ਕਾਂਗਰਸ ਦੇ 138ਵੇਂ ਸਥਾਪਨਾ ਦਿਵਸ (Congress 138th Foundation Day) ਮੌਕੇ ਪਾਰਟੀ ਹੈੱਡਕੁਆਰਟਰ ਵਿਖੇ ਕਾਂਗਰਸੀ ਆਗੂਆਂ ਦਾ ਇਕੱਠ ਦੇਖਣ ਨੂੰ ਮਿਲਿਆ। ਕਾਂਗਰਸ ਸਥਾਪਨਾ ਦਿਵਸ 'ਤੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ (Rahul Gandhi in T-shirt) ਸਮੇਤ ਕਈ ਦਿੱਗਜ ਨੇਤਾ ਮੌਜੂਦ ਸਨ।
ਰਾਹੁਲ ਗਾਂਧੀ ਇਕ ਵਾਰ ਫਿਰ ਦਿੱਲੀ ਦੀ ਕੜਾਕੇ ਦੀ ਠੰਢ 'ਚ ਟੀ-ਸ਼ਰਟ 'ਚ ਨਜ਼ਰ ਆਏ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਇਕ ਸਵਾਲ ਵੀ ਪੁੱਛਿਆ ਗਿਆ, ਜਿਸ 'ਤੇ ਉਨ੍ਹਾਂ ਨੇ ਹੱਸਦੇ ਹੋਏ ਜਵਾਬ ਦਿੱਤਾ ਕਿ ਟੀ-ਸ਼ਰਟ ਹੀ ਚੱਲ ਰਹੀ ਹੈ ਅਤੇ ਜਦੋਂ ਤੱਕ ਚੱਲ ਰਹੀ ਹੈ, ਚਲਾਵਾਂਗੇ।
#WATCH | Congress MP Rahul Gandhi replies to a question about him wearing a T-shirt.
Reporter to Rahul Gandhi: Today also in T-shirt...
Rahul Gandhi: T-shirt hi chal rahi hai aur jab tak chal rahi hai chalayenge... pic.twitter.com/S5OB4TuKfZ
— ANI (@ANI) December 28, 2022
ਪਾਰਟੀ ਦੇ ਸਥਾਪਨਾ ਦਿਵਸ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਅਜਿਹੀ ਸੰਸਥਾ ਦਾ ਹਿੱਸਾ ਹਾਂ, ਜਿਸ ਨੇ ਹਰ ਹਾਲਾਤ 'ਚ ਸੱਚ, ਅਹਿੰਸਾ ਅਤੇ ਸੰਘਰਸ਼ ਦਾ ਰਾਹ ਚੁਣਿਆ ਅਤੇ ਹਮੇਸ਼ਾ ਲੋਕ ਹਿੱਤ 'ਚ ਹਰ ਕਦਮ ਚੁੱਕਿਆ। ਜਦੋਂ ਉਨ੍ਹਾਂ ਨੂੰ ਦਿੱਲੀ ਦੀ ਕੜਾਕੇ ਦੀ ਠੰਢ ਵਿੱਚ ਟੀ-ਸ਼ਰਟ ਪਹਿਨਣ ਬਾਰੇ ਸਵਾਲ ਪੁੱਛਿਆ ਗਿਆ ਕਿ ਅੱਜ ਵੀ ਟੀ-ਸ਼ਰਟ ਵਿੱਚ…
ਉਨ੍ਹਾਂ ਨੇ ਮੁਸਕਰਾ ਕੇ ਜਵਾਬ ਦਿੱਤਾ ਕਿ ਟੀ-ਸ਼ਰਟ ਹੀ ਚੱਲ ਰਹੀ ਹੈ ਅਤੇ ਜਦੋਂ ਤੱਕ ਚੱਲੇਗੀ, ਚਲਾਵਾਂਗੇ। ਇਸ ਦੌਰਾਨ ਖੂਬ ਹਾਸਾ-ਠੱਠਾ ਹੋਇਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਟੀ-ਸ਼ਰਟ ਵਿੱਚ ਨਜ਼ਰ ਆ ਚੁੱਕੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cong, Indian National Congress, Rahul Gandhi