Home /News /national /

VIDEO: ਜਦੋਂ ਸ਼ਖ਼ਸ ਨੇ ਰਾਹੁਲ ਨੂੰ ਪੁੱਛਿਆ- PM ਬਣਨ 'ਤੇ ਪਹਿਲਾ ਕਿਹੜਾ ਫੈਸਲਾ ਕਰੋਗੇ, ਮਿਲਿਆ ਇਹ ਜਵਾਬ...

VIDEO: ਜਦੋਂ ਸ਼ਖ਼ਸ ਨੇ ਰਾਹੁਲ ਨੂੰ ਪੁੱਛਿਆ- PM ਬਣਨ 'ਤੇ ਪਹਿਲਾ ਕਿਹੜਾ ਫੈਸਲਾ ਕਰੋਗੇ, ਮਿਲਿਆ ਇਹ ਜਵਾਬ...

VIDEO: ਜਦੋਂ ਸ਼ਖ਼ਸ ਨੇ ਰਾਹੁਲ ਨੂੰ ਪੁੱਛਿਆ- PM ਬਣਨ 'ਤੇ ਪਹਿਲਾ ਕਿਹੜਾ ਫੈਸਲਾ ਕਰੋਗੇ, ਮਿਲਿਆ ਇਹ ਜਵਾਬ... (ਫਾਇਲ ਫੋਟੋ)

VIDEO: ਜਦੋਂ ਸ਼ਖ਼ਸ ਨੇ ਰਾਹੁਲ ਨੂੰ ਪੁੱਛਿਆ- PM ਬਣਨ 'ਤੇ ਪਹਿਲਾ ਕਿਹੜਾ ਫੈਸਲਾ ਕਰੋਗੇ, ਮਿਲਿਆ ਇਹ ਜਵਾਬ... (ਫਾਇਲ ਫੋਟੋ)

 • Share this:
  ਵਿਰੋਧੀ ਧਿਰ ਦਾ ਮੁੱਖ ਚਿਹਰਾ ਮੰਨੇ ਜਾਣ ਵਾਲੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi) ਨੇ ਤਾਮਿਲਨਾਡੂ ਦੇ ਕੰਨਿਆਕੁਮਾਰੀ ਦੇ ਮੁਲਗੁਮੂਦੂ (Mulagumoodu) ਸਥਿਤ ਸੇਂਟ ਜੋਸੇਫ ਸਕੂਲ ਵਿੱਚ ਦੀਵਾਲੀ ਮਨਾਈ।

  ਇਸ ਦੌਰਾਨ ਉਨ੍ਹਾਂ ਨੇ ਕੁਝ ਬੱਚਿਆਂ ਨਾਲ ਗੱਲਬਾਤ ਵੀ ਕੀਤੀ। ਬੱਚਿਆਂ ਨਾਲ ਗੱਲਬਾਤ ਦਾ ਇਹ ਵੀਡੀਓ ਰਾਹੁਲ ਗਾਂਧੀ ਨੇ ਆਪਣੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ ਨੇ ਲਿਖਿਆ, 'ਸੇਂਟ ਜੋਸੇਫ ਸਕੂਲ ਦੇ ਦੋਸਤਾਂ ਨਾਲ ਗੱਲ ਕੀਤੀ ਅਤੇ ਇਕੱਠੇ ਡਿਨਰ ਕੀਤਾ।

  ਉਨ੍ਹਾਂ ਦੇ ਇਸ ਦੌਰੇ ਨੇ ਦੀਵਾਲੀ ਨੂੰ ਹੋਰ ਖਾਸ ਬਣਾ ਦਿੱਤਾ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ ਹੈ ਕਿ ਸੱਭਿਆਚਾਰਾਂ ਦਾ ਇਹ ਸੰਗਮ ਸਾਡੇ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਸਾਨੂੰ ਇਸ ਨੂੰ ਬਚਾਉਣਾ ਚਾਹੀਦਾ ਹੈ।


  ਇਸ ਦੌਰਾਨ ਇਕ ਵਿਅਕਤੀ ਨੇ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਪਹਿਲਾ ਫੈਸਲਾ ਕੀ ਹੋਵੇਗਾ। ਸ਼ਖਸ ਦਾ ਸਵਾਲ ਸੁਣਦੇ ਹੀ ਰਾਹੁਲ ਗਾਂਧੀ ਨੇ ਕਿਹਾ- ਮਹਿਲਾ ਰਾਖਵਾਂਕਰਨ। ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਨ੍ਹਾਂ ਦਾ ਪਹਿਲਾ ਫੈਸਲਾ ਔਰਤਾਂ ਦੇ ਰਾਖਵੇਂਕਰਨ ਨਾਲ ਜੁੜਿਆ ਹੋਵੇਗਾ।

  ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਕੋਈ ਮੈਨੂੰ ਪੁੱਛੇ ਕਿ ਤੁਸੀਂ ਆਪਣੇ ਬੱਚੇ ਨੂੰ ਕੀ ਸਿਖਾਓਗੇ ਤਾਂ ਮੈਂ ਕਹਾਂਗਾ- ਨਿਮਰਤਾ, ਕਿਉਂਕਿ ਨਿਮਰਤਾ ਨਾਲ ਤੁਸੀਂ ਸਮਝਦੇ ਹੋ।

  ਗੱਲਬਾਤ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਰਾਹੁਲ ਗਾਂਧੀ ਤੋਂ ਪੁੱਛਿਆ ਕਿ ਉਹ ਰਾਤ ਦੇ ਖਾਣੇ ਵਿੱਚ ਕੀ ਖਾਣਾ ਪਸੰਦ ਕਰਨਗੇ। ਵਿਦਿਆਰਥੀਆਂ ਦੀ ਗੱਲ ਸੁਣਨ ਤੋਂ ਬਾਅਦ ਰਾਹੁਲ ਨੇ ਉੱਥੇ ਮੌਜੂਦ ਕੁਝ ਲੋਕਾਂ ਨੂੰ ਪੁੱਛਿਆ ਕਿ ਕੀ ਉਹ ਇੱਥੇ ਛੋਲੇ ਭਟੂਰੇ ਖਾਣ ਦਾ ਪ੍ਰਬੰਧ ਕਰ ਸਕਦੇ ਹਨ?

  ਦੱਸ ਦਈਏ ਕਿ ਰਾਹੁਲ ਗਾਂਧੀ ਕੁਝ ਮਹੀਨੇ ਪਹਿਲਾਂ ਤਾਮਿਲਨਾਡੂ ਦੇ ਦੌਰੇ 'ਤੇ ਗਏ ਸਨ। ਇਸ ਦੌਰਾਨ ਉਹ ਤਾਮਿਲਨਾਡੂ ਦੇ ਸੇਂਟ ਜੋਸੇਫ ਸਕੂਲ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਨਾਲ ਰਵਾਇਤੀ ਡਾਂਸ ਕੀਤਾ।
  Published by:Gurwinder Singh
  First published:

  Tags: Rahul Gandhi, Reservation

  ਅਗਲੀ ਖਬਰ