• Home
 • »
 • News
 • »
 • national
 • »
 • COMPLAINT LODGED WITH DELHI POLICE AGAINST INDIAN WHO WAVED TRICOLOUR DURING

ਅਮਰੀਕੀ ਸੰਸਦ ਭਵਨ ਦੇ ਸਾਹਮਣੇ ਹਿੰਸਾ ਦੌਰਾਨ ਤਿਰੰਗਾ ਲਹਿਰਾਉਣ ਵਾਲੇ ਖਿਲਾਫ ਕੇਸ ਦਰਜ

ਅਮਰੀਕੀ ਸੰਸਦ ਭਵਨ ਦੇ ਸਾਹਮਣੇ ਹਿੰਸਾ ਦੌਰਾਨ ਤਿਰੰਗਾ ਲਹਿਰਾਉਣ ਵਾਲੇ ਖਿਲਾਫ ਕੇਸ ਦਰਜ

 • Share this:
  ਟਰੰਪ ਦੇ ਹਜ਼ਾਰਾਂ ਸਮਰਥਕ ਬੁੱਧਵਾਰ ਨੂੰ ਯੂਐਸ ਕੈਪੀਟਲ (ਅਮਰੀਕੀ ਸੰਸਦ ਭਵਨ) ਵਿੱਚ ਦਾਖਲ ਹੋਏ ਸਨ। ਇਸ ਸਮੇਂ ਦੌਰਾਨ ਬਹੁਤ ਹਿੰਸਾ ਹੋਈ ਸੀ। ਇਸ ਘਟਨਾ ਵਿਚ ਚਾਰ ਲੋਕਾਂ ਦੀ ਮੌਤ ਵੀ ਹੋ ਗਈ। ਜਦੋਂ ਹਿੰਸਾ ਹੋ ਰਹੀ ਸੀ, ਤਾਂ ਭਾਰਤੀ ਮੂਲ ਦਾ ਇਕ ਵਿਅਕਤੀ ਵਿਨਸੈਂਟ ਜ਼ੇਵੀਅਰ ਨੇ ਉਥੇ ਭਾਰਤ ਦਾ ਝੰਡਾ ਲਹਿਰਾਇਆ। ਹੁਣ ਜ਼ੇਵੀਅਰ ਖਿਲਾਫ ਦਿੱਲੀ ਦੇ ਕਾਲਕਾਜੀ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਹੈ।

  ਉਸ ਖਿਲਾਫ ਸ਼ਿਕਾਇਤ ਕਰਨ ਵਾਲੇ ਦੀਪਕ ਕੁਮਾਰ ਸਿੰਘ ਨੇ ਫੇਸਬੁੱਕ ਅਤੇ ਟਵਿੱਟਰ ਤੋਂ ਉਸ ਦਾ ਖਾਤਾ ਮੁਅੱਤਲ ਕਰਨ ਦੀ ਮੰਗ ਵੀ ਕੀਤੀ ਹੈ। ਵਿਨਸੈਂਟ ਨੇ ਕਿਹਾ ਹੈ ਕਿ ਉਹ ਰੋਸ ਪ੍ਰਦਰਸ਼ਨ ਦੌਰਾਨ ਤਿਰੰਗੇ ਦੇ ਨਾਲ ਟਰੰਪ ਦੇ ਹਮਾਇਤੀ ਵਜੋਂ ਗਿਆ ਸੀ, ਨਾ ਕਿ ਨਸਲਵਾਦੀ ਵਜੋਂ। 54 ਸਾਲਾ ਵਿਨਸੈਂਟ ਅਸਲ ਵਿੱਚ ਕੇਰਲਾ ਦੇ ਕੋਚੀ ਨਾਲ ਸਬੰਧਤ ਹੈ।


  ਨਿਊਜ਼ 18 ਨਾਲ ਗੱਲਬਾਤ ਕਰਦਿਆਂ ਵਿਨਸੈਂਟ ਨੇ ਸਪੱਸ਼ਟ ਕੀਤਾ ਕਿ ਉਹ ਕੈਪੀਟਲ ਹਿੱਲ ਵਿੱਚ ਹੋਈ ਹਿੰਸਾ ਦਾ ਹਿੱਸਾ ਨਹੀਂ ਸੀ। ਵਿਨਸੇਂਟ ਨੇ ਦਾਅਵਾ ਕੀਤਾ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਲਈ ਗਿਆ ਸੀ ਜੋ ਚੋਣ ਧੋਖਾਧੜੀ ਦੇ ਵਿਰੁੱਧ ਸੀ। ਤੁਹਾਨੂੰ ਦੱਸ ਦਈਏ ਕਿ ਰਾਸ਼ਟਰਪਤੀ ਟਰੰਪ ਖ਼ੁਦ ਚੋਣਾਂ ਤੋਂ ਬਾਅਦ ਹੀ ਦਾਅਵਾ ਕਰ ਰਹੇ ਹਨ ਕਿ ਇੱਥੇ ਵੱਡੀ ਪੱਧਰ ‘ਤੇ ਧਾਂਦਲੀ ਹੋਈ ਹੈ ਜਿਸ ਕਾਰਨ ਉਹ ਹਾਰ ਗਏ ਸਨ।

  ਜਦੋਂ ਵਿਨਸੈਂਟ ਨੂੰ ਪੁੱਛਿਆ ਗਿਆ ਕਿ ਉਸ ਨੇ ਤਿਰੰਗਾ ਆਪਣੇ ਹੱਥ ਵਿੱਚ ਕਿਉਂ ਲਿਆ ਹੈ, ਤਾਂ ਉਸ ਨੇ ਕਿਹਾ ਕਿ ਇਹ ਟਰੰਪ ਦੇ ਸਮਰਥਨ ਵਿੱਚ ਹੈ। ਰੈਲੀ ਕੋਈ ਨਸਲਵਾਦੀ ਲਹਿਰ ਨਹੀਂ ਸੀ। ਜੇ ਇਹ ਨਸਲਵਾਦੀ ਲਹਿਰ ਹੁੰਦੀ, ਤਾਂ ਮੈਂ ਭਾਰਤ ਦੇ ਝੰਡੇ ਚੁੱਕ ਕੇ ਦਾਖਲ ਨਾ ਹੋ ਸਕਦਾ।
  Published by:Gurwinder Singh
  First published: