• Home
  • »
  • News
  • »
  • national
  • »
  • CHURU HIGH SPEED HAVOC TRUCK AND BIKE COLLISION PAINFUL DEATH OF 4 YOUTHS FROM SAME VILLAGE

ਟਰੱਕ ਅਤੇ ਬਾਈਕ ਦੀ ਟੱਕਰ, ਇਕੋ ਪਿੰਡ ਦੇ 4 ਨੌਜਵਾਨਾਂ ਦੀ ਦਰਦਨਾਕ ਮੌਤ

ਰਾਜਸਥਾਨ: ਚੁਰੂ ਜ਼ਿਲੇ ਵਿਚ ਟਰੱਕ ਅਤੇ ਬਾਈਕ ਟੱਕਰ ਵਿਚ ਇਕੋ ਪਿੰਡ ਦੇ ਚਾਰ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ।

ਟਰੱਕ ਅਤੇ ਬਾਈਕ ਦੀ ਟੱਕਰ, ਇਕੋ ਪਿੰਡ ਦੇ 4 ਨੌਜਵਾਨਾਂ ਦੀ ਦਰਦਨਾਕ ਮੌਤ

  • Share this:
    ਰਾਜਸਥਾਨ ਵਿਚ ਇਕ ਵਾਰ ਫਿਰ ਤੇਜ਼ ਰਫਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਪ੍ਰਦੇਸ਼ ਦੇ ਚੁਰੂ ਜ਼ਿਲੇ ਦੇ ਤਰਾਨਗਰ ਖੇਤਰ ਵਿਚ ਟਰੱਕ ਅਤੇ ਬਾਈਕ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬਾਈਕ ਸਵਾਰ 4 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਚਾਰੇ ਨੌਜਵਾਨ ਇਕੋ ਬਾਈਕ 'ਤੇ ਸਵਾਰ ਸਨ। ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰ ਵਿਚ ਹਫੜਾ-ਦਫੜੀ ਮੱਚ ਗਈ। ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

    ਤਾਰਾਨਗਰ ਥਾਣਾ ਮੁਖੀ ਰਾਧੇਸ਼ਿਆਮ ਥਲੌਦ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਨੂੰ ਦੇਰ ਰਾਤ 11.30 ਅਤੇ 12 ਵਜੇ ਦੇ ਕਰੀਬ ਵਾਪਰਿਆ। ਇਕ ਬਾਈਕ ਉਤੇ ਚਾਰ ਨੌਜਵਾਨ ਭਲੇਰੀ ਦੀ ਤਰਫੋਂ ਆਪਣੇ ਪਿੰਡ ਢਾਣਾ ਪੱਟਾ ਸਾਤਯੂ ਜਾ ਰਹੇ ਸਨ। ਇਸੇ ਦੌਰਾਨ ਇੱਕ ਟਰੱਕ ਤਾਰਾਨਗਰ ਤੋਂ ਸਰਦਾਰ ਸ਼ਹਿਰ ਵੱਲ ਜਾ ਰਿਹਾ ਸੀ। ਨੌਜਵਾਨਾਂ ਦੀ ਬਾਈਕ ਪਿੰਡ ਬਾਲੀਆਂ ਨੇੜੇ ਟਰੱਕ ਦੀ ਲਪੇਟ ਵਿੱਚ ਆ ਗਈ। ਹਾਦਸਾ ਇੰਨਾ ਜਬਰਦਸਤ ਸੀ ਕਿ ਚਾਰ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਹਸਪਤਾਲ ਦੇ ਮੋਰਚਰੀ ਵਿਚ ਰਖਵਾ ਦਿੱਤਾ।

    ਮ੍ਰਿਤਕਾਂ ਦੀ ਪਛਾਣ ਸੁਰੇਸ਼ ਕੁਮਾਰ ਜਾਟ, ਮੰਗੀਲਾਲ ਜਾਟ, ਸੰਜੇ ਅਤੇ ਵਿਕਰਮ ਜਾਟ, ਵਜੋਂ ਹੋਈ ਹੈ। ਸ਼ਨਾਖਤ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਇਕੋ ਪਿੰਡ ਦੇ ਚਾਰ ਨੌਜਵਾਨਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਨੌਜਵਾਨ ਦੇ ਪਰਿਵਾਰ ਅਤੇ ਪਿੰਡ ਵਾਸੀ ਰਾਤ ਨੂੰ ਹਸਪਤਾਲ ਪਹੁੰਚੇ। ਚਾਰ ਜਵਾਨਾਂ ਦੀਆਂ ਲਾਸ਼ਾਂ ਨੂੰ ਇਕੱਠਿਆਂ ਵੇਖ ਕੇ ਉਹ ਹੈਰਾਨ ਰਹਿ ਗਏ। ਪੁਲਿਸ ਨੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਹੈ।
    Published by:Ashish Sharma
    First published: