ਨਵੀਂ ਦਿੱਲੀ : ਮੈਸੇਜਿੰਗ ਐਪ ਵਟਸਐਪ ਦੀ ਨਵੀਂ ਨੀਤੀ ਨਾਲ ਨਿੱਜਤਾ ਦੇ ਅਧਿਕਾਰ ਦੇ ਭੰਗ ਹੋਣ ਖਦਸ਼ੇ ਕਾਰਨ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਜਿਸ ਕਾਰਨ ਕਾਰੋਬਾਰੀਆਂ ਦੀ ਜਥੇਬੰਦੀ ‘ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼’ਨਵੀਂ ਨੀਤੀ ਵਾਪਸ ਲੈਣ ਜਾਂ ਫਿਰ ਇਸ ਮੈਸੇਜਿੰਗ ਐਪ ਅਤੇ ਇਸ ਦੀ ਪਿੱਤਰੀ ਕੰਪਨੀ ਫੇਸਬੁੱਕ ’ਤੇ ਪਾਬੰਦੀ ਲਗਾਈ ਜਾਵੇ। ਇਸ ਸਬੰਧੀ ਭਾਰਤੀ ਕਾਰੋਬਾਰੀਆਂ ਨੇ ਸੂਚਨਾ ਤੇ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ। ਜਥੇਬੰਦੀ ਨੇ ਦਾਅਵਾ ਕੀਤਾ ਕਿ ਇਸ ਨਵੀਂ ਨਿੱਜਤਾ ਨੀਤੀ ਰਾਹੀਂ, ‘‘ਇਕ ਵਿਅਕਤੀ ਜੋ ਵੱਟਸਐੱਪ ਇਸਤੇਮਾਲ ਕਰ ਰਿਹਾ ਹੈ ਉਸ ਦਾ ਹਰ ਤਰ੍ਹਾਂ ਦਾ ਨਿੱਜੀ ਡੇਟਾ, ਅਦਾਇਗੀਆਂ ਸਬੰਧੀ ਵੇਰਵੇ, ਸੰਪਰਕ ਤੇ ਹੋਰ ਅਹਿਮ ਜਾਣਕਾਰੀ ਇਸ ਐਪ ਵੱਲੋਂ ਹਾਸਲ ਕਰ ਲਈ ਜਾਵੇਗੀ ਅਤੇ ਵੱਟਸਐਪ ਵੱਲੋਂ ਇਸ ਅਹਿਮ ਜਾਣਕਾਰੀ ਨੂੰ ਕਿਸੇ ਵੀ ਮਕਸਦ ਲਈ ਵਰਤਿਆ ਜਾ ਸਕਦਾ ਹੈ।’’
ਸੂਚਨਾ ਤੇ ਤਕਨਾਲੋਜੀ ਮੰਤਰੀ ਨੂੰ ਲਿਖੇ ਪੱਤਰ ਵਿੱਚ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਵੱਟਸਐਪ ਨੂੰ ਇਸ ਦੀ ਨਵੀਂ ਨੀਤੀ ਲਾਗੂ ਕਰਨ ਤੋਂ ਰੋਕੇ ਜਾਂ ਫਿਰ ਵੱਟਸਐਪ ਅਤੇ ਇਸ ਦੀ ਪਿੱਤਰੀ ਕੰਪਨੀ ਫੇਸਬੁੱਕ ’ਤੇ ਪਾਬੰਦੀ ਲਗਾਈ ਜਾਵੇ।
ਉੱਧਰ, ਈ-ਮੇਲ ਰਾਹੀਂ ਪੀਟੀਆਈ ਨੂੰ ਭੇਜੇ ਗਏ ਇਸ ਸਬੰਧੀ ਜਵਾਬ ’ਚ ਵੱਟਸਐਪ ਦੇ ਤਰਜਮਾਨ ਨੇ ਕਿਹਾ, ‘‘ਅੱਗੇ ਪਾਰਦਰਸ਼ਤਾ ਨੂੰ ਬੜ੍ਹਾਵਾ ਦੇਣ ਲਈ, ਅਸੀਂ ਨਿੱਜਤਾ ਸਬੰਧੀ ਨੀਤੀ ਅਪਡੇਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਅਪਡੇਟ ਤਹਿਤ ਵੱਟਸਐਪ ਦੇ ਫੇਸਬੁੱਕ ਨਾਲ ਡੇਟਾ ਸਾਂਝਾ ਕਰਨ ਦੇ ਤਰੀਕੇ ’ਚ ਕੋਈ ਬਦਲਾਅ ਨਹੀਂ ਆਏਗਾ ਅਤੇ ਇਸ ਦਾ ਲੋਕਾਂ ਵੱਲੋਂ ਦੁਨੀਆ ਭਰ ’ਚ ਕਿਤੇ ਵੀ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨਾਲ ਕੀਤੀ ਜਾ ਰਹੀ ਨਿੱਜੀ ਗੱਲਬਾਤ ’ਤੇ ਵੀ ਕੋਈ ਪ੍ਰਭਾਵ ਨਹੀਂ ਪਵੇਗਾ। ਵੱਟਸਐਪ ਲੋਕਾਂ ਦੀ ਨਿੱਜਤਾ ਸੁਰੱਖਿਅਤ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।’’
..
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Facebook, Whatsapp