ਕੰਪਾਉਂਡਰ ਨੇ ਜਬਰੀ ਲੇਡੀ ਡਾਕਟਰ ਦੀ ਮਾਂਗ 'ਚ ਸੰਧੂਰ ਭਰਿਆ, ਵੀਡੀਓ ਕੀਤੀ ਵਾਇਰਲ

News18 Punjabi | News18 Punjab
Updated: July 14, 2021, 11:54 AM IST
share image
ਕੰਪਾਉਂਡਰ ਨੇ ਜਬਰੀ ਲੇਡੀ ਡਾਕਟਰ ਦੀ ਮਾਂਗ 'ਚ ਸੰਧੂਰ ਭਰਿਆ, ਵੀਡੀਓ ਕੀਤੀ ਵਾਇਰਲ
ਕੰਪਾਉਂਡਰ ਨੇ ਜਬਰੀ ਲੇਡੀ ਡਾਕਟਰ ਦੀ ਮਾਂਗ 'ਚ ਸੰਧੂਰ ਭਰਿਆ, ਵੀਡੀਓ ਕੀਤੀ ਵਾਇਰਲ

Samastipur Viral News: ਬਿਹਾਰ ਦੇ ਸਮਸਤੀਪੁਰ ਵਿੱਚ, ਇੱਕ ਲੇਡੀ ਡਾਕਟਰ ਦੀ ਮਾਂਗ ਵਿੱਚ ਸਿੰਧਰਾ ਭਰਨ ਤੋਂ ਬਾਅਦ, ਇੱਕ ਸਨਕੀ ਨੌਜਵਾਨ ਨੇ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਪੀੜਤ ਲੜਕੀ ਨੇ ਐਫਆਈਆਰ ਦਰਜ ਕਰਵਾਈ ਹੈ।

  • Share this:
  • Facebook share img
  • Twitter share img
  • Linkedin share img
ਸਮਸਤੀਪੁਰ : ਬਿਹਾਰ ਦੇ ਸਮਸਤੀਪੁਰ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੇ ਇੱਕ ਕੰਪਾਉਡਰ ਨੇ ਲੇਡੀ ਡਾਕਟਰ ਦੇ ਜਬਰੀ ਸਿਰ ਦੇ ਵਾਲਾਂ ਵਿੱਚ ਸੰਧੂਰ ਲਿਆ। ਇੰਨਾਂ ਹੀ ਨਹੀਂ ਇਸ ਨੇ ਇਸਦੀ ਸੈਲਫੀ ਖਿੱਚ ਕੇ ਫੈਸਬੁੱਕ ਕੇ ਵਾਇਰਲ ਵੀ ਕਰ ਦਿੱਤੀ।

ਜਾਣਕਾਰੀ ਮੁਤਾਬਿਕ ਜ਼ਿਲੇ ਦੇ ਦਲਸਿੰਘਸਰਾਏ ਬਲਾਕ ਦੇ ਇੰਚਾਰਜ ਮੈਡੀਕਲ ਅਧਿਕਾਰੀ ਅਨੀਮਾ ਰੰਜਨ ਇੱਕ ਪ੍ਰਾਈਵੇਟ ਹਸਪਤਾਲ ਚਲਾਉਂਦੀ ਹੈ। ਇਸ ਹਸਪਤਾਲ ਵਿੱਚ ਬੰਬੇ ਪਿੰਡ ਦਾ ਸੁਮਿਤਾ ਕੁਮਾਰ ਕੰਪਾਉਂਡ ਵਜੋਂ ਕੰਮ ਕਰਦਾ ਸੀ। ਕੁੱਝ ਦਿਨ ਪਹਿਲਾਂ ਮਹਿਲਾ ਡਾਕਟਰ ਨੇ ਉਸਨੂੰ ਹਸਪਤਾਲ ਤੋਂ ਨੌਕਰੀ ਤੋਂ ਕੱਢ ਦਿੱਤਾ ਸੀ।

ਨੌਕਰੀ ਜਾਣ ਦੀ ਖਾਰ ਖਾਣ ਤੋਂ ਬਾਅਦ ਕੰਪਾਉਂਡਰ ਨੇ ਬਦਲਾ ਲੈਣ ਦਾ ਫੈਸਲਾ ਕੀਤਾ। ਉਸਨੇ ਹਸਪਤਾਲ ਵਿੱਚ ਵੜ ਕੇ ਜਬਰੀ ਲੇਡੀ ਡਾਕਟਰ ਦਾ ਸਿਰ ਸੰਧੂਰ ਨਾਲ ਭਰ ਦਿੱਤਾ। ਉਸਨੇ ਇਸ ਘਟਨਾ ਦੀ ਫੋਟੋ ਖਿੱਚੀ ਤੇ ਵੀਡੀਓ ਬਣਾਈ। ਇਸ ਤੋਂ ਬਾਅਦ ਇਸ ਫੁਟੇਜ ਨੂੰ ਫੇਸਬੁੱਕ ਤੇ ਵਾਇਰਲ ਕਰ ਦਿੱਤਾ।
ਇਸ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਦਲਸਿੰਘਸਰਾਏ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੀੜਤ ਮਹਿਲਾ ਡਾਕਟਰ ਨੇ ਆਪਣੀ ਫੇਸਬੁੱਕ ਟਾਈਮ ਲਾਈ 'ਤੇ ਕੰਪਾਉਂਡਰ ਦੁਆਰਾ ਜ਼ਬਰਦਸਤੀ ਸੰਧੂਰ ਲਗਾਉਣ ਅਤੇ ਉਸਦੇ ਖਿਲਾਫ ਥਾਣੇ ਵਿਚ ਐਫਆਈਆਰ ਦਰਜ ਕਰਨ ਬਾਰੇ ਵੀ ਲਿਖਿਆ ਹੈ, ਪਰ ਉਹ ਕੈਮਰੇ ਸਾਹਮਣੇ ਕੁਝ ਬੋਲਣ ਤੋਂ ਗੁਰੇਜ਼ ਕਰਦੀ ਨਜ਼ਰ ਆ ਰਹੀ ਹੈ।

ਇਸ ਮਾਮਲੇ ਵਿੱਚ ਐਸਪੀ ਮਾਨਵਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮੈਡੀਕਲ ਅਫਸਰ ਵੱਲੋਂ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ, ਜਿਸ ਵਿੱਚ ਉਸ ’ਤੇ ਮੰਗ ਕੀਤੀ ਗਈ ਹੈ ਕਿ ਉਹ ਆਪਣੀ ਕੰਪਾਉਂਡਰ ’ਤੇ ਜ਼ਬਰਦਸਤੀ ਸੰਧੂਰ ਲਗਾਇਆ ਹੈ ਅਤੇ ਫਿਰ ਤਸਵੀਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕੀਤਾ। ਡਾਕਟਰ ਦੀ ਸ਼ਿਕਾਇਤ ਤੋਂ ਬਾਅਦ ਕੰਪਾਉਂਡਰ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
Published by: Sukhwinder Singh
First published: July 14, 2021, 11:53 AM IST
ਹੋਰ ਪੜ੍ਹੋ
ਅਗਲੀ ਖ਼ਬਰ