ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦੌਰਾਨ ਆਮ ਲੋਕਾਂ ਨੂੰ ਇਕ ਹੋਰ ਝਟਕਾ ਲੱਗਾ ਹੈ। ਨਵੇਂ ਵਿੱਤੀ ਸਾਲ 2022-23 ਦੇ ਪਹਿਲੇ ਦਿਨ ਯਾਨੀ 1 ਅਪ੍ਰੈਲ ਨੂੰ ਦਿੱਲੀ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਦਿੱਲੀ 'ਚ ਸ਼ੁੱਕਰਵਾਰ ਨੂੰ CNG ਦੀ ਕੀਮਤ 'ਚ 80 ਪੈਸੇ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ।
ਇੰਦਰਪ੍ਰਸਥ ਗੈਸ ਲਿਮਟਿਡ (IGL) ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਰਾਸ਼ਟਰੀ ਰਾਜਧਾਨੀ ਖੇਤਰ 'ਚ CNG ਦੀ ਕੀਮਤ 60.01 ਰੁਪਏ ਤੋਂ ਵਧਾ ਕੇ 60.81 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਗਈ ਹੈ।
ਇੱਕ ਮਹੀਨੇ ਵਿੱਚ 4 ਰੁਪਏ ਤੱਕ ਵਧ ਗਈ ਹੈ ਕੀਮਤ
IGL ਰਾਸ਼ਟਰੀ ਰਾਜਧਾਨੀ ਵਿੱਚ ਸੀਐਨਜੀ ਅਤੇ ਪਾਈਪਡ ਐਲਪੀਜੀ ਦੀ ਰਿਟੇਲ ਕਰਦਾ ਹੈ। ਪਿਛਲੇ ਇੱਕ ਮਹੀਨੇ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਇਹ ਛੇਵਾਂ ਵਾਧਾ ਹੈ ਅਤੇ ਇਸ ਸਮੇਂ ਦੌਰਾਨ ਕੁੱਲ ਕੀਮਤਾਂ ਵਿੱਚ ਲਗਭਗ 4 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਇਹ ਵਾਧਾ ਵਿਸ਼ਵ ਪੱਧਰ 'ਤੇ ਗੈਸ ਦੀਆਂ ਕੀਮਤਾਂ 'ਚ ਉਛਾਲ ਕਾਰਨ ਹੋਇਆ ਹੈ।
IGL ਘਰੇਲੂ ਖੇਤਰਾਂ ਦੇ ਨਾਲ-ਨਾਲ ਆਯਾਤ ਐਲਐਨਜੀ ਤੋਂ ਕੁਦਰਤੀ ਗੈਸ ਦੀ ਖਰੀਦ ਕਰਦਾ ਹੈ। ਸਰਕਾਰ ਨੇ ਵੀਰਵਾਰ ਨੂੰ ਸਥਾਨਕ ਖੇਤਰਾਂ ਤੋਂ ਪੈਦਾ ਹੋਣ ਵਾਲੀ ਗੈਸ ਦੀ ਕੀਮਤ 2.9 ਅਮਰੀਕੀ ਡਾਲਰ ਤੋਂ ਵਧਾ ਕੇ 6.10 ਡਾਲਰ ਪ੍ਰਤੀ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ ਕਰ ਦਿੱਤੀ ਹੈ।
ਵੱਧ ਗਈ ਹੈ IGL ਦੀ ਲਾਗਤ
ਉਦਯੋਗਿਕ ਸੂਤਰਾਂ ਨੇ ਕਿਹਾ ਕਿ ਇਸ ਨਾਲ IGL ਦੀ ਲਾਗਤ ਵਧ ਗਈ ਹੈ, ਅਤੇ ਕੀਮਤਾਂ ਵਿੱਚ ਵਾਧਾ ਜ਼ਰੂਰੀ ਸੀ। ਹਾਲਾਂਕਿ ਕੰਪਨੀ ਨੇ ਖਾਣਾ ਪਕਾਉਣ ਲਈ ਵਰਤੀ ਜਾਣ ਵਾਲੀ ਕੁਦਰਤੀ ਗੈਸ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਹੈ।
ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀਐਨਜੀ ਦੀ ਕੀਮਤ 63.38 ਰੁਪਏ ਪ੍ਰਤੀ ਕਿਲੋਗ੍ਰਾਮ ਹੋਵੇਗੀ ਜਦਕਿ ਗੁਰੂਗ੍ਰਾਮ ਵਿੱਚ ਇਹ 69.17 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਪਲਬਧ ਹੋਵੇਗੀ। ਸੀਐਨਜੀ ਦੀ ਕੀਮਤ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਬਦਲਦੀ ਹੈ। ਇਹ ਵੈਟ ਵਰਗੇ ਸਥਾਨਕ ਟੈਕਸਾਂ ਦੇ ਪ੍ਰਭਾਵ ਕਾਰਨ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: CNG, CNG Price Hike, Petrol and diesel, Petrol Price Today In Punjab