Home /News /national /

ਹਿਮਾਚਲ ਪੁਲਿਸ ਵੱਲੋਂ ਜਾਸੂਸੀ ਦੇ ਸ਼ੱਕ ਹੇਠ ਤਿੱਬਤੀ ਮੱਠ 'ਚ ਰਹਿ ਰਹੀ ਚੀਨੀ ਔਰਤ ਗ੍ਰਿਫ਼ਤਾਰ

ਹਿਮਾਚਲ ਪੁਲਿਸ ਵੱਲੋਂ ਜਾਸੂਸੀ ਦੇ ਸ਼ੱਕ ਹੇਠ ਤਿੱਬਤੀ ਮੱਠ 'ਚ ਰਹਿ ਰਹੀ ਚੀਨੀ ਔਰਤ ਗ੍ਰਿਫ਼ਤਾਰ

ਇਸ ਤੋਂ ਪਹਿਲਾਂ ਇੱਕ ਚੀਨੀ ਮਹਿਲਾ ਨੂੰ ਵੀ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਇੱਕ ਚੀਨੀ ਮਹਿਲਾ ਨੂੰ ਵੀ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਐਸਪੀ ਮੰਡੀ ਸ਼ਾਲਿਨੀ ਅਗਨੀਹੋਤਰੀ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਇੱਥੇ ਕਿਸ ਮਕਸਦ ਨਾਲ ਰਹਿ ਰਹੀ ਸੀ, ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਨੂੰ ਵੀ ਇਸ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਸ ਤੋਂ ਬਾਅਦ ਕੇਂਦਰ ਤੋਂ ਆਉਣ ਵਾਲੀ ਟੀਮ ਦੇ ਸਾਹਮਣੇ ਅਗਲੀ ਜਾਂਚ ਕੀਤੀ ਜਾਵੇਗੀ।

ਹੋਰ ਪੜ੍ਹੋ ...
  • Share this:

Himachal Police Arrest a Chinese Women to spyier: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ 'ਚ ਪੁਲਿਸ ਨੇ ਜੋਗਿੰਦਰਨਗਰ ਸਬ-ਡਵੀਜ਼ਨ ਦੇ ਅਧੀਨ ਚੌਂਤਾਰਾ ਦੇ ਤਿੱਬਤੀ ਮੱਠ ਤੋਂ ਚੀਨੀ ਮੂਲ ਦੀ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਭਾਵੇਂ ਇਹ ਗ੍ਰਿਫ਼ਤਾਰੀ 22 ਅਕਤੂਬਰ ਦੀ ਰਾਤ ਨੂੰ ਹੋਈ ਸੀ ਪਰ ਪੁਲੀਸ ਨੇ ਸਾਰਾ ਮਾਮਲਾ ਪੂਰੀ ਤਰ੍ਹਾਂ ਗੁਪਤ ਰੱਖਿਆ। ਪੁਲਿਸ ਨੂੰ ਸੂਚਨਾ ਮਿਲੀ ਕਿ ਇੱਥੇ ਇੱਕ ਤਿੱਬਤੀ ਮੱਠ ਵਿੱਚ ਇੱਕ ਔਰਤ ਪਿਛਲੇ 15 ਦਿਨਾਂ ਤੋਂ ਰਹਿ ਰਹੀ ਹੈ, ਜੋ ਆਪਣੇ ਆਪ ਨੂੰ ਨੇਪਾਲੀ ਮੂਲ ਦੀ ਦੱਸ ਰਹੀ ਹੈ, ਜਦਕਿ ਔਰਤ ਨੇਪਾਲ ਦੀ ਵਸਨੀਕ ਨਹੀਂ ਜਾਪਦੀ ਹੈ। ਇਹ ਔਰਤ ਇੱਥੇ ਬੁੱਧ ਧਰਮ ਦੀ ਸਿੱਖਿਆ ਲੈਣ ਆਈ ਹੈ। ਇਸ ਦੇ ਆਧਾਰ 'ਤੇ ਪੁਲਿਸ ਟੀਮ ਨੇ ਮੌਕੇ 'ਤੇ ਜਾ ਕੇ ਮਾਮਲੇ ਦੀ ਜਾਂਚ ਕੀਤੀ। ਔਰਤ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਦੇ ਕਮਰੇ ਦੀ ਤਲਾਸ਼ੀ ਲਈ ਗਈ ਅਤੇ ਕਮਰੇ 'ਚੋਂ ਕੁਝ ਸ਼ੱਕੀ ਦਸਤਾਵੇਜ਼ ਮਿਲੇ।

ਇਹ ਸ਼ੱਕੀ ਚੀਜ਼ਾਂ ਹੋਈਆਂ ਬਰਾਮਦ

ਇਨ੍ਹਾਂ ਦਸਤਾਵੇਜ਼ਾਂ ਵਿਚ ਔਰਤਾਂ ਦੇ ਕੁਝ ਦਸਤਾਵੇਜ਼ ਚੀਨ ਦੇ ਸਨ ਅਤੇ ਕੁਝ ਨੇਪਾਲ ਦੇ ਸਨ। ਦੋਵਾਂ ਦਸਤਾਵੇਜ਼ਾਂ ਵਿੱਚ ਔਰਤ ਦੀ ਉਮਰ ਵੀ ਵੱਖ-ਵੱਖ ਲਿਖੀ ਹੋਈ ਹੈ। ਇਸ ਦੇ ਨਾਲ ਹੀ ਔਰਤ ਕੋਲੋਂ 6 ਲੱਖ 40 ਹਜ਼ਾਰ ਦੀ ਭਾਰਤੀ ਕਰੰਸੀ ਅਤੇ 1 ਲੱਖ 10 ਹਜ਼ਾਰ ਦੀ ਨੇਪਾਲੀ ਕਰੰਸੀ ਵੀ ਬਰਾਮਦ ਹੋਈ ਹੈ। ਇਨ੍ਹਾਂ ਸ਼ੱਕੀ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਪੁਲੀਸ ਨੇ ਉਕਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਔਰਤ ਕੋਲ ਦੋ ਮੋਬਾਈਲ ਫੋਨ ਵੀ ਸਨ, ਜਿਨ੍ਹਾਂ ਨੂੰ ਅਗਲੇਰੀ ਜਾਂਚ ਲਈ ਭੇਜ ਦਿੱਤਾ ਗਿਆ ਹੈ। 23 ਅਕਤੂਬਰ ਨੂੰ ਔਰਤ ਨੂੰ ਜੋਗਿੰਦਰਨਗਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੋਂ ਉਸ ਨੂੰ 27 ਅਕਤੂਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਐਸਪੀ ਮੰਡੀ ਸ਼ਾਲਿਨੀ ਅਗਨੀਹੋਤਰੀ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਇੱਥੇ ਕਿਸ ਮਕਸਦ ਨਾਲ ਰਹਿ ਰਹੀ ਸੀ, ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਨੂੰ ਵੀ ਇਸ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਸ ਤੋਂ ਬਾਅਦ ਕੇਂਦਰ ਤੋਂ ਆਉਣ ਵਾਲੀ ਟੀਮ ਦੇ ਸਾਹਮਣੇ ਅਗਲੀ ਜਾਂਚ ਕੀਤੀ ਜਾਵੇਗੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਚੀਨੀ ਮਹਿਲਾ ਨੂੰ ਵੀ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਮਹਿਲਾ 'ਤੇ ਦੋਸ਼ ਹੈ ਕਿ ਉਹ ਦਲਾਈਲਾਮਾ ਦੀ ਜਾਸੂਸੀ ਕਰਨ ਲਈ ਮੈਕਲੋਡਗੰਜ ਆਈ ਸੀ ਅਤੇ ਕੁਝ ਦਿਨ ਉੱਥੇ ਰਹੀ।

Published by:Krishan Sharma
First published:

Tags: Crime news, Himachal, India China conflict, Spying