ਨਵੀਂ ਸਰਕਾਰ ਲਈ JJP ਤੇ BJP ’ਚ ਸਹਿਮਤੀ ਬਣੀ

ਹਰਿਆਣਾ ਵਿਚ ਨਵੀਂ ਸਰਕਾਰ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਅਤੇ ਜਨਨਾਇਕ ਪਾਰਟੀ ਵਿਚ ਸਹਿਮਤੀ ਬਣ ਗਈ ਹੈ। ਜਨਨਾਇਕ ਜਨਤਾ ਪਾਰਟੀ ਨੂੰ ਡਿਪਟੀ ਸੀਐਮ ਅਤੇ ਦੋ ਮੰਤਰੀਆਂ ਦੇ ਅਹੁੱਦੇ ਦੇਣ ਲਈ ਭਾਜਪਾ ਮੰਨ ਗਈ ਹੈ। ਇਸ ਦੇ ਨਾਲ ਹੀ ਜੇਜੇਪੀ ਨੇਤਾ ਦੁਸ਼ਿਯੰਤ ਚੌਟਾਲਾ ਨੂੰ ਡਿਪਟੀ ਸੀਐਮ ਬਣਾਉਣ ਦੀ ਸ਼ਰਤ ਰੱਖੀ ਹੈ। ਇਸ ਗਠਜੋੜ ਸਬੰਧੀ ਛੇਤੀ ਹੀ ਐਲਾਨ ਹੋ ਸਕਦਾ ਹੈ।

ਨਵੀਂ ਸਰਕਾਰ ਲਈ JJP ਤੇ BJP ’ਚ ਸਹਿਮਤੀ ਬਣੀ

ਨਵੀਂ ਸਰਕਾਰ ਲਈ JJP ਤੇ BJP ’ਚ ਸਹਿਮਤੀ ਬਣੀ

  • Share this:
    Haryana Assembly Election Result 2019: ਹਰਿਆਣਾ ਦੀ ਰਾਜਨੀਤੀ ਵਿਚੋਂ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਹਰਿਆਣਾ ਵਿਚ ਨਵੀਂ ਸਰਕਾਰ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਅਤੇ ਜਨਨਾਇਕ ਪਾਰਟੀ ਵਿਚ ਸਹਿਮਤੀ ਬਣ ਗਈ ਹੈ। ਜਨਨਾਇਕ ਜਨਤਾ ਪਾਰਟੀ ਨੂੰ ਡਿਪਟੀ ਸੀਐਮ ਅਤੇ ਦੋ ਮੰਤਰੀਆਂ ਦੇ ਅਹੁੱਦੇ ਦੇਣ ਲਈ ਭਾਜਪਾ ਮੰਨ ਗਈ ਹੈ। ਇਸ ਦੇ ਨਾਲ ਹੀ ਜੇਜੇਪੀ ਨੇਤਾ ਦੁਸ਼ਿਯੰਤ ਚੌਟਾਲਾ ਨੂੰ ਡਿਪਟੀ ਸੀਐਮ ਬਣਾਉਣ ਦੀ ਸ਼ਰਤ ਰੱਖੀ ਹੈ। ਇਸ ਗਠਜੋੜ ਸਬੰਧੀ ਛੇਤੀ ਹੀ ਐਲਾਨ ਹੋ ਸਕਦਾ ਹੈ। ਬੀਜੇਪੀ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਹਿਮਦਾਬਾਦ ਤੋਂ ਦਿੱਲੀ ਵਾਪਸ ਆ ਰਹੇ ਹਨ, ਜਿਸ ਤੋਂ ਬਾਅਦ ਮੀਟਿੰਗ ਹੋਵੇਗੀ।

    ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਨੇ ਜਨਨਾਇਕ ਪਾਰਟੀ ਨੂੰ ਕਾਂਗਰਸ ਨਾਲ ਆਉਣ ਦਾ ਆਫਰ ਦਿੱਤਾ ਹੈ।  ਹੁੱਡਾ ਨੇ ਕਿਹਾ ਕਿ ਕਾਂਗਰਸ ਦਾ ਘੱਟੋ ਘੱਟ ਸਾਂਝਾ ਪ੍ਰੋਗਰਾਮ ਉਹੀ ਹੈ। ਦੁਸ਼ਯੰਤ ਚੌਟਾਲਾ ਨੇ ਜੋ ਕਿਹਾ ਉਹ ਪਹਿਲਾਂ ਹੀ ਸਾਡੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜੇ ਜੇਜੇਪੀ ਸਾਡੇ ਨਾਲ ਆਉਂਦੀ ਹੈ ਤਾਂ ਅਸੀਂ ਉਸ ਨੂੰ ਪੂਰਾ ਸਨਮਾਨ ਦੇਵਾਂਗੇ।

    ਦੱਸਣਯੋਗ ਹੈ ਕਿ ਚੋਣ ਕਮਿਸ਼ਨ (Election Commission) ਦੇ ਅੰਕੜਿਆਂ ਅਨੁਸਾਰ ਹਰਿਆਣਾ ਵਿਚ ਬੀਜੇਪੀ ਨੇ 40 ਸੀਟਾਂ ਉਤੇ ਜਿੱਤ ਹਾਸਲ ਕੀਤੀ। ਜੇਜੇਪੀ (JJP) ਨੇ 10 ਸੀਟਾਂ ਉਤੇ ਫਤਿਹ ਹਾਸਲ ਕੀਤੀ ਅਤੇ ਕਾਂਗਰਸ ਨੇ 31 ਸੀਟਾਂ ਉਪਰ ਜਿੱਤ ਦਰਜ ਕੀਤੀ ਹੈ। ਸ਼ੁਕਰਵਾਰ ਨੂੰ ਜਨਨਾਇਕ ਜਨਤਾ ਪਾਰਟੀ (Jannayak Janata Party) ਦੇ ਦੁਸ਼ਯੰਤ ਚੌਟਾਲਾ ਦੀ ਕੌਮੀ ਕਾਰਜਕਾਰਨੀ ਨੇ ਵਿਧਾਇਕ ਦਲ ਦੇ ਨੇਤਾ ਵਜੋਂ ਚੋਣ ਕੀਤੀ।
    First published: