• Home
  • »
  • News
  • »
  • national
  • »
  • CM MAMTA BANERJEE CLAIMS MY PLANE COULD HAVE BEEN MEET ACCIDENT

ਮੇਰੇ ਜਹਾਜ਼ ਅੱਗੇ ਅਚਾਨਕ ਹੋਰ ਫਲਾਈਟ ਆ ਗਈ, ਪਾਇਲਟ ਦੀ ਸਿਆਣਪ ਕਾਰਨ ਮੈਂ ਜ਼ਿੰਦਾ ਹਾਂ: ਮਮਤਾ

ਮਮਤਾ ਬੈਨਰਜੀ ਨੇ ਦੱਸਿਆ ਕਿ ਅਚਾਨਕ ਉਨ੍ਹਾਂ ਦੇ ਜਹਾਜ਼ ਦੇ ਸਾਹਮਣੇ ਇੱਕ ਹੋਰ ਜਹਾਜ਼ ਆ ਗਿਆ। ਜਿਸ ਕਾਰਨ ਉਸ ਦਾ ਜਹਾਜ਼ 8 ਹਜ਼ਾਰ ਫੁੱਟ ਹੇਠਾਂ ਚਲਾ ਗਿਆ। ਹਾਲਾਂਕਿ ਪਾਇਲਟ ਦੀ ਸਿਆਣਪ ਕਾਰਨ ਵੱਡਾ ਹਾਦਸਾ ਟਲ ਗਿਆ। ਉਨ੍ਹਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ ਕਿ ਅਜਿਹਾ ਖ਼ਰਾਬ ਮੌਸਮ ਕਾਰਨ ਹੋਇਆ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ 10 ਸਕਿੰਟ ਦੀ ਦੇਰੀ ਹੁੰਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ

ਮੇਰੇ ਜਹਾਜ਼ ਅੱਗੇ ਅਚਾਨਕ ਹੋਰ ਫਲਾਈਟ ਆ ਗਈ, ਪਾਇਲਟ ਦੀ ਸਿਆਣਪ ਕਾਰਨ ਮੈਂ ਜ਼ਿੰਦਾ ਹਾਂ: ਮਮਤਾ (ਫਾਇਲ ਫੋਟੋ)

  • Share this:
    ਪੱਛਮੀ ਬੰਗਾਲ (West Bengal) ਦੀ ਮੁੱਖ ਮੰਤਰੀ ਮਮਤਾ ਬੈਨਰਜੀ ( CM Mamata Banerjee) ਦਾ ਜਹਾਜ਼ ਸ਼ੁੱਕਰਵਾਰ ਨੂੰ ਵਾਰਾਣਸੀ ਤੋਂ ਪਰਤਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਣ ਤੋਂ ਮਸਾਂ ਬਚਿਆ। ਅੱਜ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਚਾਨਕ ਉਨ੍ਹਾਂ ਦੇ ਜਹਾਜ਼ ਦੇ ਸਾਹਮਣੇ ਇਕ ਹੋਰ ਜਹਾਜ਼ ਆ ਗਿਆ ਪਰ ਪਾਇਲਟ ਦੀ ਸਿਆਣਪ ਕਾਰਨ ਮੈਂ ਜ਼ਿੰਦਾ ਹਾਂ।

    ਨਿਊਜ਼ ਏਜੰਸੀ ਏਐਨਆਈ ਮੁਤਾਬਕ ਮਮਤਾ ਬੈਨਰਜੀ ਨੇ ਦੱਸਿਆ ਕਿ ਅਚਾਨਕ ਉਨ੍ਹਾਂ ਦੇ ਜਹਾਜ਼ ਦੇ ਸਾਹਮਣੇ ਇੱਕ ਹੋਰ ਜਹਾਜ਼ ਆ ਗਿਆ। ਜਿਸ ਕਾਰਨ ਉਸ ਦਾ ਜਹਾਜ਼ 8 ਹਜ਼ਾਰ ਫੁੱਟ ਹੇਠਾਂ ਚਲਾ ਗਿਆ। ਹਾਲਾਂਕਿ ਪਾਇਲਟ ਦੀ ਸਿਆਣਪ ਕਾਰਨ ਵੱਡਾ ਹਾਦਸਾ ਟਲ ਗਿਆ। ਉਨ੍ਹਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ ਕਿ ਅਜਿਹਾ ਖ਼ਰਾਬ ਮੌਸਮ ਕਾਰਨ ਹੋਇਆ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ 10 ਸਕਿੰਟ ਦੀ ਦੇਰੀ ਹੁੰਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ।

    ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਮੁੱਖ ਮੰਤਰੀ ਦੇ ਜਹਾਜ਼ ਨੂੰ ਉਡਾਣ ਦੌਰਾਨ ਜ਼ਬਰਦਸਤ ਝਟਕੇ ਲੱਗੇ ਸਨ। ਬੈਨਰਜੀ ਨੇ ਨਾਲ ਹੀ ਕਿਹਾ ਕਿ ਸਾਹਮਣੇ ਤੋਂ ਆਇਆ ਜਹਾਜ਼ ਕਿਸੇ ਵੀ ਏਅਰ ਪਾਕੇਟ ਨਾਲ ਸਬੰਧਤ ਨਹੀਂ ਸੀ ਜਿਵੇਂ ਕਿ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ।

    ਬੰਗਾਲ ਸਰਕਾਰ ਨੇ ਸ਼ਨਿਚਰਵਾਰ ਇਸ ਬਾਰੇ ਡੀਜੀਸੀਏ ਤੋਂ ਰਿਪੋਰਟ ਮੰਗੀ ਸੀ। ਮੁੱਖ ਮੰਤਰੀ ਦੀ ਚਾਰਟਰਡ ਫਲਾਈਟ ਨੂੰ ਜ਼ੋਰਦਾਰ ਝਟਕੇ ਲੱਗੇ ਸਨ ਤੇ ਬੈਨਰਜੀ ਦੀ ਪਿੱਠ ਤੇ ਛਾਤੀ ਵਿਚ ਸੱਟ ਲੱਗੀ ਸੀ। ਵੇਰਵਿਆਂ ਮੁਤਾਬਕ ਜਹਾਜ਼ ਨੂੰ ਪਾਇਲਟ ਵੱਲੋਂ ਇਕਦਮ 8 ਹਜ਼ਾਰ ਫੁਟ ਹੇਠਾਂ ਲਾਹਿਆ ਗਿਆ।

    ਰਾਜ ਸਰਕਾਰ ਨੇ ਡੀਜੀਸੀਏ ਤੋਂ ਇਹ ਵੀ ਪੁੱਛਿਆ ਹੈ ਕਿ ਕੀ ਬੈਨਰਜੀ ਦੀ ਚਾਰਟਰਡ ਉਡਾਣ ਲਈ ਰੂਟ ਮਨਜ਼ੂਰ ਕੀਤਾ ਗਿਆ ਸੀ। ਮਮਤਾ ਘਟਨਾ ਵਾਪਰਨ ਵੇਲੇ ਯੂਪੀ ਤੋਂ ਪਰਤ ਰਹੀ ਸੀ ਜਿੱਥੇ ਉਨ੍ਹਾਂ ‘ਸਪਾ’ ਦੀ ਹਮਾਇਤ ਕੀਤੀ ਹੈ। ਮੁੱਖ ਮੰਤਰੀ ਵੱਲੋਂ ਵਰਤਿਆ ਜਾ ਰਿਹਾ ਜਹਾਜ਼ ਦਾਸੋ ਫਾਲਕਨ 2000 ਸੀ ਜਿਸ ਵਿਚ 19 ਵਿਅਕਤੀ ਸਫ਼ਰ ਕਰ ਸਕਦੇ ਹਨ।
    Published by:Gurwinder Singh
    First published: