• Home
 • »
 • News
 • »
 • national
 • »
 • CM ARVIND KEJRIWAL HAS BEEN RE ELECTED AS AAP NATIONAL CONVENOR IN PARTYS NATIONAL EXECUTIVE MEETING

ਅਰਵਿੰਦ ਕੇਜਰੀਵਾਲ ਮੁੜ ਚੁਣੇ ਗਏ AAP ਦੇ ਕੌਮੀ ਕਨਵੀਨਰ

ਅਰਵਿੰਦ ਕੇਜਰੀਵਾਲ ਮੁੜ ਚੁਣੇ ਗਏ AAP ਦੇ ਕੌਮੀ ਕਨਵੀਨਰ (ਫਾਇਲ ਫੋਟੋ)

ਅਰਵਿੰਦ ਕੇਜਰੀਵਾਲ ਮੁੜ ਚੁਣੇ ਗਏ AAP ਦੇ ਕੌਮੀ ਕਨਵੀਨਰ (ਫਾਇਲ ਫੋਟੋ)

 • Share this:
  ਆਮ ਆਦਮੀ ਪਾਰਟੀ (ਆਪ) ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁੜ 'ਆਪ' ਦਾ ਕੌਮੀ ਕਨਵੀਨਰ ਚੁਣ ਲਿਆ ਗਿਆ। ਪਾਰਟੀ ਨੇਤਾ ਪੰਕਜ ਗੁਪਤਾ ਅਤੇ ਐੱਨਡੀ ਗੁਪਤਾ ਕ੍ਰਮਵਾਰ ਸਕੱਤਰ ਅਤੇ ਪਾਰਟੀ ਦੇ ਖਜ਼ਾਨਚੀ ਚੁਣੇ ਗਏ।

  ਆਮ ਆਦਮੀ ਪਾਰਟੀ ਦੀ ਕੌਮੀ ਕੌਂਸਲ ਨੇ ਸ਼ਨਿਚਰਵਾਰ ਨੂੰ ਕੇਜਰੀਵਾਲ ਸਮੇਤ 34 ਮੈਂਬਰੀ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੇ ਸ਼ੁਰੂ ਵਿੱਚ ਆਪ ਨੇ ਪਾਰਟੀ ਸੰਵਿਧਾਨ ਵਿੱਚ ਸੋਧ ਕਰਦੇ ਹੋਏ ਕਈ ਬਦਲਾਅ ਕੀਤੇ ਸਨ।
  Published by:Gurwinder Singh
  First published: