ਹਾਲਾਂਕਿ, ਕੋਰੋਨਾ (corona) ਸੰਕਰਮਣ ਦੇ ਸ਼ੁਰੂਆਤੀ ਪੜਾਅ ਤੋਂ ਇਹ ਕਿਹਾ ਜਾਂਦਾ ਹੈ ਕਿ ਬੱਚਿਆਂ 'ਤੇ ਕੋਰੋਨਾ ਦਾ ਪ੍ਰਭਾਵ ਮਾਮੂਲੀ ਹੈ। ਹੁਣ ਓਮੀਕਰੋਨ (Omicron) ਦੇ ਮਾਮਲੇ ਵਿੱਚ ਵੀ ਕੁਝ ਅਜਿਹਾ ਹੀ ਦਾਅਵਾ ਕੀਤਾ ਜਾ ਰਿਹਾ ਹੈ।
ਦੇਸ਼ ਦੇ ਕਈ ਬਾਲ ਰੋਗਾਂ ਦੇ ਮਾਹਿਰਾਂ ਨੇ News18.com ਨੂੰ ਦੱਸਿਆ ਕਿ ਅਸਲ 'ਚ ਮਾਪਿਆਂ ਵਿਚ ਓਮੀਕਰੋਨ ਨੂੰ ਲੈ ਕੇ ਜ਼ਿਆਦਾ ਡਰ ਪੈਦਾ ਹੋ ਗਿਆ ਹੈ, ਇਸ ਲਈ ਉਹ ਆਪਣੇ ਬੱਚਿਆਂ ਨੂੰ ਹਸਪਤਾਲ 'ਚ ਭਰਤੀ ਕਰਵਾ ਰਹੇ ਹਨ, ਜਦਕਿ ਸੱਚਾਈ ਇਹ ਹੈ ਕਿ ਤੀਜੀ ਲਹਿਰ 'ਚ ਵੀ ਬੱਚਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਦੀ ਬਹੁਤ ਘੱਟ ਜ਼ਰੂਰਤ ਪੈ ਰਹੀ ਹੈ।
ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਫਰਵਰੀ ਜਾਂ ਮਾਰਚ 'ਚ ਬੱਚਿਆਂ 'ਚ ਮਲਟੀਸਿਸਟਮ ਇਨਫਲੇਮੇਟਰੀ ਸਿੰਡਰੋਮ ((multisystem inflammatory syndrome in children -MIS-C)) ਦਾ ਜੋਖਿਮ ਰਹਿੰਦਾ ਹੈ ਪਰ ਇਹ ਵੀ ਬਹੁਤ ਘੱਟ ਹੁੰਦਾ ਹੈ, ਭਾਵ ਬਹੁਤ ਘੱਟ ਬੱਚਿਆਂ 'ਚ ਹੋਵੇਗਾ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦਾ ਇਹ ਮਤਲਬ ਨਹੀਂ ਹੈ ਕਿ ਬੱਚਿਆਂ ਨੂੰ ਹਸਪਤਾਲ ਨਾ ਲਿਜਾਇਆ ਜਾਵੇ। ਜੇਕਰ ਬੱਚੇ ਨੂੰ ਕੋਈ ਪਰੇਸ਼ਾਨੀ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਤਕਰੀਬਨ ਅੱਧੀ ਦਰਜਨ ਤੋਂ ਵੱਧ ਬਾਲ ਰੋਗਾਂ ਦੇ ਮਾਹਿਰਾਂ ਨੇ ਕਿਹਾ ਕਿ ਤਿੰਨਾਂ ਲਹਿਰਾਂ ਦੌਰਾਨ ਬੱਚਿਆਂ ਵਿੱਚ ਕੋਵਿਡ-19 ਦੇ ਮਾਮੂਲੀ ਲੱਛਣ ਹੀ ਦੇਖੇ ਗਏ ਅਤੇ ਜੇਕਰ ਉਨ੍ਹਾਂ ਨੂੰ ਕੋਰੋਨਾ ਹੋ ਵੀ ਗਿਆ ਤਾਂ ਵੀ ਉਹ ਇਕ ਹਫਤੇ ਦੇ ਅੰਦਰ ਇਸ ਤੋਂ ਬਾਹਰ ਆ ਗਏ।
ਮੇਦਾਂਤਾ ਹਸਪਤਾਲ ਦੇ ਬਾਲ ਰੋਗ ਵਿਭਾਗ ਦੇ ਐਸੋਸੀਏਟ ਡਾਇਰੈਕਟਰ ਡਾ: ਮਨਿੰਦਰਾ ਸਿੰਘ ਧਾਰੀਵਾਲ ਨੇ ਕਿਹਾ ਕਿ ਇਸ ਵਾਰ ਕੋਵਿਡ ਬਹੁਤ ਖ਼ਤਰਨਾਕ ਨਹੀਂ ਹੈ। ਕੁਝ ਹੀ ਮਾਮਲਿਆਂ ਵਿੱਚ ਬੱਚਿਆਂ ਨੂੰ ਆਈਸੀਯੂ ਵਿੱਚ ਜਾਣਾ ਪੈਂਦਾ ਹੈ। ਇਸ ਦਾ ਮਤਲਬ ਹੈ ਕਿ ਇਸ ਵਾਰ ਕੋਵਿਡ ਕਾਰਨ ਬੱਚਿਆਂ ਨੂੰ ਆਈਸੀਯੂ ਵਿੱਚ ਦਾਖ਼ਲ ਨਹੀਂ ਕਰਵਾਉਣਾ ਪਿਆ ਹੈ।
ਕੈਂਸਰ, ਲੀਵਰ, ਕਿਡਨੀ, ਦਿਲ ਵਰਗੀਆਂ ਬੀਮਾਰੀਆਂ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ ਅਤੇ ਜਦੋਂ ਇਸ ਸਥਿਤੀ 'ਚ ਉਨ੍ਹਾਂ ਦਾ ਟੈਸਟ ਕਰਵਾਇਆ ਗਿਆ ਤਾਂ ਪਾਜ਼ੇਟਿਵ ਪਾਇਆ ਗਿਆ।
ਗੁਜਰਾਤ ਦੇ ਪ੍ਮੁੱਖ ਸਵਾਮੀ ਮੈਡੀਕਲ ਕਾਲਜ ਦੇ ਡੀਨ ਡਾ: ਸੋਮਸ਼ੇਖਰ ਨਿੰਬਾਲਕਰ ਨੇ ਕਿਹਾ ਕਿ ਪਹਿਲਾਂ ਵੀ ਕੋਵਿਡ ਕਾਰਨ ਬੱਚਿਆਂ ਦੇ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਘੱਟ ਹੀ ਪਈ ਸੀ ਅਤੇ ਓਮੀਕਰੋਨ ਵੇਬ ਵਿੱਚ ਵੀ ਘੱਟ ਮਾਮਲੇ ਸਾਹਮਣੇ ਆ ਰਹੇ ਹਨ।
ਜੇਕਰ ਕਿਸੇ ਬੱਚੇ ਵਿੱਚ ਵੀ ਕੋਰੋਨਾ ਵਰਗੇ ਲੱਛਣ ਦਿਖਾਈ ਦਿੰਦੇ ਹਨ, ਤਾਂ ਉਨ੍ਹਾਂ ਨੂੰ ਸਿਰਫ ਗਲੇ ਵਿੱਚ ਖਰਾਸ਼ ਅਤੇ ਹਲਕਾ ਬੁਖਾਰ ਹੁੰਦਾ ਹੈ। ਦੱਖਣੀ ਅਫ਼ਰੀਕਾ ਅਤੇ ਯੂਕੇ ਵਿੱਚ ਓਮੀਕਰੋਨ ਦੇ ਕਾਰਨ ਬੱਚਿਆਂ ਵਿੱਚ ਮਲਟੀਪਲ ਇਨਫਲੇਮੇਟਰੀ ਸਿੰਡਰੋਮ -MIS-C ਦੇ ਕੋਈ ਕੇਸ ਨਹੀਂ ਹਨ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਰੀਆਂ ਗਰਭਵਤੀ ਔਰਤਾਂ ਵੈਕਸੀਨ ਦੀ ਖੁਰਾਕ ਲੈਣ ਤਾਂ ਜੋ ਬੱਚਿਆਂ 'ਤੇ ਇਸ ਦਾ ਅਸਰ ਨਾ ਪਵੇ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।