Home /News /national /

ਅਦਾਲਤ ਨੇ 13 ਸਾਲ ਪੁਰਾਣੇ ਮਾਮਲੇ 'ਚ ਭਾਜਪਾ ਸੰਸਦ ਮੈਂਬਰ ਸਣੇ 19 ਦੋਸ਼ੀਆਂ ਨੂੰ ਸੁਣਾਈ ਸਜ਼ਾ

ਅਦਾਲਤ ਨੇ 13 ਸਾਲ ਪੁਰਾਣੇ ਮਾਮਲੇ 'ਚ ਭਾਜਪਾ ਸੰਸਦ ਮੈਂਬਰ ਸਣੇ 19 ਦੋਸ਼ੀਆਂ ਨੂੰ ਸੁਣਾਈ ਸਜ਼ਾ

13 ਸਾਲ ਪੁਰਾਣੇ ਮਾਮਲੇ 'ਚ ਭਾਜਪਾ ਸੰਸਦ ਮੈਂਬਰ ਸਣੇ 19 ਦੋਸ਼ੀ ਕਰਾਰ

13 ਸਾਲ ਪੁਰਾਣੇ ਮਾਮਲੇ 'ਚ ਭਾਜਪਾ ਸੰਸਦ ਮੈਂਬਰ ਸਣੇ 19 ਦੋਸ਼ੀ ਕਰਾਰ

  • Share this:

ਸੀਜੇਐਮ ਅਦਾਲਤ ਨੇ ਚਿਤਰਕੂਟ (UP) ਜ਼ਿਲ੍ਹੇ ਵਿਚ 2009 ਵਿਚ ਤਤਕਾਲੀ ਬਸਪਾ ਸਰਕਾਰ ਸਮੇਂ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਰੇਲ ਗੱਡੀ ਨੂੰ ਰੋਕਣ ਅਤੇ ਪ੍ਰਸ਼ਾਸਨ ’ਤੇ ਪਥਰਾਅ ਕਰਨ ਦੇ ਮਾਮਲੇ ਵਿੱਚ 19 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।

ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਆਰ.ਕੇ. ਪਟੇਲ ਅਤੇ ਮੌਜੂਦਾ ਨਗਰਪਾਲਿਕਾ ਚੇਅਰਮੈਨ ਨਰੇਂਦਰ ਗੁਪਤਾ ਸਮੇਤ 16 ਲੋਕਾਂ ਨੂੰ ਇਕ ਸਾਲ ਦੀ ਸਜ਼ਾ ਅਤੇ 500 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 3 ਦੋਸ਼ੀਆਂ ਨੂੰ ਇਕ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਦਰਅਸਲ ਸਾਲ 2009 ਵਿਚ ਸੂਬੇ ਵਿੱਚ ਬਸਪਾ ਦੀ ਸਰਕਾਰ ਸੀ। ਉਦੋਂ ਸਮਾਜਵਾਦੀ ਪਾਰਟੀ ਨੇ ਵਿਰੋਧੀ ਧਿਰ ਦੇ ਤੌਰ ਉਤੇ ਪੂਰੇ ਸੂਬੇ 'ਚ ਸਰਕਾਰ ਖਿਲਾਫ 5 ਦਿਨ ਦਾ ਧਰਨਾ ਅਤੇ ਅੰਦੋਲਨ ਕੀਤਾ।

ਆਖਰੀ ਦਿਨ 16 ਸਤੰਬਰ ਨੂੰ ਚਿਤਰਕੂਟ ਜ਼ਿਲ੍ਹੇ ਵਿੱਚ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਹੇ ਆਰ ਕੇ ਪਟੇਲ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ ਬਸਪਾ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੇਲ ਰੋਕੋ ਅੰਦੋਲਨ ਕੀਤਾ। ਜਦੋਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕਿਆ ਤਾਂ ਸ਼ਹਿਰ ਦੇ ਪਟੇਲ ਚੌਕ ਵਿੱਚ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਕਾਫੀ ਹੰਗਾਮਾ ਹੋਇਆ। ਇਸ ਦੌਰਾਨ ਪੁਲਿਸ ਪ੍ਰਸ਼ਾਸਨ 'ਤੇ ਪਥਰਾਅ ਕੀਤਾ ਸੀ, ਜਿਸ ਤੋਂ ਬਾਅਦ ਆਰਕੇ ਪਟੇਲ ਸਮੇਤ 20 ਨਾਮਜ਼ਦ ਸਪਾ ਆਗੂਆਂ ਅਤੇ 150 ਅਣਪਛਾਤੇ ਐਸਪੀਜ਼ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ।

ਸੀਜੇਐਮ ਅਦਾਲਤ ਨੇ 20 ਨਾਮਜ਼ਦ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ, ਜਿਨ੍ਹਾਂ ਵਿੱਚ 1 ਦੋਸ਼ੀ ਰਾਜਬਹਾਦਰ ਦੀ ਮੌਤ ਹੋ ਗਈ ਹੈ। ਬਾਕੀ 19 ਦੋਸ਼ੀਆਂ 'ਚੋਂ 16 ਨੂੰ 1 ਸਾਲ ਦੀ ਕੈਦ ਅਤੇ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ, ਜਿਨ੍ਹਾਂ 'ਚ ਭਾਜਪਾ ਦੇ ਮੌਜੂਦਾ ਸਾਂਸਦ ਆਰ.ਕੇ. ਪਟੇਲ, ਮੌਜੂਦਾ ਚੇਅਰਮੈਨ ਨਰਿੰਦਰ ਗੁਪਤਾ ਸ਼ਾਮਲ ਹਨ। ਇਸ ਦੇ ਨਾਲ ਹੀ ਬਾਕੀ ਤਿੰਨ ਦੋਸ਼ੀਆਂ ਗੁਲਾਬ ਖਾ, ਮਹਿੰਦਰ ਗੁਲਾਟੀ ਅਤੇ ਰਾਜੇਂਦਰ ਸ਼ੁਕਲਾ ਨੂੰ ਇੱਕ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

Published by:Gurwinder Singh
First published:

Tags: Crime news