Home /News /national /

ਭਾਬੀ ਦੀ ਥਾਂ 10ਵੀਂ ਦਾ ਪੇਪਰ ਦੇਣ ਗਈ ਨਨਾਣ, ਦਸਤਖਤ ਕਰਨ ਵੇਲੇ ਫੜੀ ਗਈ

ਭਾਬੀ ਦੀ ਥਾਂ 10ਵੀਂ ਦਾ ਪੇਪਰ ਦੇਣ ਗਈ ਨਨਾਣ, ਦਸਤਖਤ ਕਰਨ ਵੇਲੇ ਫੜੀ ਗਈ

ਭਾਬੀ ਦੀ ਥਾਂ ਪੇਪਰ ਦੇਣ ਗਈ ਨਨਾਣ, ਦਸਤਖਤ ਕਰਨ ਵੇਲੇ ਫੜੀ ਗਈ (ਸੰਕੇਤਕ ਫੋਟੋ)

ਭਾਬੀ ਦੀ ਥਾਂ ਪੇਪਰ ਦੇਣ ਗਈ ਨਨਾਣ, ਦਸਤਖਤ ਕਰਨ ਵੇਲੇ ਫੜੀ ਗਈ (ਸੰਕੇਤਕ ਫੋਟੋ)

ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਰਤਨਗੜ੍ਹ ਤਹਿਸੀਲ ਦੇ ਪਿੰਡ ਮਾਲਪੁਰ ਦੀ ਰਹਿਣ ਵਾਲੀ ਵਿਦਿਆਰਥਣ ਦੀ ਬਜਾਏ ਉਸ ਦੀ ਨਨਾਣ ਪ੍ਰੀਖਿਆ ਦੇਣ ਲਈ ਸੈਂਟਰ ਪਹੁੰਚੀ ਸੀ, ਜੋ ਜਾਂਚ ਦੌਰਾਨ ਫੜੀ ਗਈ। ਪੁਲਿਸ ਨੇ ਉਕਤ ਫਰਜ਼ੀ ਵਿਦਿਆਰਥਣ ਖ਼ਿਲਾਫ਼ ਧਾਰਾ 3/6 ਇਮਤਿਹਾਨ ਐਕਟ ਅਤੇ 419 ਅਤੇ 120ਬੀ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਉਕਤ ਵਿਦਿਆਰਥਣ ਤਹਿਸੀਲ ਦੇ ਪਿੰਡ ਮਾਲਪੁਰ ਦੀ ਰਹਿਣ ਵਾਲੀ ਹੈ, ਜੋ ਰਤਨਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਦੀ ਭਰਜਾਈ ਰਤਨਸਰਾ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਹੈ।

ਹੋਰ ਪੜ੍ਹੋ ...
  • Share this:

ਰਾਜਸਥਾਨ ਵਿਚ ਵੀਰਵਾਰ ਤੋਂ 10ਵੀਂ ਦੀ ਬੋਰਡ ਪ੍ਰੀਖਿਆ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਸੀ। ਇਸ ਵਿਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ।

ਇਸ ਦੌਰਾਨ ਚੁਰੂ ਜ਼ਿਲ੍ਹੇ ਦੇ ਰਤਨਗੜ੍ਹ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪ੍ਰੀਖਿਆ ਦੇ ਪਹਿਲੇ ਹੀ ਦਿਨ ਨਾਬਾਲਿਗ ਨਨਾਣ ਆਪਣੀ ਭਰਜਾਈ ਦੀ ਜਗ੍ਹਾ ਅੰਗਰੇਜ਼ੀ ਵਿਸ਼ੇ ਦਾ ਪੇਪਰ ਦੇਣ ਪਹੁੰਚ ਗਈ। ਉਹ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਵਿਚ ਸਫ਼ਲ ਰਹੀ।

ਐਡਮਿਟ ਕਾਰਡ ਦੇਖ ਕੇ ਵੀ ਪਤਾ ਨਹੀਂ ਲੱਗ ਸਕਿਆ ਪਰ ਪ੍ਰੀਖਿਆ ਦੌਰਾਨ ਸਾਈਨ ਕਰਦੇ ਸਮੇਂ ਸ਼ੱਕ ਹੋਇਆ ਅਤੇ ਜਾਅਲਸਾਜ਼ੀ ਦਾ ਪਤਾ ਲੱਗਾ। ਫਰਜ਼ੀ ਉਮੀਦਵਾਰ ਦੀ ਸੂਚਨਾ ਤੁਰਤ ਸਥਾਨਕ ਪੁਲਿਸ ਨੂੰ ਦਿੱਤੀ ਗਈ। ਨਨਾਣ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।

ਮਾਮਲਾ ਰਤਨਗੜ੍ਹ ਤਹਿਸੀਲ ਦੇ ਪਿੰਡ ਖੁਡੇਰਾ ਬੜਾ ਸਥਿਤ ਸਰਕਾਰੀ ਹਾਇਰ ਸੈਕੰਡਰੀ ਸਕੂਲ ਦਾ ਹੈ। ਜਾਣਕਾਰੀ ਅਨੁਸਾਰ ਸੈਕੰਡਰੀ ਸਿੱਖਿਆ ਬੋਰਡ ਅਜਮੇਰ ਵੱਲੋਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵੀਰਵਾਰ ਤੋਂ ਸ਼ੁਰੂ ਹੋ ਗਈਆਂ ਹਨ।

ਪਿੰਡ ਖੁੱਡੇਰਾ ਬੜਾ ਸਥਿਤ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੇ ਸੈਂਟਰ ਵਿੱਚ ਇੱਕ ਮਹਿਲਾ ਪ੍ਰੀਖਿਆਰਥੀ ਰਤਨਸਰਾ ਦੇ ਪ੍ਰਾਈਵੇਟ ਸਕੂਲ ਦੀ 10ਵੀਂ ਜਮਾਤ ਦੀ ਰੈਗੂਲਰ ਵਿਦਿਆਰਥਣ ਵਜੋਂ ਰਜਿਸਟਰਡ ਹੋਈ ਸੀ ਪਰ ਉਕਤ ਪ੍ਰੀਖਿਆਰਥੀ ਦੀ ਬਜਾਏ ਉਸ ਦੀ ਨਾਬਾਲਗ ਨਨਾਣ ਪ੍ਰੀਖਿਆ ਕੇਂਦਰ ਵਿੱਚ ਪਹੁੰਚ ਗਈ ਸੀ।

ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਰਤਨਗੜ੍ਹ ਤਹਿਸੀਲ ਦੇ ਪਿੰਡ ਮਾਲਪੁਰ ਦੀ ਰਹਿਣ ਵਾਲੀ ਵਿਦਿਆਰਥਣ ਦੀ ਬਜਾਏ ਉਸ ਦੀ ਨਨਾਣ ਪ੍ਰੀਖਿਆ ਦੇਣ ਲਈ ਸੈਂਟਰ ਪਹੁੰਚੀ ਸੀ, ਜੋ ਜਾਂਚ ਦੌਰਾਨ ਫੜੀ ਗਈ। ਪੁਲਿਸ ਨੇ ਉਕਤ ਫਰਜ਼ੀ ਵਿਦਿਆਰਥਣ ਖ਼ਿਲਾਫ਼ ਧਾਰਾ 3/6 ਇਮਤਿਹਾਨ ਐਕਟ ਅਤੇ 419 ਅਤੇ 120ਬੀ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਉਕਤ ਵਿਦਿਆਰਥਣ ਤਹਿਸੀਲ ਦੇ ਪਿੰਡ ਮਾਲਪੁਰ ਦੀ ਰਹਿਣ ਵਾਲੀ ਹੈ, ਜੋ ਰਤਨਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਦੀ ਭਰਜਾਈ ਰਤਨਸਰਾ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਹੈ।

Published by:Gurwinder Singh
First published:

Tags: Board exams, Examination, Exams, Rajasthan Police Constable Exam