CNG PNG Prices: 17 ਅਕਤੂਬਰ ਤੋਂ ਸੀਐਨਜੀ ਅਤੇ ਪੀਐਨਜੀ 'ਤੇ ਵੈਟ ਘਟਣ ਕਾਰਨ ਕੀਮਤਾਂ ਵਿੱਚ ਕਟੌਤੀ ਹੋਣ ਦੀ ਉਮੀਦ ਹੈ। ਗੁਜਰਾਤ ਦੇ ਮੰਤਰੀ ਜੀਤੂ ਵਘਾਨੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੋਵਾਂ ਗੈਸਾਂ 'ਤੇ 10 ਫੀਸਦੀ ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਦੋਵੇਂ ਦੀਆਂ ਕੀਮਤਾਂ ਵਿੱਚ ਵੀ ਕਮੀ ਆਵੇਗੀ। ਅਹਿਮਦਬਾਦ ਵਿੱਚ ਇਸ ਸਮੇਂ ਸੀਨਐਨਜੀ ਦੀ ਕੀਮਤ 83.9 ਰੁਪਏ ਹੈ।
ਜਾਣਕਾਰੀ ਅਨੁਸਾਰ ਇਸ ਕਟੌਤੀ ਨਾਲ ਸੀਐਨਜੀ 'ਤੇ ਉਪਭੋਗਤਾਵਾਂ ਨੂੰ 6-7 ਰੁਪਏ ਪ੍ਰਤੀ ਕਿੱਲੋਂ ਦਾ ਲਾਭ ਹੋਵੇਗਾ, ਜਦਕਿ ਪੀਐਨਜੀ 'ਤੇ 5-6 ਰੁਪਏ ਪ੍ਰਤੀ ਕਿੱਲੋ ਦਾ ਲਾਭ ਹੋਵੇਗਾ। ਦੱਸ ਦੇਈਏ ਕਿ ਇਹ ਫੈਸਲਾ ਗੁਜਰਾਤ ਵਿੱਚ ਸਾਲ ਦੇ ਅਖੀਰ ਤੱਕ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਇਆ ਹੈ, ਜਿਸ ਦੀਆਂ ਤਰੀਕਾਂ ਦਾ ਐਲਾਨ ਛੇਤੀ ਹੋਣ ਦੀ ਸੰਭਾਵਨਾ ਹੈ।
ਰਾਜਧਾਨੀ ਵਿੱਚ ਵਧੀਆਂ ਸਨ ਕੀਮਤਾਂ
ਦੂਜੇ ਪਾਸੇ, ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 8 ਅਕਤੂਬਰ ਨੂੰ ਘਰੇਲੂ ਰਸੋਈਆਂ ਵਿੱਚ ਪਾਈਪ ਵਾਲੀ ਸੀਐਨਜੀ ਅਤੇ ਐਲਪੀਜੀ ਦੀਆਂ ਕੀਮਤਾਂ ਵਿੱਚ 8 ਰੁਪਏ ਦਾ ਵਾਧਾ ਕੀਤਾ ਗਿਆ ਸੀ। ਦੱਸਿਆ ਗਿਆ ਕਿ ਕੁਦਰਤੀ ਗੈਸ ਦੀਆਂ ਕੀਮਤਾਂ ਵਧਣ ਕਾਰਨ ਇਹ ਫੈਸਲਾ ਲਿਆ ਗਿਆ ਹੈ, 7 ਮਾਰਚ ਤੋਂ ਬਾਅਦ ਕੀਮਤਾਂ ਵਿੱਚ ਇਹ 14ਵਾਂ ਵਾਧਾ ਹੈ। ਪਿਛਲੀ ਵਾਰ 21 ਮਈ ਨੂੰ ਕੀਮਤਾਂ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਸੀ। ਇਸ ਦੌਰਾਨ ਕੁੱਲ ਮਿਲਾ ਕੇ ਸੀਐਨਜੀ ਦੀ ਕੀਮਤ ਵਿੱਚ 22.60 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ।
ਪੀਟੀਆਈ ਦੇ ਅੰਕੜਿਆਂ ਦੇ ਅਨੁਸਾਰ, ਅਪ੍ਰੈਲ 2021 ਤੋਂ, ਸੀਐਨਜੀ ਦੀਆਂ ਕੀਮਤਾਂ ਵਿੱਚ 35.21 ਰੁਪਏ ਪ੍ਰਤੀ ਕਿਲੋਗ੍ਰਾਮ ਜਾਂ 80 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦੌਰਾਨ ਸੋਮਵਾਰ (17 ਅਕਤੂਬਰ) ਨੂੰ ਲਗਾਤਾਰ 149ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: CNG, CNG Price Hike, Lpg