ਹਰ ਪੜ੍ਹਿਆ ਲਿਖਿਆ ਭਾਰਤੀ ਨੌਜਵਾਨ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਚਾਹੁੰਦੈ ਹੈ। ਅੱਜਕੱਲ੍ਹ ਪ੍ਰਾਈਵੇਟ ਸੈਕਟਰ ਤਰੱਕੀ ਦੀਆਂ ਲੀਹਾਂ ਉੱਤੇ ਹੈ। ਪ੍ਰਾਈਵੇਟ ਸੈਕਟਰ ਵਿਚ ਵੀ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਮਿਲ ਰਹੀਆਂ ਹਨ ਪਰ ਸਰਕਾਰੀ ਨੌਕਰੀ ਦੇ ਆਪਣੇ ਲਾਭ ਹਨ। ਇਸ ਲਈ ਸਰਕਾਰੀ ਨੌਕਰੀ ਲਈ ਨੌਜਵਾਨ ਲੰਮੀ ਉਡੀਕ ਤੇ ਤਿਆਰੀ ਕਰਦੇ ਹਨ। ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਵਿੱਚ ਸਰਕਾਰੀ ਨੌਕਰੀ ਲਈ ਅਸਾਮੀਆਂ ਨਿੱਕਲੀਆਂ ਹਨ। ਇਸ ਖ਼ੇਤਰ ਵਿੱਚ ਜਾਣ ਦੇ ਇੱਛੁਕ ਤੇ ਯੋਗ ਉਮੀਦਵਾਰ ਇਨ੍ਹਾਂ ਅਸਾਮੀਆਂ ਨੂੰ ਭਰ ਸਕਦੇ ਹਨ।
ਤੁਹਾਡੀ ਜਾਣਕਾਰੀ ਦੇ ਲਈ ਦੱਸ ਦੇਈ ਕਿ ਸੀਆਈਐਸਐਫ ਭਰਤੀ 2022 ਦੇ ਤਹਿਤ ਸੀਆਈਐਸਐਫ ਨੇ ਹੈੱਡ ਕਾਂਸਟੇਬਲ ਅਤੇ ਸਹਾਇਕ ਸਬ ਇੰਸਪੈਕਟਰ (ਸਟੈਨੋਗ੍ਰਾਫਰ) ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਅਸਾਮੀਆਂ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਸੀਆਈਐਸਐਫ ਦੀ ਅਧਿਕਾਰਤ ਵੈੱਬਸਾਈਟ cisf.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੇਣ ਦੇ ਚਾਹਵਾਨ ਉਮੀਦਵਾਰ ਇਸ ਲਿੰਕ https://www.cisf.gov.in/cisfeng/ ਰਾਹੀਂ ਵੀ ਅਪਲਾਈ ਕਰ ਸਕਦੇ ਹਨ। ਇਸ ਤੋਂ ਬਿਨ੍ਹਾਂ ਉਮੀਦਵਾਰ ਇਸ ਲਿੰਕ ਰਾਹੀਂ CISF HC ASI ਭਰਤੀ 2022 ਸੰਬੰਧੀ ਅਧਿਕਾਰਿਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹਨ।
ਆਖ਼ਰੀ ਤਾਰੀਕ ਤੇ ਅਰਜ਼ੀ ਫੀਸ
ਦੱਸ ਦੇਈਏ ਕਿ ਤੁਸੀਂ ਸੀਆਈਐਸਐਫ ਦੀਆਂ ਇਨ੍ਹਾਂ ਅਸਾਮੀਆਂ ਦੇ ਲਈ ਤੁਸੀਂ 25 ਅਕਤੂਬ ਤੋਂ ਪਹਿਲਾਂ ਪਹਿਲਾਂ ਅਰਜ਼ੀ ਦੇ ਸਕਦੇ ਹੋ। ਸੀਆਈਐਸਐਫ ਭਰਤੀ 2022 ਦੇ ਤਹਿਤ ਭਰੀਆਂ ਜਾਣ ਵਾਲੀਆਂ ਕੁੱਲ ਅਸਾਮੀਆਂ ਦੀ ਗਿਣਤੀ 540 ਹੈ। ਦੱਸ ਦੇਈਏ ਕਿ ਉਮੀਦਵਾਰਾਂ ਨੂੰ ਫਾਰਮ ਭਰਨ ਲਈ ਅਰਜ਼ੀ ਫੀਸ ਦੇ ਤੌਰ ‘ਤੇ 100 ਰੁਪਏ ਦੇਣੇ ਹੋਣਗੇ।
ਯੋਗਤਾ ਤੇ ਉਮਰ-ਸੀਮਾ
ਸੀਆਈਐਸਐਫ ਦੀਆਂ ਇਨ੍ਹਾਂ ਅਸਾਮੀਆਂ ਲਈ ਯੋਗਤਾ ਮਾਪਦੰਡ ਵੀ ਨਿਰਧਾਰਿਤ ਕੀਤਾ ਗਿਆ ਹੈ। ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਕੋਲੋ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਪਲਾਈ ਕਰਤਾ ਉਮੀਦਵਾਰ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ ਤੇ ਤਨਖ਼ਾਹ
ਸੀਆਈਐਸਐਫ ਦੀ ਭਰਤੀ ਦੇ ਲਈ ਫਿਜ਼ੀਕਲ ਸਟੈਂਡਰਡ ਟੈਸਟ (PST) ਅਤੇ ਦਸਤਾਵੇਜ਼ੀ OMR/ਕੰਪਿਊਟਰ ਅਧਾਰਤ ਟੈਸਟ (CBT) ਮੋਡ ਅਧੀਨ ਲਿਖਤੀ ਟੈਸਟ ਲਿਆ ਜਾਵੇਗਾ। ਇਸ ਤੋਂ ਇਲਾਵਾ ਇਸ ਭਰਤੀ ਪ੍ਰਕਿਰਿਆ ਵਿੱਚ ਮੈਡੀਕਲ ਟੈਸਟ ਵੀ ਲਾਜ਼ਮੀ ਹੈ। ਤੁਹਾਨੂੰ ਦੱਸ ਦੇਈਏ ਕਿ CISF HC ਦੀ ਤਨਖ਼ਾਹ 25,500 ਤੋਂ ਲੈ ਕੇ 81,100 ਤੱਕ ਹੋਵੇਗੀ ਅਤੇ CISF ASI ਦੀ ਤਨਖ਼ਾਹ 29,200 ਤੋਂ ਲੈ ਕੇ 92,300 ਤੱਕ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: CISF, Constable Recruitment 2022, Government job, Recruitment, Sarkari jobs