ਨਾਗਰਿਕਤਾ ਸੋਧ ਬਿੱਲ ਰਾਜ ਸਭਾ 'ਚ ਵੀ ਪਾਸ, ਪੱਖ ਵਿਚ ਪਏ 125 ਵੋਟ

News18 Punjabi | News18 Punjab
Updated: December 11, 2019, 9:17 PM IST
share image
ਨਾਗਰਿਕਤਾ ਸੋਧ ਬਿੱਲ ਰਾਜ ਸਭਾ 'ਚ ਵੀ ਪਾਸ, ਪੱਖ ਵਿਚ ਪਏ 125 ਵੋਟ
ਨਾਗਰਿਕਤਾ ਸੋਧ ਬਿੱਲ ਰਾਜ ਸਭਾ 'ਚ ਵੀ ਪਾਸ, ਪੱਖ ਵਿਚ ਪਏ 125 ਵੋਟ

  • Share this:
  • Facebook share img
  • Twitter share img
  • Linkedin share img
ਮੋਦੀ ਸਰਕਾਰ ਨੂੰ ਰਾਜ ਸਭਾ 'ਚ ਵੱਡੀ ਸਫਲਤਾ ਹਾਸਲ ਹੋਈ ਹੈ। ਨਾਗਰਿਕਤਾ ਸੋਧ ਬਿੱਲ ਬੁੱਧਵਾਰ ਨੂੰ ਰਾਜ ਸਭਾ 'ਚ ਵੀ ਪਾਸ ਹੋ ਗਿਆ। ਬਿੱਲ ਦੇ ਪੱਖ 'ਚ 125 ਵੋਟਾਂ ਅਤੇ ਵਿਰੋਧ 'ਚ 105 ਵੋਟ ਪਏ। ਵੋਟਿੰਗ ਤੋਂ ਪਹਿਲਾਂ ਰਾਜ ਸਭਾ 'ਚ ਕਰੀਬ 6 ਘੰਟੇ ਬਹਿਸ ਚੱਲੀ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਦੇ ਮੈਂਬਰਾਂ ਦੇ ਹਰ ਸਵਾਲਾਂ ਦਾ ਜਵਾਬ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਿੱਲ 'ਚ ਮੁਸਲਮਾਨਾਂ ਨੂੰ ਕਿਉਂ ਨਹੀਂ ਸ਼ਾਮਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਮੁਸਲਮਾਨਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਦੱਸਣਯੋਗ ਹੈ ਕਿ ਇਹ ਬਿੱਲ ਲੋਕ ਸਭਾ 'ਚ ਪਹਿਲਾਂ ਹੀ ਪਾਸ ਹੋ ਚੁੱਕਾ ਹੈ।

ਅਮਿਤ ਸ਼ਾਹ ਨੇ ਕਿਹਾ ਕਿ ਗ਼ਲਤ ਸੂਚਨਾ ਫੈਲਾਈ ਗਈ ਹੈ ਕਿ ਇਹ ਬਿੱਲ ਭਾਰਤ ਦੇ ਮੁਸਲਮਾਨਾਂ ਖ਼ਿਲਾਫ਼ ਹੈ। ਮੈਂ ਇਹ ਕਹਿੰਦੇ ਹੋਏ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਬਿੱਲ ਭਾਰਤੀ ਮੁਸਲਮਾਨਾਂ ਨਾਲ ਕਿਵੇਂ ਸਬੰਧਿਤ ਹੈ? ਉਹ ਭਾਰਤੀ ਨਾਗਰਿਕ ਹਨ ਤੇ ਹਮੇਸ਼ਾ ਰਹਿਣਗੇ, ਉਨ੍ਹਾਂ ਨਾਲ ਕੋਈ ਭੇਦਭਾਵ ਨਹੀਂ ਹੋਵੇਗਾ। ਲੋਕ ਸਭਾ 'ਚ ਇਹ ਬਿੱਲ ਸੋਮਵਾਰ ਨੂੰ ਪਾਸ ਹੋ ਗਿਆ ਸੀ।
First published: December 11, 2019
ਹੋਰ ਪੜ੍ਹੋ
ਅਗਲੀ ਖ਼ਬਰ