ ਸੁੱਟ ਦਿੱਤੀ।
ਬਲਾਤਕਾਰ ਤੋਂ ਬਾਅਦ ਪੀੜਤਾ ਦੀਆਂ ਅੱਖਾਂ 'ਚ ਤੇਜ਼ਾਬ ਪਾ ਦਿੱਤਾ। ਦੋਸ਼ ਲੱਗੇ ਸਨ ਕਿ ਸ਼ਰਾਬ ਦੀਆਂ ਟੁੱਟੀਆਂ ਬੋਤਲਾਂ ਉਸ ਦੇ ਗੁਪਤ ਅੰਗ 'ਚ ਪਾ ਦਿੱਤੀਆਂ ਗਈਆਂ। ਇਸ ਤੋਂ ਬਾਅਦ ਉਸ ਨੂੰ ਮਰਨ ਲਈ ਉੱਥੇ ਹੀ ਛੱਡ ਦਿੱਤਾ ਗਿਆ। ਇਸ ਸਬੰਧੀ ਦਿੱਲੀ ਦੇ ਛਾਵਲਾ (ਨਜਫਗੜ੍ਹ) ਥਾਣੇ ਦੇ ਬਾਹਰੀ ਇਲਾਕੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਹ ਘਟਨਾ ਨਿਰਭਯਾ ਬਲਾਤਕਾਰ ਮਾਮਲੇ ਤੋਂ ਕੁਝ ਮਹੀਨੇ ਪਹਿਲਾਂ ਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gangrape, Marital rape, Rape, Rape case, Rape survivor, Rape victim, Supreme Court