Home /News /national /

ਲੱਦਾਖ 'ਚ ਚੀਨੀ ਫੌਜ ਦੀ ਧੱਕੇਸ਼ਾਹੀ! ਭਾਰਤੀ ਚਰਵਾਹਿਆਂ ਨੂੰ ਪਸ਼ੂ ਚਰਾਉਣ ਤੋਂ ਰੋਕਿਆ

ਲੱਦਾਖ 'ਚ ਚੀਨੀ ਫੌਜ ਦੀ ਧੱਕੇਸ਼ਾਹੀ! ਭਾਰਤੀ ਚਰਵਾਹਿਆਂ ਨੂੰ ਪਸ਼ੂ ਚਰਾਉਣ ਤੋਂ ਰੋਕਿਆ

ਲੱਦਾਖ 'ਚ ਚੀਨੀ ਫੌਜ ਦੀ ਧੱਕੇਸ਼ਾਹੀ! ਭਾਰਤੀ ਚਰਵਾਹਿਆਂ ਨੂੰ ਪਸ਼ੂ ਚਰਾਉਣ ਤੋਂ ਰੋਕਿਆ (File Photo)

ਲੱਦਾਖ 'ਚ ਚੀਨੀ ਫੌਜ ਦੀ ਧੱਕੇਸ਼ਾਹੀ! ਭਾਰਤੀ ਚਰਵਾਹਿਆਂ ਨੂੰ ਪਸ਼ੂ ਚਰਾਉਣ ਤੋਂ ਰੋਕਿਆ (File Photo)

ਪੂਰਬੀ ਲੱਦਾਖ 'ਚ ਇਕ ਵਾਰ ਫਿਰ ਚੀਨੀ ਫੌਜ (PLA) ਵੱਲੋਂ ਭਾਰਤੀ ਚਰਵਾਹਿਆਂ ਨੂੰ ਪਸ਼ੂ ਚਰਾਉਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਦੀ ਮੰਨੀਏ ਤਾਂ ਪਿਛਲੇ ਹਫ਼ਤੇ ਭਾਰਤੀ ਚਰਵਾਹਿਆਂ ਵੱਲੋਂ ਆਪਣੇ ਪਸ਼ੂਆਂ ਨੂੰ ਰਵਾਇਤੀ ਚਰਾਗਾਹਾਂ ਵਿੱਚ ਚਰਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ।

ਹੋਰ ਪੜ੍ਹੋ ...
 • Share this:

  ਪੂਰਬੀ ਲੱਦਾਖ 'ਚ ਇਕ ਵਾਰ ਫਿਰ ਚੀਨੀ ਫੌਜ (PLA) ਵੱਲੋਂ ਭਾਰਤੀ ਚਰਵਾਹਿਆਂ ਨੂੰ ਪਸ਼ੂ ਚਰਾਉਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਦੀ ਮੰਨੀਏ ਤਾਂ ਪਿਛਲੇ ਹਫ਼ਤੇ ਭਾਰਤੀ ਚਰਵਾਹਿਆਂ ਵੱਲੋਂ ਆਪਣੇ ਪਸ਼ੂਆਂ ਨੂੰ ਰਵਾਇਤੀ ਚਰਾਗਾਹਾਂ ਵਿੱਚ ਚਰਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ।

  ਚੀਨੀ ਸੈਨਿਕਾਂ ਨੇ ਇਤਰਾਜ਼ ਕੀਤਾ। ਹਾਲਾਂਕਿ, ਕਮਾਂਡਰ ਪੱਧਰ ਦੀ ਗੱਲਬਾਤ ਵਿੱਚ ਦੋਵਾਂ ਦੇਸ਼ਾਂ ਵੱਲੋਂ ਇਸ ਮੁੱਦੇ ਨੂੰ ਸੁਲਝਾਇਆ ਗਿਆ। ਫੌਜ ਦੇ ਸੂਤਰਾਂ ਅਨੁਸਾਰ, ਕੋਈ ਆਹਮੋ-ਸਾਹਮਣੀ, ਝਗੜਾ ਜਾਂ ਬੈਨਰ ਡਰਿਲ ਦੀ ਨੌਬਤ ਨਹੀਂ ਆਈ। ਇਹ ਘਟਨਾ ਡੇਮਚੌਕ ਦੇ ਸੈਂਡਲ ਪਾਸ ਦੇ ਚਾਰਡਿੰਗ ਨਿੰਗਲੁੰਗ ਨਾਲਾ (ਸੀਐਨਐਨ) ਦੇ ਟਰੈਕ ਜੰਕਸ਼ਨ ਤੋਂ ਦੱਸੀ ਜਾ ਰਹੀ ਹੈ।

  ਪੀਟੀਆਈ-ਭਾਸ਼ਾ ਅਨੁਸਾਰ, 21 ਅਗਸਤ ਨੂੰ ਕੁਝ ਭਾਰਤੀ ਚਰਵਾਹੇ ਐਲ.ਏ.ਸੀ. ਕੋਲ ਗਏ ਸਨ। ਉਹ ਅਜੇ ਭਾਰਤੀ ਖੇਤਰ ਵਿੱਚ ਹੀ ਸਨ, ਪਰ ਪੀਐਲਏ ਨੇ ਉਨ੍ਹਾਂ ਦੀ ਮੌਜੂਦਗੀ 'ਤੇ ਇਤਰਾਜ਼ ਕੀਤਾ ਅਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਕਿਹਾ।

  ਰਿਪੋਰਟ ਮੁਤਾਬਕ ਦੋਹਾਂ ਦੇਸ਼ਾਂ ਦੀਆਂ ਫੌਜਾਂ ਇਸ ਖੇਤਰ 'ਚ ਸਰਹੱਦੀ ਉਲੰਘਣਾ ਨੂੰ ਲੈ ਕੇ ਅਕਸਰ ਇਤਰਾਜ਼ ਉਠਾਉਂਦੀਆਂ ਰਹਿੰਦੀਆਂ ਹਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਅਤੇ ਚੀਨ ਦੇ ਫੌਜੀ ਅਧਿਕਾਰੀਆਂ ਨੇ ਗੱਲਬਾਤ ਕੀਤੀ ਅਤੇ ਵਿਵਾਦ ਦੀ ਸਥਿਤੀ ਪੈਦਾ ਨਹੀਂ ਹੋਣ ਦਿੱਤੀ।

  ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਫੌਜੀ ਅਧਿਕਾਰੀਆਂ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ ਕਿ ਇਸ ਖੇਤਰ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।

  ਦੱਸ ਦਈਏ ਕਿ ਪੂਰਬੀ ਲੱਦਾਖ ਵਿੱਚ ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਜੂਨ 2020 'ਚ ਗਲਵਾਨ ਘਾਟੀ 'ਚ ਹੋਏ ਟਕਰਾਅ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤੇ ਕਾਫੀ ਵਿਗੜ ਗਏ ਹਨ।

  ਪਿਛਲੇ ਹਫਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਾਫ ਕਿਹਾ ਸੀ ਕਿ ਭਾਰਤ ਅਤੇ ਚੀਨ ਦੇ ਰਿਸ਼ਤੇ ਬਹੁਤ ਖਰਾਬ ਦੌਰ 'ਚੋਂ ਗੁਜ਼ਰ ਰਹੇ ਹਨ। ਗਲਵਾਨ ਘਾਟੀ ਵਿੱਚ ਝੜਪ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ। ਪਿਛਲੇ ਸਾਲ ਜੁਲਾਈ ਵਿੱਚ ਭਾਰਤ ਅਤੇ ਚੀਨ ਵਿਚਾਲੇ ਫੌਜੀ ਵਾਰਤਾ ਦਾ 16ਵਾਂ ਦੌਰ ਹੋਇਆ ਸੀ। ਇੰਨੀਆਂ ਵਾਰਤਾਵਾਂ ਦੇ ਬਾਵਜੂਦ ਦੋਵੇਂ ਦੇਸ਼ ਸਰਹੱਦ 'ਤੇ ਤਣਾਅ ਨੂੰ ਲੈ ਕੇ ਕਿਸੇ ਹੱਲ 'ਤੇ ਨਹੀਂ ਪਹੁੰਚ ਸਕੇ ਹਨ।

  Published by:Gurwinder Singh
  First published:

  Tags: India China conflict