ਦੇਸ਼ ਦੀ ਰਾਜਨੀਤੀ ਵਿੱਚ ਭਾਰਤੀ ਜਨਤਾ ਪਾਰਟੀ ਦਾ ਡੰਕਾ ਵੱਜਿਆ ਹੈ। ਕੇਂਦਰ ਵਿੱਚ ਪੂਰਨ ਬਹੁਮਤ ਦੀ ਸਰਕਾਰ ਦੇ ਨਾਲ, ਦੇਸ਼ ਦੇ 18 ਰਾਜਾਂ ਵਿੱਚ ਭਾਜਪਾ ਜਾਂ ਭਾਜਪਾ ਸ਼ਾਸਿਤ ਗੱਠਜੋੜ ਦੀ ਸਰਕਾਰ ਹੈ।
ਭਾਜਪਾ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੱਸਦੀ ਹੈ। ਅਜਿਹੇ 'ਚ ਜਦੋਂ ਚੰਦੇ ਦੀ ਗੱਲ ਆਉਂਦੀ ਹੈ ਤਾਂ ਭਾਜਪਾ ਕਿਵੇਂ ਪਿੱਛੇ ਰਹੇ ਸਕਦੀ ਹੈ। ਪਿਛਲੇ ਸਾਲ ਭਾਵ 2020-21 ਵਿੱਚ ਭਾਜਪਾ ਨੂੰ 477 ਕਰੋੜ ਤੋਂ ਵੱਧ ਚੰਦਾ ਮਿਲਿਆ ਹੈ ਪਰ ਮੁੱਖ ਵਿਰੋਧੀ ਕਾਂਗਰਸ ਸੌ ਕਰੋੜ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਕਾਂਗਰਸ ਨੂੰ 2020-21 ਵਿੱਚ ਸਿਰਫ਼ 74.50 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ। ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਕਾਂਗਰਸ ਆਰਥਿਕ ਪੱਖੋਂ ਵੀ ਕਿੰਨੀ ਪਛੜਦੀ ਨਜ਼ਰ ਆ ਰਹੀ ਹੈ।
ਕੇਂਦਰ ਦੀ ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵਿੱਤੀ ਸਾਲ 2020-21 ਵਿੱਚ 477.5 ਕਰੋੜ ਰੁਪਏ ਦਾ ਚੰਦਾ ਮਿਲਿਆ। ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਇਸੇ ਅਰਸੇ ਦੌਰਾਨ ਚੰਦੇ ਦੇ ਰੂਪ ਵਿੱਚ 74.50 ਕਰੋੜ ਰੁਪਏ ਮਿਲੇ, ਜੋ ਸੱਤਾਧਾਰੀ ਪਾਰਟੀ ਨੂੰ ਮਿਲੇ ਫੰਡਾਂ ਦਾ ਮਹਿਜ਼ 15 ਫੀਸਦ ਬਣਦਾ ਹੈ।
ਚੋਣ ਕਮਿਸ਼ਨ ਨੇ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਚੰਦੇ ਦੇ ਰੂਪ ਵਿੱਚ ਮਿਲੀ ਰਾਸ਼ੀ ਬਾਰੇ ਰਿਪੋਰਟ ਜਨਤਕ ਕੀਤੀ। ਰਿਪੋਰਟ ਮੁਤਾਬਕ ਭਾਜਪਾ ਨੂੰ ਵੱਖ ਵੱਖ ਇਕਾਈਆਂ, ਇਲੈਕਟੋਰਲ (ਚੋਣ ਸਬੰਧੀ) ਟਰੱਸਟਾਂ ਤੇ ਵਿਅਕਤੀ ਵਿਸ਼ੇਸ਼ ਤੋਂ 4,77,54,50,077 ਰੁਪਏ ਦਾ ਚੰਦਾ ਮਿਲਿਆ।
ਪਾਰਟੀ ਨੇ ਵਿੱਤੀ ਸਾਲ 2020-21 ਦੌਰਾਨ ਮਿਲੇ ਚੰਦੇ ਬਾਰੇ ਰਿਪੋਰਟ ਚੋਣ ਕਮਿਸ਼ਨ ਕੋਲ ਇਸ ਸਾਲ 14 ਮਾਰਚ ਨੂੰ ਦਾਖ਼ਲ ਕੀਤੀ ਸੀ। ਰਿਪੋਰਟ ਮੁਤਾਬਕ ਕਾਂਗਰਸ ਨੂੰ ਵੱਖ-ਵੱਖ ਇਕਾਈਆਂ ਤੇ ਵਿਅਕਤੀ ਵਿਸ਼ੇਸ਼ ਤੋਂ 74,50,49,731 ਰੁਪਏ ਦਾ ਚੰਦਾ ਮਿਲਿਆ। ਦੱਸ ਦਈਏ ਹੈ ਕਿ ਪਾਰਟੀਆਂ ਨੂੰ ਚੋਣ ਕਾਨੂੰਨ ਵਿਚਲੀਆਂ ਵਿਵਸਥਾਵਾਂ ਤਹਿਤ 20 ਹਜ਼ਾਰ ਰੁਪਏ ਤੋਂ ਵੱਧ ਦਾ ਚੰਦਾ ਮਿਲਣ ’ਤੇ ਚੋਣ ਕਮਿਸ਼ਨ ਕੋਲ ਰਿਪੋਰਟ ਦਰਜ ਕਰਨੀ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, Congress, Donation, Indian National Congress, J P Nadda BJP President, Punjab BJP, Punjab youth congress