Home /News /national /

ਕੋਬਰਾ ਸੱਪ ਨੇ ਡੱਸਿਆ ਤਾਂ ਡੰਡੇ ਨਾਲ ਮਾਰ ਦਿੱਤਾ, 20 ਮਿੰਟ ਬਾਅਦ ਕਿਸਾਨ ਦੀ ਵੀ ਮੌਤ

ਕੋਬਰਾ ਸੱਪ ਨੇ ਡੱਸਿਆ ਤਾਂ ਡੰਡੇ ਨਾਲ ਮਾਰ ਦਿੱਤਾ, 20 ਮਿੰਟ ਬਾਅਦ ਕਿਸਾਨ ਦੀ ਵੀ ਮੌਤ

ਹਰਿਆਣਾ: ਕੋਬਰਾ ਸੱਪ ਨੇ ਡੱਸਿਆ ਤਾਂ ਡੰਡੇ ਨਾਲ ਮਾਰ ਦਿੱਤਾ, 20 ਮਿੰਟ ਬਾਅਦ ਕਿਸਾਨ ਦੀ ਵੀ ਮੌਤ

ਹਰਿਆਣਾ: ਕੋਬਰਾ ਸੱਪ ਨੇ ਡੱਸਿਆ ਤਾਂ ਡੰਡੇ ਨਾਲ ਮਾਰ ਦਿੱਤਾ, 20 ਮਿੰਟ ਬਾਅਦ ਕਿਸਾਨ ਦੀ ਵੀ ਮੌਤ

Cobra Snake News: ਕਿਸਾਨ ਕੁਲਦੀਪ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ। ਕੁਲਦੀਪ ਆਪਣੇ ਪਿੱਛੇ ਪਤਨੀ ਅਤੇ 3 ਬੱਚੇ ਛੱਡ ਗਿਆ ਹੈ। ਕਿਸਾਨ ਕੁਲਦੀਪ ਦੇ ਮਾਤਾ ਪਿਤਾ ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਹੋਰ ਪੜ੍ਹੋ ...
 • Share this:
  ਪਾਣੀਪਤ : ਹਰਿਆਣਾ ਦੇ ਪਾਣੀਪਤ 'ਚ ਕੋਬਰਾ ਸੱਪ ਦੇ ਡੰਗਣ ਨਾਲ ਕਿਸਾਨ ਦੀ ਮੌਤ ਹੋ ਗਈ। ਪਰ ਮਰਨ ਤੋਂ ਪਹਿਲਾਂ ਕਿਸਾਨ ਨੇ ਕੋਬਰਾ ਨੂੰ ਮਾਰ ਦਿੱਤਾ। 20 ਮਿੰਟਾਂ ਬਾਅਦ ਹੀ ਸਰੀਰ ਵਿੱਚ ਜ਼ਹਿਰ ਫੈਲਣ ਕਾਰਨ ਕਿਸਾਨ ਦੀ ਮੌਤ ਹੋ ਗਈ। ਘਟਨਾ ਪਾਣੀਪਤ ਦੇ ਬਾਬਲ ਪਿੰਡ ਦੀ ਹੈ।

  ਹਰਿਆਣਾ ਦੇ ਪਾਣੀਪਤ ਤੋਂ ਇੱਕ ਨੌਜਵਾਨ ਕਿਸਾਨ ਦੀ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੋਬਰਾ ਸੱਪ ਦੇ ਡੰਗਣ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਬਾਬਲ ਦਾ ਰਹਿਣ ਵਾਲਾ 38 ਸਾਲਾ ਕੁਲਦੀਪ ਅਹਿਲਾਵਤ ਪਿੰਡ ਨੇੜੇ ਹੀ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਇਸ ਦੌਰਾਨ ਕਾਲੇ ਕੋਬਰਾ ਨੇ ਕੁਲਦੀਪ ਦੇ ਪੈਰ 'ਤੇ ਡੰਗ ਮਾਰ ਦਿੱਤਾ। ਸੱਪ ਦੇ ਡੰਗਣ ਤੋਂ ਬਾਅਦ ਕੁਲਦੀਪ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਖੇਤ ਵਿੱਚ ਬੁਲਾਇਆ।

  ਕੁਲਦੀਪ ਅਤੇ ਉਸਦੇ ਸਾਥੀਆਂ ਨੇ ਕੋਬਰਾ ਸੱਪ ਨੂੰ ਡੰਡਿਆਂ ਨਾਲ ਮਾਰ ਕੇ ਉਥੇ ਹੀ ਮਿੱਟੀ ਵਿੱਚ ਦੱਬ ਦਿੱਤਾ। ਕੁਝ ਦੇਰ ਬਾਅਦ ਹੀ ਕੁਲਦੀਪ ਨੂੰ ਕਾਰ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਕੁਲਦੀਪ ਨੇ ਵੀ ਜ਼ਹਿਰ ਚੜ੍ਹਣ ਨਾਲ ਦਮ ਤੋੜ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਪਰਿਵਾਰ 'ਚ ਕੁਲਦੀਪ ਹੀ ਕਮਾਊ ਸੀ। ਕੁਲਦੀਪ ਆਪਣੇ ਪਿੱਛੇ ਪਤਨੀ ਅਤੇ 3 ਬੱਚੇ ਛੱਡ ਗਿਆ ਹੈ।

  ਕਿਸਾਨ ਕੁਲਦੀਪ ਦੇ ਮਾਤਾ ਪਿਤਾ ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਸੂਚਨਾ ਮਿਲੀ ਸੀ। ਸੂਚਨਾ ਮਿਲਣ ’ਤੇ ਹਸਪਤਾਲ ਪੁੱਜਣ ’ਤੇ ਪਤਾ ਲੱਗਾ ਕਿ ਬੱਬਲ ਵਾਸੀ ਕੁਲਦੀਪ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ ਸੀ। ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।
  Published by:Sukhwinder Singh
  First published:

  Tags: Cobra

  ਅਗਲੀ ਖਬਰ