ਟਿਕਟ ਵੰਡ ਲਈ ਕਾਂਗਰਸ ਨੇ ਤਿਆਰ ਕੀਤਾ ਫਾਰਮੂਲਾ, ਜਲਦ ਹੋ ਸਕਦਾ ਹੈ ਐਲਾਨ


Updated: February 6, 2019, 5:21 PM IST
ਟਿਕਟ ਵੰਡ ਲਈ ਕਾਂਗਰਸ ਨੇ ਤਿਆਰ ਕੀਤਾ ਫਾਰਮੂਲਾ, ਜਲਦ ਹੋ ਸਕਦਾ ਹੈ ਐਲਾਨ

Updated: February 6, 2019, 5:21 PM IST
ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਲੱਗੀ ਕਾਂਗਰਸ ਆਪਣੇ ਗਠਜੋੜ ਸਹਿਯੋਗੀਆਂ ਬਾਰੇ ਆਖਰੀ ਫੈਸਲਾ ਕਰਨ ਦੇ ਨਾਲ-ਨਾਲ ਟਿਕਟਾਂ ਦਾ ਐਲਾਨ ਛੇਤੀ ਤੋਂ ਛੇਤੀ ਕਰ ਲੈਣਾ ਚਾਹੁੰਦੀ ਹੈ। ਪਾਰਟੀ ਨੇ ਲੋਕ ਸਭਾ ਉਮੀਦਵਾਰਾਂ ਦੀ ਚੋਣ ਲਈ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਦੀਆਂ ਮੰਨੀਏ ਤਾਂ ਪਾਰਟੀ ਦੀਆਂ ਸੂਬਾ ਇਕਾਈਆਂ ਤੋਂ ਆ ਰਹੀਆਂ ਧੜੇਬੰਦੀ ਦੀਆਂ ਖਬਰਾਂ ਵਿਚ ਪਾਰਟੀ ਟਿਕਟ ਦਾ ਫੈਸਲਾ ਪਾਰਦਰਸ਼ੀ ਰੱਖਣਾ ਚਾਹੁੰਦੀ ਹੈ। ਹਾਲਾਂਕਿ ਪਾਰਟੀ ਹਾਈਕਮਾਨ ਇਸ ਇਲਜ਼ਾਮ ਤੋਂ ਵੀ ਬਚਣਾ ਚਾਹੁੰਦੀ ਹੈ ਕਿ ਸਾਰੇ ਫੈਸਲੇ ਦਿੱਲੀ ਵੱਲੋਂ ਹੁੰਦੇ ਹਨ। ਉਮੀਦਵਾਰਾਂ ਦੀ ਚੋਣ ਵਿਚ ਪਾਰਟੀ ਸੰਗਠਨ ਦੇ ਨਾਲ ਨਾਲ ਪਾਰਟੀ ਵਰਕਰਾਂ ਤੇ ਆਮ ਲੋਕਾਂ ਦੀ ਰਾਏ ਲਈ ਜਾ ਰਹੀ ਹੈ। ਪਾਰਟੀ ਵਰਕਰਾਂ ਦੀ ਰਾਏ ਲਈ ਜਿਥੇ ਪਾਰਟੀ ਸੰਗਠਨ ਦੇ ਲੋਕਾਂ ਨੂੰ ਬੁਲਾਇਆ ਗਿਆ ਹੈ, ਉਥੇ ਟਿਕਟ ਮੰਗਣ ਵਾਲਿਆਂ ਬਾਰੇ ਆਮ ਲੋਕਾਂ ਦੀ ਰਾਏ ਲਈ ਜਾ ਰਹੀ ਹੈ। ਜਿਸ ਲਈ ਇਕ ਨਿੱਜੀ ਏਜੰਸੀ ਦਾ ਸਹਾਰਾ ਲਿਆ ਜਾ ਰਿਹਾ ਹੈ।

ਪੰਜਾਬ ਬਾਰੇ ਇਹ ਰਣਨੀਤੀ

ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਦੀਆਂ ਪੰਜ ਕਮੇਟੀਆਂ ਕਾਇਮ ਕੀਤੀਆਂ ਹਨ। ਇਹ ਕਮੇਟੀਆਂ ਆਗਾਮੀ ਲੋਕ ਸਭਾ ਚੋਣਾਂ ਦੀ ਕਮਾਨ ਸੰਭਾਲਣਗੀਆਂ। ਪੰਜ ਕਮੇਟੀਆਂ ਦੇ ਪੰਜ ਵੱਖ-ਵੱਖ ਮੁਖੀ ਲਾਏ ਗਏ ਹਨ। ਇਨ੍ਹਾਂ ਕਮੇਟੀਆਂ ਵਿੱਚ ਪਾਰਟੀ ਦੇ ਸਾਰੇ ਧੜਿਆਂ ਦੇ ਸੌ ਤੋਂ ਵੱਧ ਆਗੂਆਂ, ਮੰਤਰੀਆਂ ਤੇ ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਚੋਣ ਕਮੇਟੀ ਦਾ ਮੁਖੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਚੋਣ ਪ੍ਰਚਾਰ ਕਮੇਟੀ ਦਾ ਮੁਖੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਤਾਲਮੇਲ ਕਮੇਟੀ ਦੀ ਮੁਖੀ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਮੀਡੀਆ ਕਮੇਟੀ ਦਾ ਮੁਖੀ ਸਾਬਕਾ ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ ਤੇ ਪਬਲੀਸਿਟੀ ਕਮੇਟੀ ਦਾ ਮੁਖੀ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਬਣਾਇਆ ਗਿਆ ਹੈ।


ਇਸ ਲਈ ਪਾਰਟੀ ਟਿਕਟ ਬਟਵਾਰੇ ਦੀ ਕਮੇਟੀ ਵਿਚ ਪ੍ਰਦੇਸ਼ ਸੰਗਠਨ ਨਾਲ ਜੁੜੇ ਨੇਤਾਵਾਂ ਨੂੰ ਵੀ ਬਰਾਬਰ ਹਿੱਸੇਦਾਰੀ ਦੇਣਾ ਚਾਹੁੰਦੀ ਹੈ। ਹੁਣ ਤੱਕ ਜੋ ਫਾਰਮੂਲਾ ਤੈਅ ਹੋਇਆ ਹੈ, ਇਸ ਵਿਚ ਜੋ ਵੀ ਨਾਂ ਜ਼ਿਲ੍ਹਾ ਕਾਂਗਰਸ ਕਮੇਟੀ ਜਾਂ ਪ੍ਰਦੇਸ਼ ਕਮੇਟੀ ਨੂੰ ਭੇਜੇਗੀ, ਉਸ ਉਤੇ ਫੈਸਲਾ ਪਾਰਟੀ ਜਨਰਲ ਸਕੱਤਰ ਵੇਣੁਗੋਪਾਲ ਦੀ ਪ੍ਰਧਾਨਗੀ ਵਾਲੀ ਕਮੇਟੀ ਕਰੇਗੀ। ਇਸ ਕਮੇਟੀ ਵਿਚ ਪ੍ਰਦੇਸ਼ ਦੇ ਪ੍ਰਭਾਰੀ ਜਨਰਲ ਸਕੱਤਰ ਅਤੇ ਜਨਰਲ ਸਕੱਤਰ ਦੇ ਨਾਲ-ਨਾਲ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਤੇ ਵਿਧਾਨਕ ਦਲ ਦੇ ਨੇਤਾ ਸ਼ਾਮਲ ਹੋਣਗੇ। ਜਿਨ੍ਹਾਂ ਰਾਜਾਂ ਵਿਚ ਕਾਂਗਰਸ ਦੀ ਸਰਕਾਰ ਹੈ, ਉਥੇ ਵਿਧਾਨ ਮੰਡਲ ਦਲ ਦੇ ਨੇਤਾ ਦੀ ਜਗ੍ਹਾ ਉਨ੍ਹਾਂ ਦਾ ਮੈਂਬਰ ਕਮੇਟੀ ਦੇ ਨਾਲ ਉਮੀਦਵਾਰਾਂ ਦੀ ਸੂਚੀ ਦੀ ਛੋਟੀ ਲਿਸਟਿੰਗ ਦਾ ਕੰਮ ਕਰੇਗਾ।

ਪਾਰਟੀ 15 ਤੋਂ 30 ਮਾਰਚ ਤੱਕ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਲਈ ਹਾਈਕਮਾਨ ਚਾਹੁੰਦੀ ਹੈ ਕਿ ਜ਼ਿਲ੍ਹਾ ਅਤੇ ਪ੍ਰਦੇਸ਼ ਕਮੇਟੀਆਂ ਫਰਵਰੀ ਦੇ ਅਖਰੀਲੇ ਹਫ਼ਤੇ ਤੱਕ ਆਪਣੀ ਸੂਚੀ ਕੇਂਦਰੀ ਦਫ਼ਤਰ ਨੂੰ ਭੇਜ ਦਵੇ। ਤਾਂ ਕਿ ਵੇਣੁਗੋਪਾਲ ਦੀ ਪ੍ਰਧਾਨਤਾ ਵਾਲੀ ਕਮੇਟੀ 5 ਤੋਂ 10 ਫਰਵਰੀ ਤੱਕ ਸੂਚੀ ਤੋਂ ਨਾਵਾਂ ਦੀ ਛਾਂਟ ਕਰਕੇ ਕੇਂਦਰੀ ਚੋਣ ਕਮੇਟੀ ਨੂੰ ਭੇਜ ਸਕੇ। ਇਸ ਬਾਰੇ ਪਾਰਟੀ ਦੇ ਜਨਰਲ ਸਕੱਤਰ ਵੇਨੁਗਪਾਲ ਨੇ ਸਾਰੇ ਪ੍ਰਦੇਸ਼ ਪ੍ਰਧਾਨਾਂ ਨੂੰ ਇਕ ਚਿੱਠੀ ਲਿਖੀ ਹੈ। ਉਮੀਦਵਾਰਾਂ ਦੀ ਚੋਣ ਵਿਚ ਪਾਰਟੀ ਸੰਗਠਨ ਦੇ ਨਾਲ ਨਾਲ ਪਾਰਟੀ ਵਰਕਰਾਂ ਤੇ ਆਮ ਲੋਕਾਂ ਦੀ ਰਾਇ ਲਈ ਜਾ ਰਹੀ ਹੈ। ਪਾਰਟੀ ਵਰਕਰਾਂ ਦੀ ਰਾਏ ਲਈ ਜਿਥੇ ਪਾਰਟੀ ਸੰਗਠਨ ਦੇ ਲੋਕਾਂ ਨੂੰ ਬੁਲਾਇਆ ਗਿਆ ਹੈ, ਉਥੇ ਟਿਕਟ ਮੰਗਣ ਵਾਲਿਆਂ ਬਾਰੇ ਆਮ ਲੋਕਾਂ ਦੀ ਰਾਏ ਲਈ ਜਾ ਰਹੀ ਹੈ। ਜਿਸ ਲਈ ਇਕ ਨਿੱਜੀ ਏਜੰਸੀ ਦਾ ਸਹਾਰਾ ਲਿਆ ਜਾ ਰਿਹਾ ਹੈ।
First published: February 6, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...