Home /News /national /

ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ:ਕਾਂਗਰਸ ਵੱਲੋਂ17 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ,5 ਸੀਟਾਂ 'ਤੇ ਸਸਪੈਂਸ ਬਰਕਰਾਰ

ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ:ਕਾਂਗਰਸ ਵੱਲੋਂ17 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ,5 ਸੀਟਾਂ 'ਤੇ ਸਸਪੈਂਸ ਬਰਕਰਾਰ

ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ: ਕਾਂਗਰਸ ਦੀ ਦੂਜੀ ਸੂਚੀ 'ਚ 17 ਉਮੀਦਵਾਰਾਂ ਦਾ ਐਲਾਨ

ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ: ਕਾਂਗਰਸ ਦੀ ਦੂਜੀ ਸੂਚੀ 'ਚ 17 ਉਮੀਦਵਾਰਾਂ ਦਾ ਐਲਾਨ

ਕਾਂਗਰਸ ਵੱਲੋਂ 68 ਵਿੱਚੋਂ 63  ਉਮੀਦਵਾਰਾਂ ਦੇ ਨਾਲ ਦਾ ਐਲਾਨ ਕਰ ਦਿੱਤਾ ਗਿਆ ਹੈ।ਹਾਲਾਂਕਿ 5 ਉਮੀਦਵਾਰਾਂ ਦੇ ਨਾਮ ਉੱਤੇ ਅਜੇ ਵੀ ਸਸਪੈਂਸ ਬਰਕਰਾਰ ਹੈ ।ਕਾਂਗਰਸ ਹਾਈ ਕਮਾਨ ਵੱਲੋਂ ਜਾਰੀ ਕੀਤੀ ਗਈ ਦੂਜੀ ਸੂਚੀ ਵਿੱਚ ਕਿੰਨੌਰ ਤੋਂ ਮੌਜੂਦਾ ਵਿਧਾਇਕ ਜਗਤ ਸਿੰਘ ਨੇਗੀ ਦੀ ਟਿਕਟ ਉੱਤੇ ਫਿਲਹਾਲ ਰੋਕ ਲਗਾਈ ਗਈ ਹੈ।

ਹੋਰ ਪੜ੍ਹੋ ...
  • Share this:

ਹਿਮਾਚਲ ਪਰਦੇਸ਼ ਵਿੱਚ ਹਾਲ ਹੀ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾ ਦੇ ਲਈ ਕਾਂਗਰਸ ਨੇ ਆਪਣੇ 17 ਹੋਰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਹੁਣ ਤੱਕ ਕਾਂਗਰਸ ਵੱਲੋਂ 68 ਵਿੱਚੋਂ 63  ਉਮੀਦਵਾਰਾਂ ਦੇ ਨਾਲ ਦਾ ਐਲਾਨ ਕਰ ਦਿੱਤਾ ਗਿਆ ਹੈ।ਹਾਲਾਂਕਿ 5 ਉਮੀਦਵਾਰਾਂ ਦੇ ਨਾਮ ਉੱਤੇ ਅਜੇ ਵੀ ਸਸਪੈਂਸ ਬਰਕਰਾਰ ਹੈ ।ਕਾਂਗਰਸ ਹਾਈ ਕਮਾਨ ਵੱਲੋਂ ਜਾਰੀ ਕੀਤੀ ਗਈ ਦੂਜੀ ਸੂਚੀ ਵਿੱਚ ਕਿੰਨੌਰ ਤੋਂ ਮੌਜੂਦਾ ਵਿਧਾਇਕ ਜਗਤ ਸਿੰਘ ਨੇਗੀ ਦੀ ਟਿਕਟ ਉੱਤੇ ਫਿਲਹਾਲ ਰੋਕ ਲਗਾਈ ਗਈ ਹੈ। ਕਿਨੌਰ ਹੀ ਨਹੀਂ ਕਾਂਗੜਾ ਜਿਲ੍ਹੇ ਦੀ ਜੈਸਿੰਘਪੁਰ ਸੀਟ, ਕੁੱਲੂ ਜਿਲ੍ਹੇ ਦੀ ਮਨਾਲੀ, ਹਮੀਰਪੁਰ ਜਿਲ੍ਹੇ ਦੀ ਹਮੀਰਪੁਰ, ਸਿਰਮੌਰ ਜਿਲ੍ਹੇ ਦੀ ਪਾਉਂਟਾ ਸਾਹਿਬ ਸੀਟ ਦੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰਨਾ ਅਜੇ ਬਾਕੀ ਹੈ।


ਕਾਂਗਰਸ ਪਾਰਟੀ ਨੇ ਦਿੱਤੀ ਠਾਕੁਰ ਸਿੰਘ ਭਰਮੌਰੀ ਨੂੰ ਦਿੱਤੀ ਟਿਕਟ


ਹਿਮਾਚਲ ਪ੍ਰਦੇਸ਼ ਦੇ ਭਰਮੌਰ ਤੋਂ ਸਾਬਕਾ ਜੰਗਲਾਤ ਮੰਤਰੀ ਠਾਕੁਰ ਸਿੰਘ ਭਰਮੌਰੀ ਨੂੰ ਟਿਕਟ ਦੇ ਦਿੱਤੀ ਗਈ ਹੈ। ਹਾਲਾਂਕਿ ਪਹਿਲਾਂ ਇਸ ਸੀਟ ਨੂੰ ਯੂਥ ਕਾਂਗਰਸੀ ਆਗੂ ਸੁਰਜੀਤ ਸਿੰਘ ਭਰਮੌਰੀ ਦੇ ਵਿਰੋਧ ਕਾਰਨ ਪਹਿਲੀ ਸੂਚੀ ਵਿੱਚ ਰੋਕ ਦਿੱਤਾ ਗਿਆ ਸੀ।ਕਾਂਗੜਾ ਜ਼ਿਲ੍ਹੇ ਦੇ ਇੰਦੌਰਾ ਤੋਂ ਮਲੇਂਦਰ ਰਾਜਨ, ਡੇਹਰਾ ਤੋਂ ਡਾ. ਰਾਜੇਸ਼ ਸ਼ਰਮਾ, ਸੁੱਲਾ ਤੋਂ ਜਗਦੀਸ਼ ਸਿਫੀਆ ਅਤੇ ਕਾਂਗਰਸ ਪਾਰਟੀ ਵਿੱਚ ਕੁਝ ਦਿਨ ਪਹਿਲਾਂ ਸ਼ਾਮਲ ਹੋਏ ਸੁਰਿੰਦਰ ਸਿੰਘ ਕਾਕੂ ਨੂੰ ਕਾਂਗੜਾ ਸੀਟ ਤੋਂ ਟਿਕਟ ਦਿੱਤੀ ਗਈ ਹੈ।ਪਾਰਟੀ ਨੇ ਐਨੀ ਤੋਂ ਪਰਸਰਾਮ ਨੂੰ ਟਿਕਟ ਨਾ ਦੇ ਕੇ ਬੰਸੀ ਲਾਲ ਕੌਸ਼ਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਕਾਰਸੋਗ ਤੋਂ ਮਹੇਸ਼ ਰਾਜ, ਨਾਚਨ ਤੋਂ ਨਰੇਸ਼ ਕੁਮਾਰ, ਜੋਗਿੰਦਰ ਤੋਂ ਸੁਰੇਂਦਰ ਪਾਲ ਠਾਕੁਰ, ਧਰਮਪੁਰ ਤੋਂ ਚੰਦਰਸ਼ੇਖਰ, ਸਰਕਾਘਾਟ ਤੋਂ ਪਵਨ ਠਾਕੁਰ ਨੂੰ ਟਿਕਟ ਦੇ ਕੇ ਕਾਂਗਰਸ ਪਾਰਟੀ ਨੇ ਉਨ੍ਹਾਂ ਉੱਤੇ ਭਰੋਸਾ ਜਤਾਇਆ ਹੈ।


ਚਿੰਤਪੁਰਨੀ ਤੋਂ ਕੁਲਦੀਪ ਕੁਮਾਰ ਦੀ ਟਿਕਟ ਕੱਟ ਕੇ ਲਿਆ ਹੈਰਾਨੀਜਨਕ ਫੈਸਲਾ


ਇਸ ਤੋਂ ਇਲਾਵਾ ਕਾਂਗਰਸ ਹਾਈਕਮਾਂਡ ਨੇ ਚਿੰਤਪੁਰਨੀ ਤੋਂ ਸਾਬਕਾ ਸੂਬਾ ਪ੍ਰਧਾਨ ਕੁਲਦੀਪ ਕੁਮਾਰ ਦੀ ਟਿਕਟ ਕੱਟ ਕੇ ਹੈਰਾਨੀਜਨਕ ਫੈਸਲਾ ਲਿਆ ਹੈ। ਉਨ੍ਹਾਂ ਦੀ ਥਾਂ ਪਾਰਟੀ ਨੇ ਕਾਂਗਰਸ ਸੇਵਾ ਦਲ ਯੰਗ ਬ੍ਰਿਗੇਡ ਦੇ ਸੂਬਾ ਪ੍ਰਧਾਨ ਸੁਦਰਸ਼ਨ ਸਿੰਘ ਬਬਲੂ ’ਤੇ ਆਪਣਾ ਭਰੋਸਾ ਜਤਾਇਆ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਨੌਜਵਾਨ ਆਗੂ ਸੁਦਰਸ਼ਨ ਸਿੰਘ ਬਬਲੂ ਨੇ 2 ਦਿਨ ਪਹਿਲਾਂ ਪਹਿਲੀ ਸੂਚੀ 'ਚ ਟਿਕਟ ਕਲੀਅਰ ਨਾ ਹੋਣ ਕਾਰਨ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਦੇ ਦਿੱਤਾ ਸੀ।ਊਨਾ ਦੀ ਗਗਰੇਟ ਸੀਟ ਤੋਂ ਕਾਂਗਰਸ ਪਾਰਟੀ ਵਿੱਚ ਚੈਤੰਨਿਆ ਬੀਤੇ ਦਿਨੀਂ ਹੀ ਸ਼ਾਮਲ ਹੋੲ ਸਨ ਉਨ੍ਹਾਂ ਨੂੰ ਵੀ ਪਾਰਟੀ ਨੇ ਟਿਕਟ ਦੇ ਦਿੱਤੀ ਹੈ।ਚੈਤੰਨਿਆ ਨੂੰ ਦਿੱਲੀ ਵਿੱਚ ਪਾਰਟੀ ਇੰਚਾਰਜ ਰਾਜੀਵ ਸ਼ੁਕਲਾ ਨੇ ਮੈਂਬਰਸ਼ਿਪ ਦਿੱਤੀ ਸੀ। ਬਿਲਾਸਪੁਰ ਤੋਂ ਵਿਰੋਧ ਦੇ ਬਾਵਜੂਦ ਕਾਂਗਰਸ ਨੇ ਸਾਬਕਾ ਵਿਧਾਇਕ ਬੰਬਰ ਠਾਕੁਰ ਨੂੰ ਟਿਕਟ ਦੇ ਦਿੱਤੀ ਹੈ।ਪਰ ਦੂਜੇ ਪਾਸੇ ਊਨਾ ਤੋਂ ਕੁਟਲਹਾਰ ਤੋਂ ਦੇਵੇਂਦਰ ਕੁਮਾਰ ਭੁੱਟੋ, ਸੋਲਨ ਜ਼ਿਲ੍ਹੇ ਦੇ ਨਾਲਾਗੜ੍ਹ ਤੋਂ ਹਰਦੀਪ ਸਿੰਘ ਬਾਬਾ ਨੂੰ ਟਿਕਟ ਦੇ ਦਿੱਤੀ ਹੈ।ਇਸ ਤੋਂ ਇਲਾਵਾ ਸ਼ਿਮਲਾ ਸ਼ਹਿਰੀ ਸੀਟ ਕਈ ਦਿਨਾਂ ਦੀ ਚਰਚਾ ਤੋਂ ਬਾਅਦ ਪਾਰਟੀ ਨੇ ਸ਼ਿਮਲਾ ਅਰਬਨ ਤੋਂ ਹਰੀਸ਼ ਜਨਰਥ 'ਤੇ ਭਰੋਸਾ ਜਤਾਇਆ ਹੈ।ਜਦਕਿ ਕਿਨੌਰ ਜ਼ਿਲ੍ਹੇ ਦੀ ਇਕਲੌਤੀ ਕਿੰਨੌਰ ਸੀਟ ਤੋਂ ਮੌਜੂਦਾ ਵਿਧਾਇਕ ਜਗਤ ਸਿੰਘ ਨੇਗੀ ਦੀ ਟਿਕਟ ਦੂਜੀ ਸੂਚੀ ਵਿੱਚ ਵੀ ਜਾਰੀ ਨਹੀਂ ਕੀਤੀ ਗਈ। ਇੱਥੋਂ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਨਿਗਮ ਭੰਡਾਰੀ ਟਿਕਟ ਲਈ ਦਾਅਵੇਦਾਰੀ ਕਰ ਰਹੇ ਹਨ।


ਸ਼ਿਮਲਾ ਵਿੱਚ ਬਗਾਵਤ ਹੋਣ ਦੇ ਬਣੇ ਆਸਾਰ


ਟਿਕਟ ਨੂੰ ਲੈ ਕੇ ਸ਼ਿਮਲਾ ਸ਼ਹਿਰੀ ਸੀਟ 'ਤੇ ਬਗਾਵਤ ਦੇਖਣ ਨੂੰ ਮਿਲ ਸਕਦੀ ਹੈ। ਸ਼ਿਮਲਾ ਸ਼ਹਿਰੀ ਇਕਾਈ ਲੰਮੇ ਸਮੇਂ ਤੋਂ ਹਰੀਸ਼ ਜਨਾਰਥਾ ਦੀ ਟਿਕਟ ਦਾ ਵਿਰੋਧ ਕਰ ਰਹੀ ਹੈ ਕਿਉਂਕਿ ਉਨ੍ਹਾਂ ਨੇ 2017 ਵਿਚ ਪਾਰਟੀ ਤੋਂ ਟਿਕਟ ਨਾ ਦਿੱਤੇ ਜਾਣ 'ਤੇ ਬਗਾਵਤ ਕੀਤੀ ਸੀ ਅਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ।ਹਰੀਸ਼ ਜਨਰਥ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਕਾਫੀ ਨਜ਼ਦੀਕੀ ਰਹੇ ਹਨ ਪਰ ਇਸ ਵਾਰ ਜਨਰਥ ਨੂੰ ਪਵਿੱਤਰ ਲਾਜ ਦੇ ਕਰੀਬੀ ਯਸ਼ਵੰਤ ਛੱਜਾ ਨੇ ਟਿਕਟ ਲਈ ਚੁਣੌਤੀ ਦਿੱਤੀ ਸੀ। ਪਾਰਟੀ ਨੇ ਹਰੀਸ਼ ਜਨਰਥ 'ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਟਿਕਟ ਦਿੱਤੀ ਹੈ।

Published by:Shiv Kumar
First published:

Tags: BJP, Candidates, Chamba, Congress, Himachal Election, Kangra, Shimla