• Home
 • »
 • News
 • »
 • national
 • »
 • CM ARVIND KEJRIWAL PLEDGES TO FULFILL THE DREAMS BABASAHAB AMBEDKAR SAW FOR THE DALIT COMMUNITY PROVIDE HIGHEST STANDARDS OF EDUCATION TO CHILDREN

ਬਾਬਾ ਸਾਹਿਬ ਤੁਹਾਡਾ ਸੁਪਨਾ ਹੈ ਅਧੂਰਾ, ਕੇਜਰੀਵਾਲ ਕਰੇਗਾ ਪੂਰਾ - ਅਰਵਿੰਦ ਕੇਜਰੀਵਾਲ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, ''ਬਾਬਾ ਸਾਹਿਬ ਦਾ ਸੁਪਨਾ ਸੀ, ਦੇਸ ਦੇ ਹਰ ਬੱਚੇ, ਗਰੀਬ ਅਤੇ ਦਲਿਤ ਬੱਚਿਆਂ ਨੂੰ ਵੀ ਵਧੀਆ ਤੋਂ ਵਧੀਆ ਸਿੱਖਿਆ ਮਿਲੇ। ਅੱਜ 75 ਸਾਲਾਂ ਬਾਅਦ ਵੀ ਅਸੀਂ ਗਰੀਬ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦੇ ਸਕੇ। ਮੈਂ ਸਹੁੰ ਚੁੱਕੀ ਹੈ ਕਿ ਅਸੀਂ ਬਾਬਾ ਸਾਹਿਬ ਦੇ ਇਸ ਸੁਪਨੇ ਨੂੰ ਪੂਰਾ ਕਰਾਂਗੇ। ਬਾਬਾ ਤੁਹਾਡਾ ਸੁਪਨਾ ਹੈ ਅਧੂਰਾ, ਕੇਜਰੀਵਾਲ ਕਰੇਗਾ ਪੂਰਾ।

ਦੇਸ ਦੇ ਲੋਕ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ ਤੋਂ ਪ੍ਰੇਰਨਾ ਲੈ ਸਕਣ, ਇਸ ਲਈ ਉਨਾਂ ਦੇ ਮਹਾਨ ਜੀਵਨ ਨੂੰ ਸ਼ਾਨਦਾਰ ਸੰਗੀਤਕ ਨਾਟਕ ਰਾਹੀਂ ਦਰਸਾਇਆ ਜਾਵੇਗਾ - ਅਰਵਿੰਦ ਕੇਜਰੀਵਾਲ

 • Share this:
  ਨਵੀਂ ਦਿੱਲੀ : ਬਾਬਾ ਸਾਹਿਬ ਡਾ. ਅੰਬੇਡਕਰ ਦੀ 65ਵੀਂ ਬਰਸੀ ਮੌਕੇ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਉਨਾਂ ਦੇ ਜੀਵਨ ਅਤੇ ਸੰਘਰਸਾਂ ਨੂੰ ਵਿਸ਼ਾਲ ਨਾਟਕ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ ਦੇ ਲੋਕ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ ਤੋਂ ਪ੍ਰੇਰਨਾ ਲੈ ਸਕਣ। ਇਸ ਲਈ ਉਨਾਂ ਦੇ ਮਹਾਨ ਜੀਵਨ ਨੂੰ ਸ਼ਾਨਦਾਰ ਸੰਗੀਤਕ ਨਾਟਕ ਰਾਹੀਂ ਦਰਸਾਇਆ ਜਾਵੇਗਾ। ਬਾਬਾ ਸਾਹਿਬ ਦਾ ਇਹ ਸੁਪਨਾ ਸੀ ਕਿ ਦੇਸ ਦੇ ਹਰ ਬੱਚੇ, ਗਰੀਬ ਅਤੇ ਦਲਿਤ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਮਿਲੇ। ਅੱਜ 75 ਸਾਲਾਂ ਬਾਅਦ ਵੀ ਉਹਨਾਂ ਨੂੰ ਚੰਗੀ ਸਿੱਖਿਆ ਨਹੀਂ ਮਿਲ ਸਕੀ। ਮੈਂ ਸਹੁੰ ਚੁੱਕੀ ਹੈ ਕਿ ਅਸੀਂ ਬਾਬਾ ਸਾਹਿਬ ਦੇ ਇਸ ਸੁਪਨੇ ਨੂੰ ਪੂਰਾ ਕਰਾਂਗੇ। ਬਾਬਾ ਤੁਹਾਡਾ ਸੁਪਨਾ ਹੈ ਅਧੂਰਾ, ਕੇਜਰੀਵਾਲ ਕਰੇਗਾ ਪੂਰਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 5 ਜਨਵਰੀ, 2022 ਤੋਂ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਬਾਬਾ ਸਾਹਿਬ ਦੇ ਜੀਵਨ 'ਤੇ ਆਧਾਰਿਤ ਸਾਨਦਾਰ ਨਾਟਕ ਸੁਰੂ ਹੋਵੇਗਾ ਅਤੇ ਇਸ ਦੇ 50 ਸੋਅ ਆਯੋਜਿਤ ਕੀਤੇ ਜਾਣਗੇ। ਭਾਰਤ ਦੀ ਸਾਇਦ ਪਹਿਲੀ ਸਰਕਾਰ ਬਾਬਾ ਸਾਹਿਬ ਦੇ ਜੀਵਨ ਨੂੰ ਹਰ ਬੱਚੇ ਤੱਕ ਪਹੁੰਚਾਉਣ ਦਾ ਅਜਿਹਾ ਉਪਰਾਲਾ ਕਰ ਰਹੀ ਹੈ।

  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, ''ਬਾਬਾ ਸਾਹਿਬ ਦਾ ਸੁਪਨਾ ਸੀ, ਦੇਸ ਦੇ ਹਰ ਬੱਚੇ, ਗਰੀਬ ਅਤੇ ਦਲਿਤ ਬੱਚਿਆਂ ਨੂੰ ਵੀ ਵਧੀਆ ਤੋਂ ਵਧੀਆ ਸਿੱਖਿਆ ਮਿਲੇ। ਅੱਜ 75 ਸਾਲਾਂ ਬਾਅਦ ਵੀ ਅਸੀਂ ਗਰੀਬ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦੇ ਸਕੇ। ਮੈਂ ਸਹੁੰ ਚੁੱਕੀ ਹੈ ਕਿ ਅਸੀਂ ਬਾਬਾ ਸਾਹਿਬ ਦੇ ਇਸ ਸੁਪਨੇ ਨੂੰ ਪੂਰਾ ਕਰਾਂਗੇ। ਬਾਬਾ ਤੁਹਾਡਾ ਸੁਪਨਾ ਹੈ ਅਧੂਰਾ, ਕੇਜਰੀਵਾਲ ਕਰੇਗਾ ਪੂਰਾ।

  ਬਾਬਾ ਸਾਹਿਬ ਸਾਰੀ ਉਮਰ ਦਲਿਤਾਂ ਅਤੇ ਮਜਲੂਮਾਂ ਲਈ ਲੜਦੇ ਰਹੇ, ਸੰਘਰਸ਼ ਕਰਦੇ ਰਹੇ - ਅਰਵਿੰਦ ਕੇਜਰੀਵਾਲ

  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਡਿਜੀਟਲ ਪ੍ਰੈੱਸ ਕਾਨਫਰੰਸ ਕਰਕੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਅੱਜ ਬਾਬਾ ਸਾਹਿਬ ਡਾ. ਅੰਬੇਡਕਰ ਦੀ 65ਵੀਂ ਬਰਸੀ ਹੈ। ਮੈਂ ਸਮਝਦਾ ਹਾਂ ਕਿ ਬਾਬਾ ਸਾਹਿਬ ਡਾ. ਅੰਬੇਡਕਰ ਭਾਰਤ ਦੇ ਮਹਾਨ ਪੁੱਤਰ ਸਨ। ਉਨਾਂ ਨੇ ਦੇਸ ਦਾ ਸੰਵਿਧਾਨ ਬਣਾਇਆ। ਬਾਬਾ ਸਾਹਿਬ ਡਾ. ਅੰਬੇਡਕਰ ਨੇ ਸਾਡੇ ਦੇਸ ਨੂੰ ਦੁਨੀਆ ਦਾ ਸਰਵੋਤਮ ਸੰਵਿਧਾਨ ਦਿੱਤਾ ਸੀ। ਬਾਬਾ ਸਾਹਿਬ ਸਾਰੀ ਉਮਰ ਦਲਿਤਾਂ ਅਤੇ ਮਜਲੂਮਾਂ ਲਈ ਲੜਦੇ ਰਹੇ, ਸੰਘਰਸ਼ ਕਰਦੇ ਰਹੇ। ਇਹ ਕੋਈ ਅਤਿਕਥਨੀ ਨਹੀਂ ਹੋਵੇਗੀ ਜੇ ਮੈਂ ਕਹਾਂ ਕਿ ਬਾਬਾ ਸਾਹਿਬ ਸਾਇਦ ਅੱਜ ਤੱਕ ਦੇ ਭਾਰਤ ਦੇ ਸਭ ਤੋਂ ਪੜੇ-ਲਿਖੇ ਨਾਗਰਿਕ ਸਨ। ਮੈਨੂੰ ਨਹੀਂ ਪਤਾ ਕਿ ਕਿਸੇ ਹੋਰ ਭਾਰਤੀਯ ਨੇ ਇੰਨਾ ਪੜਿਆ ਹੋਵੇ। ਬਾਬਾ ਸਾਹਿਬ ਨੇ 64 ਵਿਸਅਿਾਂ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਸੀ। ਇੱਕ ਮਾਸਟਰ ਡਿਗਰੀ ਹਾਸਲ ਕਰਨ ਲਈ ਨਾਨੀ ਚੇਤੇ ਆ ਜਾਂਦੀ ਹੈ। ਇੱਕ ਜਾਂ ਕਰਨ ਵੇਲੇ ਨਾਨੀ ਚੇਤੇ ਆ ਜਾਂਦੀ ਹੈ। ਉਹਨਾਂ ਨੇ ਦੋ ਡਾਕਟਰੇਟ ਡਿਗਰੀਆਂ ਪ੍ਰਾਪਤ ਕੀਤੀਆਂ ਸਨ, ਇੱਕ ਅਮਰੀਕਾ ਤੋਂ ਅਤੇ ਇੱਕ ਇੰਗਲੈਂਡ ਤੋਂ। ਉਹ ਅਜਿਹੇ ਗਰੀਬ ਪਰਿਵਾਰ ਤੋਂ ਆਉਂਦੇ ਸੀ ਕਿ ਉਹਨਾਂ ਦੇ ਘਰ ਰੋਟੀ ਖਾਣ ਨੂੰ ਨਹੀਂ ਹੁੰਦੀ ਸੀ। ਜਦੋਂ ਉਹ ਇੰਗਲੈਂਡ ਵਿਚ ਆਪਣੀ ਡਿਗਰੀ ਕਰ ਰਹੇ ਸੀ ਤਾਂ ਉਹਨਾਂ ਦੀ ਸਕਾਲਰਸਪਿ ਅੱਧ ਵਿਚਾਲੇ ਹੀ ਬੰਦ ਹੋ ਗਈ ਅਤੇ ਉਹਨਾਂ ਨੂੰ ਡਿਗਰੀ ਅੱਧ ਵਿਚਾਲੇ ਛੱਡ ਕੇ ਆਨਾ ਪਿਆ। ਇਸ ਤੋਂ ਬਾਅਦ ਉਹਨਾਂ ਨੇ ਪੈਸਿਆਂ ਦਾ ਬੰਦੋਬਸਤ ਕਰ ਕੇ ਉਹ ਦੁਬਾਰਾ ਡਿਗਰੀ ਲੈਣ ਲਈ ਚੱਲੇ ਗਏ। ਉਹ ਪੜਾਈ ਵੱਲ ਬਹੁਤ ਧਿਆਨ ਦਿੰਦੇ ਸੀ।

  ਬਾਬਾ ਸਾਹਿਬ ਡਾ.ਅੰਬੇਦਕਰ ਨੇ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਮ ਰੋਸਨ ਕੀਤਾ- ਅਰਵਿੰਦ ਕੇਜਰੀਵਾਲ

  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨੀਂ ਦਿਨੀਂ ਉਨਾਂ ਵਿਦੇਸ ਤੋਂ ਡਾਕਟਰੇਟ ਦੀਆਂ ਦੋ ਡਿਗਰੀਆਂ ਹਾਸਲ ਕੀਤੀਆਂ ਸਨ। ਅੱਜ ਦੀ ਤਰੀਕ ਵਿੱਚ ਜੇਕਰ ਕੋਈ ਬੱਚਾ ਪੜਾਈ ਲਈ ਵਿਦੇਸ ਜਾਣਾ ਚਾਹੁੰਦਾ ਹੈ ਤਾਂ ਵਿਦੇਸ ਵਿੱਚ ਪੜਾਈ ਲਈ ਜਾਣਾ ਕਿੰਨਾ ਔਖਾ ਹੈ। ਉਨੀਂ ਦਿਨੀਂ ਅਜਿਹਾ ਵਿਅਕਤੀ, ਜਿਸ ਨੇ ਵਿਦੇਸ ਤੋਂ ਡਾਕਟਰੇਟ ਦੀਆਂ ਦੋ ਡਿਗਰੀਆਂ ਲਈਆਂ ਸਨ। ਉਸ ਸਮੇਂ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀਯ ਸਨ। ਉਹ ਨੌਂ ਭਾਸਾਵਾਂ ਜਾਣਦੇ ਸਨ। ਉਹ ਕਿਤਾਬਾਂ ਦੇ ਬਹੁਤ ਸੌਕੀਨ ਸਨ ਅਤੇ ਇੱਕ ਨਿੱਜੀ ਲਾਇਬ੍ਰੇਰੀ ਸੀ। ਜਿਸ ਵਿਚ 50 ਹਜਾਰ ਪੁਸਤਕਾਂ ਸਨ ਅਤੇ ਉਨਾਂ ਦੀ ਲਾਇਬ੍ਰੇਰੀ ਦਾ ਨਾਂ ਰਾਜਗੀਰ ਸੀ। ਕਿਹਾ ਜਾਂਦਾ ਹੈ ਕਿ ਉਨਾਂ ਦੀ ਨਿੱਜੀ ਲਾਇਬ੍ਰੇਰੀ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਸੀ। ਅੱਜ ਉਹ ਸਾਡੇ ਵਿਚਕਾਰ ਨਹੀਂ ਹੈ, ਲੇਕਿਨ ਭਾਰਤ ਹੀ, ਪੂਰੀ ਦੁਨੀਆ ਉਹਨਾਂ ਦਾ ਕਿੰਨਾ ਸਤਿਕਾਰ ਕਰਦੀ ਹੈ, ਤੁਸੀਂ ਇਸ ਗੱਲ ਤੋਂ ਅੰਦਾਜਾ ਲਗਾ ਸਕਦੇ ਹੋ ਕਿ ਅੱਜ ਲੰਡਨ ਦੇ ਅਜਾਇਬ ਘਰ ਵਿੱਚ ਕਾਰਲ ਮਾਰਕਸ ਦੇ ਕੋਲ ਉਨਾਂ ਦਾ ਪ੍ਰਤੀਮਾ ਲੱਗੀ ਹੋਈ ਹੈ। ਉਹ ਅਜਿਹੇ ਮਹਾਨ ਭਾਰਤੀ ਵਿਦਵਾਨ ਸਨ, ਜਿਨਾਂ ਨੇ ਭਾਰਤ ਦਾ ਵਿਸਵ ਵਿੱਚ ਨਾਮ ਰੌਸਨ ਕੀਤਾ।

  ਦਿੱਲੀ ਸਰਕਾਰ ਮਹਾਨ ਨਾਟਕ ਰਾਹੀਂ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸਾਂ ਨੂੰ ਹਰ ਬੱਚੇ ਤੱਕ ਪਹੁੰਚਾਏਗੀ - ਅਰਵਿੰਦ ਕੇਜਰੀਵਾਲ

  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਆਜਾਦੀ ਦਾ 75ਵਾਂ ਸਾਲ ਮਨਾ ਰਹੇ ਹਾਂ। ਇਸ ਮੌਕੇ ਮੈਂ ਇੱਕ ਵੱਡਾ ਐਲਾਨ ਕਰ ਰਿਹਾ ਹਾਂ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜੀਵਨ ਨੂੰ ਹਰ ਬੱਚੇ ਤੱਕ ਪਹੁੰਚਾਉਣ ਲਈ ਦਿੱਲੀ ਸਰਕਾਰ ਉਨਾਂ ਦੇ ਜੀਵਨ 'ਤੇ ਇੱਕ ਬਹੁਤ ਹੀ ਸਾਨਦਾਰ ਨਾਟਕ ਤਿਆਰ ਕਰ ਰਹੀ ਹੈ। ਇਹ ਨਾਟਕ ਬਹੁਤ ਵੱਡੇ ਪੱਧਰ 'ਤੇ ਤਿਆਰ ਕੀਤਾ ਜਾ ਰਿਹਾ ਹੈ। ਇਹ ਸਾਨਦਾਰ ਨਾਟਕ ਪੰਡਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 5 ਜਨਵਰੀ ਤੋਂ ਦਿਖਾਇਆ ਜਾਵੇਗਾ। ਇਹ ਸਾਰਾ ਨਾਟਕ ਉਹਨਾਂ ਦੇ ਜੀਵਨ ਅਤੇ ਵਿਚਾਰਾਂ 'ਤੇ ਆਧਾਰਿਤ ਹੋਵੇਗਾ। ਇਸ ਨਾਟਕ ਦੇ ਨਿਰਦੇਸਨ, ਕਲਾ ਅਤੇ ਸਿਰਜਣਾ ਵਿੱਚ ਮਸ਼ਹੂਰ ਲੋਗ ਜੁੜੇ ਹੋਏ ਹਨ। ਸਟੇਡੀਅਮ ਵਿੱਚ 100 ਫੁੱਟ ਦੀ ਸਟੇਜ ਬਣਾਈ ਗਈ ਹੈ। ਇਹ ਸਾਨਦਾਰ ਨਾਟਕ 5 ਜਨਵਰੀ 2022 ਤੋਂ ਸੁਰੂ ਹੋਵੇਗਾ ਅਤੇ ਇਸ ਦੇ 50 ਸੋਅ ਆਯੋਜਿਤ ਕੀਤੇ ਜਾਣਗੇ। ਕੋਈ ਵੀ ਇਸ ਨੂੰ ਦੇਖਣ ਲਈ ਆ ਸਕਦਾ ਹੈ, ਇਹ ਜਨਤਾ ਲਈ ਬਿਲਕੁਲ ਮੁਫਤ ਹੋਵੇਗਾ।

  ਇਸ ਦਾ ਉਤਪਾਦਨ ਅੰਤਰਰਾਸਟਰੀ ਪੱਧਰ ਦਾ ਹੈ। ਸਾਇਦ ਭਾਰਤ ਦੇਸ ਦੀ ਪਹਿਲੀ ਸਰਕਾਰ ਹੈ, ਜੋ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਨੂੰ ਹਰ ਬੱਚੇ ਤੱਕ ਪਹੁੰਚਾਉਣ ਲਈ ਇਸ ਤਰਾਂ ਦਾ ਉਪਰਾਲਾ ਕਰ ਰਹੀ ਹੈ। ਬਾਬਾ ਸਾਹਿਬ ਬਹੁਤ ਪੜੇ ਲਿਖੇ ਸਨ ਅਤੇ ਉਹ ਪੜਾਈ ਦੀ ਕੀਮਤ ਜਾਣਦੇ ਸਨ। ਉਨਾਂ ਦਾ ਸੁਪਨਾ ਸੀ ਕਿ ਭਾਰਤ ਦਾ ਹਰ ਬੱਚਾ ਵਧੀਆ ਸਿੱਖਿਆ ਪ੍ਰਾਪਤ ਕਰੇ, ਭਾਵੇਂ ਉਹ ਕਿੰਨਾ ਵੀ ਗਰੀਬ ਕਿਉਂ ਨਾ ਹੋਵੇ। ਮੈਂ ਸਹੁੰ ਚੁੱਕੀ ਹੈ ਕਿ ਮੈਂ ਬਾਬਾ ਸਾਹਿਬ ਦੇ ਇਸ ਸੁਪਨੇ ਨੂੰ ਪੂਰਾ ਕਰਾਂਗਾ। ਅੱਜ ਆਜਾਦੀ ਦੇ 70 ਸਾਲ ਹੋ ਗਏ ਹਨ। ਪਰ ਅੱਜ ਤੱਕ ਸਾਡੇ ਦੇਸ ਵਿੱਚ ਗਰੀਬਾਂ ਨੂੰ ਚੰਗੀ ਸਿੱਖਿਆ ਨਹੀਂ ਮਿਲਦੀ। ਮੈਂ ਸਹੁੰ ਖਾਧੀ ਹੈ ਕਿ ਬਾਬਾ ਸਾਹਿਬ ਤੁਹਾਡਾ ਸੁਪਨਾ ਹੈ ਅਧੂਰਾ, ਕੇਜਰੀਵਾਲ ਕਰੇਗਾ ਪੂਰਾ।
  Published by:Sukhwinder Singh
  First published:
  Advertisement
  Advertisement