• Home
 • »
 • News
 • »
 • national
 • »
 • COMPLAINT FILED FOR ROAD BREAKING BY RATS IN GHAZIABAD MUNICIPAL CORPORATION

ਕੌਂਸਲਰ ਨੇ ਸੜਕਾਂ ਪੁੱਟਣ ਲਈ ਚੂਹਿਆਂ ਖਿਲਾਫ ਕੀਤੀ ਸ਼ਿਕਾਇਤ!, ਜਾਣੋ ਮਾਮਲਾ

ਕੌਂਸਲਰ ਨੇ ਨਗਰ ਨਿਗਮ ਵਿਚ ਕੀਤੀ ਚੂਹਿਆਂ ਵੱਲੋਂ ਸੜਕਾਂ ਪੁੱਟਣ ਦੀ ਸ਼ਿਕਾਇਤ, ਜਾਣੋ ਮਾਮਲਾ 
 (Image for representation.

ਕੌਂਸਲਰ ਨੇ ਨਗਰ ਨਿਗਮ ਵਿਚ ਕੀਤੀ ਚੂਹਿਆਂ ਵੱਲੋਂ ਸੜਕਾਂ ਪੁੱਟਣ ਦੀ ਸ਼ਿਕਾਇਤ, ਜਾਣੋ ਮਾਮਲਾ (Image for representation.

 • Share this:
  ਚੂਹਿਆਂ ਵੱਲੋਂ ਅਨਾਜ ਨੂੰ ਨੁਕਸਾਨ ਪਹੁੰਚਾਉਣ ਦੀ ਸ਼ਿਕਾਇਤ ਅਕਸਰ ਸੁਣੀ ਹੋਵੇਗੀ, ਪਰ ਚੂਹਿਆਂ ਵੱਲੋਂ ਸੜਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਸ਼ਿਕਾਇਤ ਸ਼ਾਇਦ ਹੀ ਸੁਣੀ ਹੋਵੇ, ਪਰ ਅਜਿਹੀ ਸ਼ਿਕਾਇਤ ਗਾਜ਼ੀਆਬਾਦ ਨਗਰ ਨਿਗਮ ਖੇਤਰ ਵਿੱਚ ਦਰਜ ਕੀਤੀ ਗਈ ਹੈ, ਜਿੱਥੇ ਚੂਹੇ ਸੜਕ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਸ ਕਾਰਨ ਨਗਰ ਨਿਗਮ ਨੇ ਸੜਕ ਦਾ ਕੰਮ ਰੋਕ ਦਿੱਤਾ ਹੈ। ਨਿਗਮ ਮਾਮਲੇ ਦੀ ਜਾਂਚ ਕਰਵਾਏਗਾ, ਜਿਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ।

  ਗਾਜ਼ੀਆਬਾਦ ਨਗਰ ਨਿਗਮ ਖੇਤਰ ਦੇ ਭੂੜ ਭਾਰਤ ਨਗਰ ਵਿੱਚ ਚੂਹਿਆਂ ਦੁਆਰਾ ਸੜਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦਰਅਸਲ, ਚੂਹੇ ਖੇਤਰ ਵਿੱਚ ਇੰਟਰਲਾਕਿੰਗ ਟਾਈਲਾਂ ਦੇ ਹੇਠਾਂ ਮਿੱਟੀ ਖੋਦ ਰਹੇ ਹਨ। ਇਨ੍ਹਾਂ ਟਾਇਲਾਂ ਉਪਰ ਵਾਹਨਾਂ ਦੀ ਆਵਾਜਾਈ ਕਾਰਨ ਟਾਈਲਾਂ ਟੁੱਟ ਰਹੀਆਂ ਹਨ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ।

  ਇਸ ਸਮੱਸਿਆ ਤੋਂ ਪਰੇਸ਼ਾਨ ਹੋ ਕੇ ਸਥਾਨਕ ਕੌਂਸਲਰ, ਨਗਰ ਨਿਗਮ ਦੇ ਮੁੱਖ ਇੰਜੀਨੀਅਰ ਦੇ ਦਫਤਰ ਪਹੁੰਚੇ ਅਤੇ ਇੰਟਰਲਾਕਿੰਗ ਟਾਈਲਾਂ ਦੀ ਬਜਾਏ ਸੀਮਿੰਟ ਵਾਲੀ ਸੜਕ ਬਣਾਉਣ ਦੀ ਮੰਗ ਕੀਤੀ। ਖੇਤਰੀ ਕੌਂਸਲਰ ਸੁਨੀਲ ਯਾਦਵ ਨੇ ਲਗਭਗ ਦੋ ਸੜਕਾਂ ਦੇ ਨਿਰਮਾਣ ਦਾ ਪ੍ਰਸਤਾਵ ਦਿੱਤਾ ਸੀ।

  ਟੈਂਡਰ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ, ਇੱਥੇ ਨਿਰਮਾਣ ਕਾਰਜ ਸ਼ੁਰੂ ਕਰਨ ਦੀ ਤਿਆਰੀ ਕੀਤੀ ਗਈ ਸੀ। ਇਸ ਦੌਰਾਨ ਚੂਹਿਆਂ ਕਾਰਨ ਇੰਟਰਲਾਕਿੰਗ ਟਾਈਲਾਂ ਥਾਂ -ਥਾਂ ਤੋਂ ਟੁੱਟ ਰਹੀਆਂ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਸੀਸੀ ਰੋਡ ਬਣਾਉਣ ਦਾ ਪ੍ਰਸਤਾਵ ਦਿੱਤਾ ਗਿਆ ਸੀ।

  ਕੌਂਸਲਰ ਦਾ ਕਹਿਣਾ ਹੈ ਕਿ ਉਸ ਦੇ ਵਾਰਡ ਦੀਆਂ ਕਈ ਸੜਕਾਂ ਚੂਹਿਆਂ ਕਾਰਨ ਟੁੱਟ ਗਈਆਂ ਹਨ। ਮੁੱਖ ਇੰਜੀਨੀਅਰ ਐਨਕੇ ਚੌਧਰੀ ਨੇ ਜੇਈ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਵੇਲੇ ਇੰਟਰਲਾਕਿੰਗ ਟਾਈਲਾਂ ਨਾ ਲਗਾਉਣ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਹੀ ਹੋਰ ਕੰਮ ਕੀਤਾ ਜਾਵੇਗਾ।

  ਇਸ ਸਬੰਧੀ ਜੀਡੀਏ ਦੇ ਸਾਬਕਾ ਇੰਜੀਨੀਅਰ ਐਸਕੇ ਗੁਪਤਾ ਨੇ ਦੱਸਿਆ ਕਿ ਜਦੋਂ ਵੀ ਇੰਟਰਲਾਕਿੰਗ ਟਾਇਲਾਂ ਲਗਾਈਆਂ ਜਾਂਦੀਆਂ ਹਨ ਤਾਂ ਦੋਵਾਂ ਪਾਸਿਆਂ ਤੋਂ ਇੱਟਾਂ ਦੀ ਕੰਧ ਲਗਾਈ ਜਾਂਦੀ ਹੈ। ਤਾਂ ਜੋ ਚੂਹੇ ਅੰਦਰ ਨਾ ਜਾ ਸਕਣ। ਇਸ ਸਥਿਤੀ ਵਿੱਚ, ਕਿਤੇ ਚੂਹਿਆਂ ਦੇ ਅੰਦਰ ਜਾਣ ਦਾ ਰਸਤਾ ਹੋਵੇਗਾ, ਇਸ ਕਾਰਨ ਚੂਹੇ ਮਿੱਟੀ ਪੁੱਟ ਰਹੇ ਹਨ।
  Published by:Gurwinder Singh
  First published: