Home /News /national /

ਸ਼ਰਧਾਲੂਆਂ ਨਾਲ ਭਰੀ ਪਿਕਅੱਪ ਦੀ ਟਰੱਕ ਨਾਲ ਟੱਕਰ, ਇਕੋ ਪਰਿਵਾਰ ਦੇ 5 ਜੀਆਂ ਦੀ ਮੌਤ

ਪਿਕਅੱਪ ਵਿੱਚ ਸਵਾਰ ਅੱਧੀ ਦਰਜਨ ਸ਼ਰਧਾਲੂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਹਿਸਾਰ ਰੈਫ਼ਰ ਕਰ ਦਿੱਤਾ ਗਿਆ ਹੈ। ਸਾਰੇ ਮ੍ਰਿਤਕ ਹਰਿਆਣਾ ਦੇ ਪਿੰਡ ਸਿਹਾੜਵਾ ਦੇ ਰਹਿਣ ਵਾਲੇ ਸਨ।

  • Share this:

ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਸਾਦੁਲਪੁਰ ਵਿਚ ਸ਼ਨੀਵਾਰ ਅੱਧੀ ਰਾਤ ਨੂੰ ਇੱਕ ਵੱਡਾ ਹਾਦਸਾ (Big Road Accident) ਵਾਪਰ ਗਿਆ। ਇਥੇ ਇਕ ਟਰੱਕ ਅਤੇ ਸ਼ਰਧਾਲੂਆਂ ਨਾਲ ਭਰੇ ਪਿਕਅੱਪ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿਚ ਇੱਕੋ ਪਰਿਵਾਰ ਦੀਆਂ 2 ਔਰਤਾਂ ਅਤੇ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ।

ਪਿਕਅੱਪ ਵਿੱਚ ਸਵਾਰ ਅੱਧੀ ਦਰਜਨ ਸ਼ਰਧਾਲੂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਹਿਸਾਰ ਰੈਫ਼ਰ ਕਰ ਦਿੱਤਾ ਗਿਆ ਹੈ। ਸਾਰੇ ਮ੍ਰਿਤਕ ਹਰਿਆਣਾ ਦੇ ਪਿੰਡ ਸਿਹਾੜਵਾ ਦੇ ਰਹਿਣ ਵਾਲੇ ਸਨ।

ਸਾਦੁਲਪੁਰ ਥਾਣੇ ਦੇ ਅਧਿਕਾਰੀ ਸੁਭਾਸ਼ ਚੰਦਰ ਢੀਲ ਨੇ ਦੱਸਿਆ ਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸ਼ਨੀਵਾਰ ਰਾਤ ਕਰੀਬ 2 ਵਜੇ ਵਾਪਰੀ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਰਾਤ ਨੂੰ ਸਾਲਾਸਰ ਤੋਂ ਘਰ ਪਰਤ ਰਹੇ ਸਨ। ਇਸੇ ਦੌਰਾਨ ਐਨਐਚ 52 ’ਤੇ ਪਿੰਡ ਰਤਨਪੁਰਾ ਨੇੜੇ ਪਿਕਅੱਪ ਅਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਤੁਰਤ ਮੌਕੇ 'ਤੇ ਪਹੁੰਚ ਗਈ।

ਹਾਦਸੇ ਵਿੱਚ ਪਿਕਅੱਪ ਵਿੱਚ ਸਵਾਰ 2 ਔਰਤਾਂ ਅਤੇ 3 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਨੇ ਅੱਧੀ ਦਰਜਨ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਉਥੇ ਹੀ ਤਿੰਨਾਂ ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਿਸਾਰ ਰੈਫਰ ਕਰ ਦਿੱਤਾ ਗਿਆ। ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ।

ਮ੍ਰਿਤਕਾਂ ਦੀ ਪਛਾਣ ਸਿਹਾੜਵਾ ਨਿਵਾਸੀ ਵਿਮਲਾ (63), ਕ੍ਰਿਸ਼ਨਾ (60), ਸਰਸਵਤੀ (5), ਅੰਕਿਤ (8) ਅਤੇ ਅੰਜਲੀ (5) ਵਜੋਂ ਹੋਈ ਹੈ। ਹਾਦਸੇ ਵਿੱਚ ਸੋਨੂੰ, ਓਮ ਅਤੇ ਪ੍ਰਵੀਨ ਗੰਭੀਰ ਜ਼ਖ਼ਮੀ ਹੋ ਗਏ।

Published by:Gurwinder Singh
First published:

Tags: Accident, Bus accident, Car accident, Road accident