
ਚੰਨੀ ਨੇ ਕੇਂਦਰ ਨੂੰ ਦਿੱਤਾ 8 ਤਰੀਕ ਤੱਕ ਸਮਾਂ, ਨਹੀਂ ਤਾਂ ਖੇਤੀ ਕਾਨੂੰਨ ਤੇ ਬੀਐਸਐਫ ਮਾਮਲਾ ਵਿਧਾਨ ਸਭਾ 'ਚ ਕਰਾਂਗੇ ਰੱਦ (file photo)
ਲੁਧਿਆਣਾ : ਪੰਜਾਬ ਸਰਕਾਰ 8 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਜਾ ਰਹੀ ਹੈ। ਲੁਧਿਆਣਾ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਨਾਲ ਆਰ-ਪਾਰ ਦੀ ਲੜਾਈ ਦਾ ਐਲਾਨ ਕੀਤਾ ਹੈ। ਚੰਨੀ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਅਗਲੇ ਮਹੀਨੇ ਅੱਠ ਨਵੰਬਰ ਤੱਕ ਖੇਤੀ ਕਾਨੂੰਨ ਅਤੇ ਬੀ.ਐਸ.ਐਫ ਦਾ ਦਾਇਰਾ ਵਧਾਉਣ ਦਾ ਮਾਮਲਾ ਵਾਪਸ ਨਾ ਲਿਆ ਤਾਂ ਅਸੀਂ ਵਿਸ਼ੇਸ਼ ਇਜਲਾਸ ਬੁਲਾ ਕੇ ਇੰਨਾ ਨੂੰ ਰੱਦ ਕਰ ਦੇਵਾਂਗੇ।
ਚੰਨੀ ਨੇ ਕਿਹਾ ਕਿ ਅਸੀਂ ਕੇਂਦਰ ਨਾਲ ਟਕਰਾਅ ਨਹੀਂ ਚਾਹੁੰਦੇ ਪਰ ਸੂਬੇ ਦੇ ਹੱਕਾਂ 'ਤੇ ਡਾਕਾ ਵੀ ਨਹੀਂ ਪੈਣ ਦਿਆਂਗੇ। ਬੀਐਸਐਫ ਦਾ ਘੇਰਾ ਵਧਾਉਣ ਬਾਰੇ ਚੰਨੀ ਨੇ ਕਿਹਾ ਕਿ ਪੰਜਾਬ ਪੁਲਿਸ ਹਰ ਖਤਰੇ ਨੂੰ ਨਾਕਾਮ ਕਰਨ ਦੇ ਸਮਰੱਥ ਹੈ। ਕੇਂਦਰ ਦਾ ਘੇਰਾ 50 ਕਿਲੋਮੀਟਰ ਤੱਕ ਵਧਾਉਣਾ ਪੰਜਾਬ ਰਾਜ ਨੂੰ ਰਾਜਪਾਲ ਰਾਜ ਵੱਲ ਲਿਜਾਣ ਦੇ ਬਰਾਬਰ ਹੈ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਇਸ ਲਈ ਅਸੀਂ ਕੇਂਦਰ ਸਰਕਾਰ ਨੂੰ 8 ਤਰੀਕ ਤੱਕ ਦਾ ਸਮਾਂ ਦਿੰਦੇ ਹਾਂ, ਜੇਕਰ ਕੇਂਦਰ ਸਰਕਾਰ ਨੇ ਇਹ ਦੋਵੇਂ ਗੱਲਾਂ ਵਾਪਸ ਨਾ ਲਈਆਂ ਤਾਂ ਅਸੀਂ 8 ਤਰੀਕ ਨੂੰ ਵਿਧਾਨ ਸਭਾ ਸੈਸ਼ਨ ਬੁਲਾ ਕੇ ਇਸ ਨੂੰ ਰੱਦ ਕਰ ਦੇਵਾਂਗੇ।
ਜਦੋਂ ਸੀਐੱਮ ਚੰਨੀ ਨੂੰ ਪੁੱਛਿਆ ਗਿਆ ਕਿ ਤੁਹਾਡੀ ਆਪਣੀ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਬੁਲਾ ਕੇ ਇਸ ਨੂੰ ਰੱਦ ਕਰ ਦਿੱਤਾ ਹੈ। ਤਾਂ ਚੰਨੀ ਨੇ ਕਿਹਾ ਕਿ ਫਿਰ ਕਾਨੂੰਨ ਸੋਧਿਆ ਗਿਆ ਸੀ, ਰੱਦ ਨਹੀਂ ਕੀਤਾ ਗਿਆ। ਅਸੀਂ ਪੂਰੀ ਤਰ੍ਹਾਂ ਕਰਾਂਗੇ। ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਕੀਤੇ ਜਾ ਰਹੇ ਪ੍ਰਦਰਸ਼ਨਾਂ 'ਤੇ ਚੰਨੀ ਨੇ ਕਿਹਾ ਕਿ ਇਹ ਚੋਣਾਂ ਦਾ ਸਾਲ ਹੈ। ਅਤੇ ਕਈ ਵਾਰ ਲੋਕ ਬਿਨਾਂ ਕਿਸੇ ਕਾਰਨ ਸੜਕ 'ਤੇ ਜਾਮ ਲਗਾ ਦਿੰਦੇ ਹਨ। ਇਹ ਚੰਗਾ ਨਹੀਂ ਹੈ। ਲੋਕਾਂ ਨੂੰ ਲੱਗਦਾ ਹੈ ਕਿ ਉਹ ਧਰਨਾ ਦੇ ਕੇ ਆਪਣੀ ਗੱਲ ਪੂਰੀ ਕਰ ਲੈਣਗੇ। ਪਰ ਮੈਂ ਇਸਨੂੰ ਸਹੀ ਨਹੀਂ ਮੰਨਦਾ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।