ਲਖਨਊ: ਉੱਤਰ ਪ੍ਰਦੇਸ਼ (Uttar Pardesh News) ਦੀ ਰਾਜਧਾਨੀ ਲਖਨਊ (Lucknow) 'ਚ ਚੋਰੀ ਦੀ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਚੋਰਾਂ (Theft) ਨੇ ਪੈਸੇ ਨਹੀਂ ਸਗੋਂ ਚਾਕਲੇਟਾਂ (Chocolates) ਚੋਰੀ ਕਰ ਲਈਆਂ ਹਨ। ਰਾਜਧਾਨੀ ਲਖਨਊ 'ਚ ਚਿਨਹਾਟ ਦੇ ਦੇਵਰਾਜੀ ਵਿਹਾਰ ਇਲਾਕੇ 'ਚ ਕੈਡਬਰੀ ਕੰਪਨੀ (Cadbury Company) ਦੇ ਗੋਦਾਮ 'ਚੋਂ ਚੋਰਾਂ ਨੇ 17 ਲੱਖ ਰੁਪਏ ਦੀਆਂ ਚਾਕਲੇਟਾਂ ਚੋਰੀ ਕਰ ਲਈਆਂ। ਇੰਨਾ ਹੀ ਨਹੀਂ ਚੋਰ ਆਪਣੇ ਨਾਲ ਸੀਸੀਟੀਵੀ ਅਤੇ ਡੀਵੀਆਰ ਵੀ ਲੈ ਗਏ ਤਾਂ ਜੋ ਉਨ੍ਹਾਂ ਦੀ ਪਛਾਣ ਸਾਹਮਣੇ ਨਾ ਆਵੇ।
ਦਰਅਸਲ, ਇਹ ਘਟਨਾ 15 ਅਗਸਤ ਦੀ ਰਾਤ ਦੀ ਦੱਸੀ ਜਾ ਰਹੀ ਹੈ, ਜਿੱਥੇ ਦੇਵਰਾਜੀ ਵਿਹਾਰ ਇਲਾਕੇ 'ਚ ਸਥਿਤ ਕੈਡਬਰੀ ਕੰਪਨੀ ਦੇ ਗੋਦਾਮ 'ਚੋਂ ਚੋਰ 17 ਲੱਖ ਰੁਪਏ ਦੀਆਂ ਚਾਕਲੇਟ ਅਤੇ ਬਿਸਕੁਟ ਚੋਰੀ ਕਰਕੇ ਲੈ ਗਏ ਸਨ। ਫਿਲਹਾਲ ਇਸ ਮਾਮਲੇ ਸਬੰਧੀ ਪੁਲਿਸ ਕੋਲ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਪੁਲਿਸ ਨੇ ਚੋਰਾਂ ਨੂੰ ਫੜ ਕੇ 17 ਲੱਖ ਰੁਪਏ ਦੀਆਂ ਚਾਕਲੇਟਾਂ ਦਾ ਸੁਰਾਗ ਲਗਾਉਣਾ ਸ਼ੁਰੂ ਕਰ ਦਿੱਤਾ ਹੈ।
ਇਸ ਦੌਰਾਨ ਕੈਡਬਰੀ ਦੇ ਡਿਸਟ੍ਰੀਬਿਊਟਰ ਰਾਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅਸੀਂ ਚਿਨਹਾਟ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਸਾਡਾ ਮਾਰਗਦਰਸ਼ਨ ਕਰੇ। ਐਫਆਈਆਰ ਅਨੁਸਾਰ ਓਮੈਕਸ ਸਿਟੀ ਦਾ ਰਹਿਣ ਵਾਲਾ ਕਾਰੋਬਾਰੀ ਰਾਜਿੰਦਰ ਸਿੰਘ ਸਿੱਧੂ ਕੈਡਬਰੀ ਦਾ ਵਪਾਰੀ ਹੈ ਅਤੇ ਪਿਛਲੇ ਦੋ ਮਹੀਨਿਆਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।
ਰਾਜਿੰਦਰ ਸਿੰਘ ਸਿੱਧੂ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਅਨੁਸਾਰ ਉਸ ਨੇ ਦੇਵਰਾਜੀ ਵਿਹਾਰ ਇਲਾਕੇ ਵਿੱਚ ਸਥਿਤ ਆਪਣੇ ਘਰ ਵਿੱਚ ਗੋਦਾਮ ਬਣਾਇਆ ਹੋਇਆ ਹੈ। 15 ਅਗਸਤ ਦੀ ਰਾਤ ਨੂੰ ਗੁਆਂਢੀ ਨੇ ਦੱਸਿਆ ਕਿ ਗੋਦਾਮ ਦੇ ਅੰਦਰਲੇ ਦਰਵਾਜ਼ੇ ਖੁੱਲ੍ਹੇ ਹਨ। ਜਿਸ ਤੋਂ ਬਾਅਦ ਉਸ ਨੇ ਆ ਕੇ ਦੇਖਿਆ ਕਿ ਗੋਦਾਮ ਵਿੱਚੋਂ ਚੋਰੀ ਹੋ ਚੁੱਕੀ ਸੀ। ਗੋਦਾਮ ਵਿੱਚੋਂ ਕਰੀਬ 17 ਲੱਖ ਰੁਪਏ ਦੀ ਕੈਡਬਰੀ ਦੀਆਂ ਚਾਕਲੇਟਾਂ ਅਤੇ ਬਿਸਕੁਟ ਗਾਇਬ ਸਨ। ਇੰਨਾ ਹੀ ਨਹੀਂ ਚੋਰਾਂ ਨੇ ਗਰਮ ਕੱਪੜੇ, ਕੈਮਰੇ, ਡੀਵੀਆਰ, ਹੈਂਡੀਕੈਮ ਵੀ ਚੋਰੀ ਕਰ ਲਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chocolates, Crime news, Lucknow, National news, Uttar pradesh news