• Home
  • »
  • News
  • »
  • national
  • »
  • CONGRESS HIGH COMMAND NOT IN MOOD TO BOW DOWN TO SIDHU NO CHANGE NOW SOURCES

ਨਵਜੋਤ ਸਿੱਧੂ ਅੱਗੇ ਝੁਕਣ ਦੇ ਮੂਡ 'ਚ ਨਹੀਂ ਕਾਂਗਰਸ ਹਾਈਕਮਾਨ, ਹੁਣ ਨਹੀਂ ਹੋਵੇਗਾ ਕੋਈ ਬਦਲਾਅ : ਸੂਤਰ

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਹੈ ਕਿ ਹੁਣ ਹਾਈਕਮਾਨ ਕਿਸੇ ਨਵੇਂ ਬਦਲਾਅ ਦੇ ਮੂਡ 'ਚ ਨਹੀਂ ਹੈ। ਨਾ ਮੁੱਖਮੰਤਰੀ ਬਦਲਿਆ ਜਾਵੇਗਾ ਅਤੇ ਨਾ ਹੀ ਕੋਈ ਮਹਿਕਮਾ ਬਦਲਿਆ ਜਾਵੇਗਾ। 

ਨਵਜੋਤ ਸਿੱਧੂ ਅੱਗੇ ਝੁਕਣ ਦੇ ਮੂਡ 'ਚ ਨਹੀਂ ਕਾਂਗਰਸ ਹਾਈਕਮਾਨ, ਹੁਣ ਨਹੀਂ ਹੋਵੇਗਾ ਕੋਈ ਬਦਲਾਅ : ਸੂਤਰ( ਫਾਈਲ ਫੋਟੋ)

ਨਵਜੋਤ ਸਿੱਧੂ ਅੱਗੇ ਝੁਕਣ ਦੇ ਮੂਡ 'ਚ ਨਹੀਂ ਕਾਂਗਰਸ ਹਾਈਕਮਾਨ, ਹੁਣ ਨਹੀਂ ਹੋਵੇਗਾ ਕੋਈ ਬਦਲਾਅ : ਸੂਤਰ( ਫਾਈਲ ਫੋਟੋ)

  • Share this:
    ਚੰਡੀਗੜ੍ਹ : ਕਾਂਗਰਸ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਅੱਗੇ  ਕਾਂਗਰਸ ਹਾਈਕਮਾਨ ਝੁਕਣ ਦੇ ਮੂਡ ਵਿੱਚ ਨਹੀਂ ਹੈ। ਸੂਤਰਾਂ ਮੁਤਾਬਕ ਹੁਣ ਕੋਈ ਬਦਲਾਅ ਨਹੀਂ ਹੋਵੇਗਾ । ਹਾਈਕਮਾਨ ਨੇ ਖੁਦ ਗੱਲ ਕਰਨ ਦੀ ਥਾਂ ਮੁੱਖਮੰਤਰੀ ਚੰਨੀ ਨੂੰ ਮਸਲਾ ਸੁਲਝਾਉਣ ਦਾ ਜ਼ਿੰਮਾ ਸੌਂਪਿਆ ਹੈ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਹੈ ਕਿ ਹੁਣ ਹਾਈਕਮਾਨ ਕਿਸੇ ਨਵੇਂ ਬਦਲਾਅ ਦੇ ਮੂਡ 'ਚ ਨਹੀਂ ਹੈ। ਨਾ ਮੁੱਖਮੰਤਰੀ ਬਦਲਿਆ ਜਾਵੇਗਾ ਅਤੇ ਨਾ ਹੀ ਕੋਈ ਮਹਿਕਮਾ ਬਦਲਿਆ ਜਾਵੇਗਾ। ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਵੇਗਾ। ਹਾਈਕਮਾਨ ਨੇ ਸੂਬਾਈ ਲੀਡਰਾਂ ਨੂੰ ਮਸਲਾ ਸੁਲਝਾਉਣ ਦੇ ਨਿਰਦੇਸ਼ ਦਿੱਤੇ ਹਨ।

    ਮੁੱਖਮੰਤਰੀ ਚੰਨੀ ਨੇ ਸਿੱਧੂ ਨੂੰ ਮਨਾਉਣ ਲਈ ਦੋ ਮੈਂਬਰੀ ਕਮੇਟੀ ਬਣਾਈ ਹੈ। ਪ੍ਰਗਟ ਸਿੰਘ ਅਤੇ ਰਾਜਾ ਵੜਿੰਗ ਨੂੰ  ਜ਼ਿੰਮੇਵਾਰੀ ਸੌਂਪੀ ਗਈ ਹੈ। ਦੋਹਾਂ ਨੇ ਅੱਜ ਸਵੇਰੇ ਕਰੀਬ ਦੋ ਘੰਟੇ ਸਿੱਧੂ ਨਾਲ ਗੱਲਬਾਤ ਕੀਤੀ ਪਰ ਨਰਾਜ਼ਗੀ ਦੂਰ ਨਹੀਂ ਕਰ ਪਾਏ।

    ਵਾਪਸ ਕਪਿਲ ਸ਼ਰਮਾ ਸ਼ੋਅ ਜਾਣ ਸਿੱਧੂ-ਅਕਲਾ ਲਾਂਬਾ

    ਨਵਜੋਤ ਸਿੱਧੂ ਉੱਤੇ ਕਾਂਗਰਸ ਆਗੂ ਅਲਕਾ ਲਾਂਬਾ ਨੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਸਿੱਧੂ ਦੇ ਵੱਸ ਦੀ ਨਹੀਂ  ਹੈ। ਸਿੱਧੂ ਨੂੰ ਦੁਬਾਰਾ ਕਪਿਲ ਸ਼ਰਮਾ ਸ਼ੋਅ ਵਿੱਚ ਜਾਣਾ ਚਾਹੀਦਾ ਹੈ।

    VIDEO: ਅਸਤੀਫੇ ਤੋਂ ਬਾਅਦ ਨਵਜੋਤ ਸਿੱਧੂ ਦੀ ਪਹਿਲੀ ਪ੍ਰਤੀਕਿਰਿਆ, ਕਹੀਆਂ ਇਹ ਗੱਲਾਂ

    ਰਾਸ਼ਟਰੀ ਬੁਲਾਰੇ ਅਲਕਾ ਲਾਂਬਾ ਨੇ ਕਿਹਾ ਕਿ ਸਿੱਧੂ ਦਾ ਰਾਜਨੀਤਿਕ ਸਮਾਂ ਖਤਮ ਹੋ ਗਿਆ ਹੈ, ਉਨ੍ਹਾਂ ਨੂੰ ਵਾਪਸ ਕਪਿਲ ਸ਼ਰਮਾ ਸ਼ੋਅ' ਤੇ ਜਾਣਾ ਚਾਹੀਦਾ ਹੈ। ਰਾਜਨੀਤੀ ਉਨ੍ਹਾਂ ਦੀ ਬੱਸ ਨਹੀਂ ਹੈ। ਰਾਜਨੀਤੀ ਬਹੁਤ ਗੰਭੀਰ ਵਿਸ਼ਾ ਹੈ। ਉਹ ਇਸ ਵਿਸ਼ੇ ਨੂੰ ਫੜਣ ਦੇ ਯੋਗ ਨਹੀਂ ਕਪਿਲ ਸ਼ਰਮਾ ਉਨ੍ਹਾਂ ਨੂੰ ਮੁੰਬਈ 'ਚ ਮਿਸ ਕਰ ਰਿਹਾ ਹੈ, ਉਨ੍ਹਾਂ ਨੂੰ ਵਾਪਸ ਜਾਣਾ ਚਾਹੀਦਾ ਹੈ, ਕਾਂਗਰਸ ਨੇ ਉਨ੍ਹਾਂ 'ਤੇ ਭਰੋਸਾ ਕੀਤਾ, ਇਹ ਮੇਰਾ ਨਿੱਜੀ ਵਿਚਾਰ ਹੈ

    ਸਿੱਧੂ ਦੇ ਅਸਤੀਫੇ ਨੂੰ ਜਾਖੜ ਨੇ ਦੱਸਿਆ ਧੋਖਾ, ਕੈਪਟਨ ਬੋਲੇ-ਹਾਈਕਮਾਨ ਜਾਖੜ ਨੂੰ ਮੁੜ ਲਾਵੇ ਕਾਂਗਰਸ ਪ੍ਰਧਾਨ

    ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਨੇ ਜਤਾਈ ਚਿੰਤਾ, ਕੈਪਟਨ ਦੀ ਤਾਰੀਫ਼

    ਪੰਜਾਬ ਦੇ ਮੌਜੂਦਾ ਹਾਲਾਤ 'ਤੇ ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਨੇ ਚਿੰਤਾ ਜਤਾਈ ਹੈ।  ਉਨ੍ਹਾਂ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਸਿਆਸੀ ਅਸਥਿਰਤਾ ਠੀਕ ਨਹੀਂ ਹੈ। ਕੈਪਟਨ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਬਾਖੂਬੀ ਸਮਝਦੇ ਸਨ ਸੁਰੱਖਿਆ ਦੀ ਜ਼ਿੰਮੇਵਾਰੀ।

    ਸਾਹਮਣੇ ਆਈ ਨਾਰਾਜ਼ਗੀ ਦੀ ਵਜ੍ਹਾ

    ਅਸਤੀਫ਼ੇ ਤੋਂ ਬਾਅਦ ਨਵਜੋਤ ਸਿੱਧੂ ਦਾ ਦਰਦ ਛਲਕਿਆ ਹੈ। ਉਨ੍ਹਾਂ ਨੇ DGP ਅਤੇ AG ਦੀ ਨਿਯੁਕਤੀ ਤੇ ਸਵਾਲ ਚੁੱਕੇ ਹਨ। ਸਿੱਧੂ ਨੇ ਕਿਹਾ ਕਿ ਦਾਗੀ ਆਗੂਆਂ ਅਤੇ ਅਫ਼ਸਰਾਂ ਨਾਲ ਪੁਰਾਣਾ ਸਿਸਟਮ ਹੀ  ਵਾਪਸ ਲਿਆਂਦਾ ਗਿਆ।
    Published by:Sukhwinder Singh
    First published: