Home /News /national /

ਕਾਂਗਰਸ 'ਚ ਵੱਡਾ ਫੇਰਬਦਲ, ਸੁਖਜਿੰਦਰ ਰੰਧਾਵਾ ਰਾਜਸਥਾਨ ਦੇ ਇੰਚਾਰਜ ਨਿਯੁਕਤ

ਕਾਂਗਰਸ 'ਚ ਵੱਡਾ ਫੇਰਬਦਲ, ਸੁਖਜਿੰਦਰ ਰੰਧਾਵਾ ਰਾਜਸਥਾਨ ਦੇ ਇੰਚਾਰਜ ਨਿਯੁਕਤ

ਕਾਂਗਰਸ 'ਚ ਵੱਡਾ ਫੇਰਬਦਲ, ਸੁਖਜਿੰਦਰ ਰੰਧਾਵਾ ਰਾਜਸਥਾਨ ਦੇ ਇੰਚਾਰਜ ਨਿਯੁਕਤ (ਫਾਇਲ ਫੋਟੋ)

ਕਾਂਗਰਸ 'ਚ ਵੱਡਾ ਫੇਰਬਦਲ, ਸੁਖਜਿੰਦਰ ਰੰਧਾਵਾ ਰਾਜਸਥਾਨ ਦੇ ਇੰਚਾਰਜ ਨਿਯੁਕਤ (ਫਾਇਲ ਫੋਟੋ)

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 21 ਦਸੰਬਰ ਨੂੰ ਰਾਜਸਥਾਨ ਤੋਂ ਹਰਿਆਣਾ ਵਿੱਚ ਦਾਖ਼ਲ ਹੋਵੇਗੀ। ਇਸ ਤੋਂ ਇਲਾਵਾ ਛੱਤੀਸਗੜ੍ਹ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਵੀ ਹੋਣ ਜਾ ਰਹੀਆਂ ਹਨ। ਛੱਤੀਸਗੜ੍ਹ ਵਿਧਾਨ ਸਭਾ ਵਿੱਚ ਕੁਮਾਰੀ ਸ਼ੈਲਜਾ ਦੀ ਅਹਿਮ ਭੂਮਿਕਾ ਹੋਵੇਗੀ। ਦੱਸ ਦਈਏ ਕਿ ਕੁਮਾਰੀ ਸ਼ੈਲਜਾ ਰਾਜਸਥਾਨ ਵਿੱਚ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀ ਚੇਅਰਪਰਸਨ ਵੀ ਰਹਿ ਚੁੱਕੀ ਹੈ।

ਹੋਰ ਪੜ੍ਹੋ ...
  • Share this:

ਕਾਂਗਰਸ ਨੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸੈਲਜਾ ਨੂੰ ਸੋਮਵਾਰ ਪਾਰਟੀ ਦਾ ਮਹਾ ਸਕੱਤਰ ਅਤੇ ਛਤੀਸਗੜ੍ਹ ਦੀ ਮੁਖੀ ਨਿਯੁਕਤ ਕੀਤਾ ਹੈ। ਕਾਂਗਰਸ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਰਾਜਸਥਾਨ ਦਾ ਪਾਰਟੀ ਪ੍ਰਭਾਰੀ ਬਣਾਇਆ ਹੈ।

ਰਾਜ ਸਭਾ ਮੈਂਬਰ ਸ਼ਕਿਤ ਸਿੰਘ ਗੋਹਿਲ ਨੂੰ ਹਰਿਆਣਾ ਦਾ ਪਾਰਟੀ ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ। ਹਰਿਆਣਾ ਪ੍ਰਦੇਸ਼ ਕਮੇਟੀ ਦੀ ਸਾਬਕਾ ਪ੍ਰਧਾਨ ਸੈਲਜਾ ਨੂੰ ਪੀ ਐਲ ਪੁਨੀਆ ਦੇ ਸਥਾਨ 'ਤੇ ਛੱਤੀਸਗੜ੍ਹ ਦੀ ਪ੍ਰਭਾਰੀ ਬਣਾਇਆ ਗਿਆ ਹੈ। ਰੰਧਾਵਾ ਨੂੰ ਅਜੈ ਮਕਨ ਦੇ ਸਥਾਨ ਰਾਜਸਥਾਨ ਪ੍ਰਭਰੀ ਬਣਾਇਆ ਗਿਆ ਹੈ।

ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਟਕਰਾਅ ਨੂੰ ਵੇਖਦੇ ਹੋਏ ਰਾਜਸਥਾਨ ਵਿਚ ਪਾਰਟੀ ਨੂੰ ਇੱਕਜੁਟ ਰੱਖਣਾ ਰੰਧਾਵਾ ਲਈ ਬਹੁਤ ਚੁਣੌਤੀਪੂਰਨ ਹੋਵੇਗਾ।

ਰਿਪੋਰਟ ਮੁਤਾਬਕ ਹਰਿਆਣਾ ਵਿੱਚ ਰਾਹੁਲ ਗਾਂਧੀ ਦੀ ਪਦਯਾਤਰਾ ਤੋਂ ਪਹਿਲਾਂ ਕੁਮਾਰੀ ਸ਼ੈਲਜਾ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਦਿੱਤਾ ਗਿਆ ਇਹ ਅਹੁਦਾ ਸਿਆਸੀ ਤੌਰ ’ਤੇ ਅਹਿਮ ਮੰਨਿਆ ਜਾ ਰਿਹਾ ਹੈ।

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 21 ਦਸੰਬਰ ਨੂੰ ਰਾਜਸਥਾਨ ਤੋਂ ਹਰਿਆਣਾ ਵਿੱਚ ਦਾਖ਼ਲ ਹੋਵੇਗੀ। ਇਸ ਤੋਂ ਇਲਾਵਾ ਛੱਤੀਸਗੜ੍ਹ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਵੀ ਹੋਣ ਜਾ ਰਹੀਆਂ ਹਨ। ਛੱਤੀਸਗੜ੍ਹ ਵਿਧਾਨ ਸਭਾ ਵਿੱਚ ਕੁਮਾਰੀ ਸ਼ੈਲਜਾ ਦੀ ਅਹਿਮ ਭੂਮਿਕਾ ਹੋਵੇਗੀ। ਦੱਸ ਦਈਏ ਕਿ ਕੁਮਾਰੀ ਸ਼ੈਲਜਾ ਰਾਜਸਥਾਨ ਵਿੱਚ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀ ਚੇਅਰਪਰਸਨ ਵੀ ਰਹਿ ਚੁੱਕੀ ਹੈ।

Published by:Gurwinder Singh
First published:

Tags: Indian National Congress, Punjab congess, Sukhjinder