• Home
 • »
 • News
 • »
 • national
 • »
 • CHIDAMBARAM SAID IF NIRMALA SITAMARAN DOES NOT EAT ONIONS DOES AVOCADO EAT

ਚਿਦੰਬਰਮ ਨੇ ਨਿਰਮਲਾ ਸੀਤਾਰਮਣ ਨੂੰ ਪੁੱਛਿਆ, ਪਿਆਜ ਨਹੀਂ ਤਾਂ ਏਵੋਕਾਡੋ ਖਾਂਦੇ ਹੋ...?

ਸਰਕਾਰ 'ਤੇ ਹਮਲਾ ਕਰਦਿਆਂ ਚਿਦੰਬਰਮ ਨੇ ਕਿਹਾ ਕਿ ਅਰਥ ਵਿਵਸਥਾ ਗਲਤ ਹੱਥਾਂ ਵਿਚ ਹੈ ਅਤੇ ਸਰਕਾਰ ਆਰਥਿਕਤਾ ਨੂੰ ਸੰਭਾਲਣ ਦੇ ਯੋਗ ਨਹੀਂ ਹੈ। ਪੀ ਚਿਦੰਬਰਮ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਉਸ ਬਿਆਨ 'ਤੇ ਤਿੱਖਾ ਹਮਲਾ ਕੀਤਾ ਕਿ ਜੇ ਉਹ ਪਿਆਜ਼ ਨਹੀਂ ਖਾਂਦੀ, ਤਾਂ ਕੀ ਉਹ ਐਵੋਕਾਡੋ ਖਾਂਦੀ ਹੈ।

ਚਿਦੰਬਰਮ ਨੇ ਨਿਰਮਲਾ ਸੀਤਾਰਮਣ ਨੂੰ ਪੁੱਛਿਆ, ਪਿਆਜ ਨਹੀਂ ਤਾਂ ਏਵੋਕਾਡੋ ਖਾਂਦੇ ਹੋ...?

 • Share this:
  ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ (P. Chidambaram) ਤਿਹਾੜ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਵੀਰਵਾਰ ਨੂੰ ਸੰਸਦ ਪਹੁੰਚੇ। ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਸੰਸਦ ਵਿਚ ਉਨ੍ਹਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ। ਸਰਕਾਰ 'ਤੇ ਹਮਲਾ ਕਰਦਿਆਂ ਚਿਦੰਬਰਮ ਨੇ ਕਿਹਾ ਕਿ ਅਰਥ ਵਿਵਸਥਾ ਗਲਤ ਹੱਥਾਂ ਵਿਚ ਹੈ ਅਤੇ ਸਰਕਾਰ ਆਰਥਿਕਤਾ ਨੂੰ ਸੰਭਾਲਣ ਦੇ ਯੋਗ ਨਹੀਂ ਹੈ। ਪੀ ਚਿਦੰਬਰਮ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਉਸ ਬਿਆਨ 'ਤੇ ਤਿੱਖਾ ਹਮਲਾ ਕੀਤਾ ਕਿ ਜੇ ਉਹ ਪਿਆਜ਼ ਨਹੀਂ ਖਾਂਦੀ, ਤਾਂ ਕੀ ਉਹ ਐਵੋਕਾਡੋ ਖਾਂਦੀ ਹੈ।  ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਕੋਲ ਕੋਈ ਹੋਰ ਤਰੀਕਾ ਨਹੀਂ ਜਿਸ ਨਾਲ ਪਿਆਜ ਦੀਆਂ ਵਧ ਰਹੀਆਂ ਕੀਮਤਾਂ ਉਤੇ ਰੋਕ ਲਾਈ ਜਾ ਸਕੇ। ਉਨ੍ਹਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਉਸ ਬਿਆਨ 'ਤੇ ਵੀ ਚੁਟਕੀ ਲਈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਪਰਿਵਾਰ ਪਿਆਜ਼ ਅਤੇ ਲਸਣ ਵਰਗੀਆਂ ਚੀਜ਼ਾਂ ਨੂੰ ਪਸੰਦ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਸੀ, 'ਮੈਂ ਬਹੁਤ ਜ਼ਿਆਦਾ ਪਿਆਜ਼-ਲਸਣ ਨਹੀਂ ਖਾਂਦੀ, ਇਸ ਲਈ ਚਿੰਤਾ ਨਾ ਕਰੋ। ਮੈਂ ਇੱਕ ਅਜਿਹੇ ਪਰਿਵਾਰ ਤੋਂ ਆਈ ਹਾਂ ਜੋ ਪਿਆਜ਼ ਦੀ ਬਹੁਤ ਪਰਵਾਹ ਨਹੀਂ ਕਰਦਾ।

  ਕਾਬਲੇਗੌਰ ਹੈ ਕਿ ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਕੰਪਲੈਕਸ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਪ੍ਰਦਰਸ਼ਨ ਕੀਤਾ, ਜਿਸ ਵਿੱਚ ਪੀ ਚਿਦੰਬਰਮ ਤੋਂ ਇਲਾਵਾ ਜੀ ਗੋਗੋਈ, ਅਧੀਰ ਰੰਜਨ ਚੌਧਰੀ, ਕੁਮਾਰੀ ਸੇਲਜਾ, ਕੇ ਸੁਰੇਸ਼, ਕਾਰਤੀ ਚਿਦੰਬਰਮ ਆਦਿ ਨੇ ਹਿੱਸਾ ਲਿਆ।
  First published: