• Home
  • »
  • News
  • »
  • national
  • »
  • CIVIL SERVICES MAIN 2020 RESULT UPSC RESULT ANNOUNCED SHUBHAM GOT FIRST RANK

Civil Services Main 2020 Result: UPSC ਦਾ ਨਤੀਜਾ ਐਲਾਨਿਆ, ਸ਼ੁਭਮ ਨੇ ਕੀਤਾ ਟਾਪ

ਸ਼ੁਭਮ ਕੁਮਾਰ ਨੇ ਆਈਆਈਟੀ ਬੰਬੇ ਤੋਂ ਬੀਟੈਕ ਕੀਤੀ ਹੈ।ਤੁਹਾਨੂੰ ਦੱਸ ਦੇਈਏ ਕਿ ਸ਼ੁਭਮ ਨੇ 2019 ਵਿੱਚ 290 ਰੈਂਕ ਹਾਸਲ ਕੀਤਾ ਸੀ।

ਯੂਪੀਐਸੀ ਟਾਪਰ ਸ਼ੁਭਮ

ਯੂਪੀਐਸੀ ਟਾਪਰ ਸ਼ੁਭਮ

  • Share this:
    ਨਵੀਂ ਦਿੱਲੀ -ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ 2020 (Civil Services Main 2020 Result) ਦਾ ਅੰਤਮ ਨਤੀਜਾ ਐਲਾਨ ਦਿੱਤਾ ਹੈ। ਕਮਿਸ਼ਨ ਨੇ ਕੁੱਲ 761 ਉਮੀਦਵਾਰਾਂ ਦੀ ਨਿਯੁਕਤੀ ਦੀ ਸਿਫਾਰਸ਼ ਕੀਤੀ ਹੈ। ਸ਼ੁਭਮ ਕੁਮਾਰ ਨੇ ਇਸ ਵੱਕਾਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਚੋਟੀ ਦੇ 5 ਵਿੱਚ 3 ਵਿਦਿਆਰਥਣਾਂ ਹਨ। ਇਮਤਿਹਾਨ ਦੇ ਨਤੀਜੇ static.pib.gov.in 'ਤੇ ਕਲਿਕ ਕਰਕੇ ਦੇਖੇ ਜਾ ਸਕਦੇ ਹਨ। ਯੂਪੀਐਸਸੀ ਦੁਆਰਾ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਕੁੱਲ ਚੁਣੇ ਗਏ ਉਮੀਦਵਾਰਾਂ ਵਿੱਚੋਂ 545 ਪੁਰਸ਼ ਅਤੇ 216 ਔਰਤਾਂ ਹਨ।

    ਯੂਪੀਐਸਸੀ ਨੇ ਕੁੱਲ 761 ਉਮੀਦਵਾਰਾਂ ਦੀ ਨਿਯੁਕਤੀ ਦੀ ਸਿਫਾਰਸ਼ ਕੀਤੀ ਹੈ। 761 ਵਿੱਚੋਂ 263 ਉਮੀਦਵਾਰਾਂ ਜਨਰਲ ਸ਼੍ਰੇਣੀ ਵਿੱਚੋਂ 86 ਉਮੀਦਵਾਰ ਈਡਬਲਯੂਐਸ ਸ਼੍ਰੇਣੀ ਦੇ ਹਨ। 229 ਉਮੀਦਵਾਰ ਓਬੀਸੀ ਸ਼੍ਰੇਣੀ ਦੇ ਹਨ ਜਦੋਂ ਕਿ 122 ਉਮੀਦਵਾਰ ਐਸਸੀ ਸ਼੍ਰੇਣੀ ਦੇ ਹਨ। 61 ਐਸਟੀ ਸ਼੍ਰੇਣੀ ਦੇ ਉਮੀਦਵਾਰ ਪਾਸ ਹੋਏ ਹਨ।

    ਇਹ ਹਨ ਸਿਵਲ ਸਰਵਿਸ 2020 ਦੇ ਟਾਪ 10

    1- ਸ਼ੁਭਮ ਕੁਮਾਰ

    2- ਜਾਗਰਤੀ ਅਵਸਥੀ

    3- ਅੰਕਿਤਾ ਜੈਨ

    4- ਯਸ਼ ਜਲੁਕਾ

    5- ਮਮਤਾ ਯਾਦਵ

    6- ਮੀਰਾ ਕੇ

    7- ਪ੍ਰਵੀਨ ਕੁਮਾਰ

    8- ਜਿਵਾਨੀ ਕਾਰਤਿਕ ਨਾਗਜੀਭਾਈ

    9- ਅਪਾਲਾ ਮਿਸ਼ਰਾ

    10- ਸਤਿਅਮ ਗਾਂਧੀ

    ਕਾਬਲੇਗੌਰ ਹੈ ਕਿ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦੇ ਸ਼ੁਭਮ ਕੁਮਾਰ ਨੇ ਯੂਪੀਐਸਸੀ ਦੀ ਪ੍ਰੀਖਿਆ ਵਿੱਚ ਟਾਪ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਸਿਵਲ ਸੇਵਾਵਾਂ ਪ੍ਰੀਖਿਆ 2020 ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸ਼ੁਭਮ ਕੁਮਾਰ ਨੇ ਆਈਆਈਟੀ ਬੰਬੇ ਤੋਂ ਬੀਟੈਕ ਕੀਤੀ ਹੈ।ਤੁਹਾਨੂੰ ਦੱਸ ਦੇਈਏ ਕਿ ਸ਼ੁਭਮ ਨੇ 2019 ਵਿੱਚ 290 ਰੈਂਕ ਹਾਸਲ ਕੀਤਾ ਸੀ।

    ਆਪਣਾ  UPSC Civil Services Result 2021 ਇੰਝ ਵੇਖੋਰੋ

    - ਉਮੀਦਵਾਰ ਅਧਿਕਾਰਤ ਵੈਬਸਾਈਟ upsc.gov.in ਉਤੇ ਜਾਉ।

    - ਵੈਬਸਾਈਟ 'ਤੇ ਦਿੱਤੇ ਗਏ ਨਤੀਜੇ ਦੇ ਲਿੰਕ ਉਤੇ ਕਲਿਕ ਕਰੋ।

    - ਹੁਣ ਤੁਹਾਡੀ ਸਕ੍ਰੀਨ ਤੇ ਇੱਕ PDF ਦਿਖਾਈ ਦੇਵੇਗਾ.

    - ਇਸ ਵਿੱਚ ਆਪਣਾ ਰੋਲ ਨੰਬਰ ਅਤੇ ਨਾਮ ਖੋਜੋ।

    - ਜੇ ਤੁਹਾਡਾ ਰੋਲ ਨੰਬਰ ਅਤੇ ਨਾਮ ਇਸ ਵਿੱਚ ਹੈ, ਤਾਂ ਤੁਸੀਂ ਪਾਸ ਹੋ।

    - ਤੁਸੀਂ ਡਾਉਨਲੋਡ ਬਟਨ ਤੇ ਕਲਿਕ ਕਰਕੇ ਇਸ ਪੀਡੀਐਫ ਨੂੰ ਸੇਵ ਕਰ ਸਕਦੇ ਹੋ।
    Published by:Ashish Sharma
    First published: