Home /News /national /

ਫਟਾ-ਫਟ ਤੇਲ ਦੀ ਟੈਂਕੀ ਫੁੱਲ ਕਰਵਾ ਲਵੋ, ਮੋਦੀ ਦਾ 'ਚੋਣ' ਆਫਰ ਖਤਮ ਹੋਣ ਵਾਲਾ ਹੈ: ਰਾਹੁਲ

ਫਟਾ-ਫਟ ਤੇਲ ਦੀ ਟੈਂਕੀ ਫੁੱਲ ਕਰਵਾ ਲਵੋ, ਮੋਦੀ ਦਾ 'ਚੋਣ' ਆਫਰ ਖਤਮ ਹੋਣ ਵਾਲਾ ਹੈ: ਰਾਹੁਲ

(ਫਾਇਲ ਫੋਟੋ)

(ਫਾਇਲ ਫੋਟੋ)

  • Share this:

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੋਕਾਂ ਨੂੰ ਕਿਹਾ ਹੈ ਕਿ ਸਰਕਾਰ ਦਾ 'ਚੋਣ' ਆਫਰ ਛੇਤੀ ਖ਼ਤਮ ਹੋਣ ਵਾਲਾ ਹੈ ਅਤੇ ਉਹ ਪੈਟਰੋਲ ਦੀਆਂ ਟੈਂਕੀਆਂ ਫੁੱਲ਼ ਕਰਵਾ ਲੈਣ।

ਰਾਹੁਲ ਨੇ ਟਵਿੱਟਰ ’ਤੇ ਟਿੱਪਣੀ ਕੀਤੀ- ਪੈਟਰੋਲ ਦੀ ਟੈਂਕੀ ਨੂੰ ਤੁਰੰਤ ਫੁੱਲ਼ ਕਰਵਾ ਲਵੋ, ਮੋਦੀ ਸਰਕਾਰ ਦਾ 'ਚੋਣ' ਆਫਰ ਖ਼ਤਮ ਹੋਣ ਵਾਲਾ ਹੈ।

ਰਾਹੁਲ ਨੇ ਆਪਣੇ ਟਵੀਟ ’ਚ ਪੈਟਰੋਲ ਪੰਪ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ਛੇਤੀ ਹੀ ਤੇਲ ਕੀਮਤਾਂ ਵਿਚ ਵਾਧਾ ਹੋਣ ਵਾਲਾ ਹੈ। ਜ਼ਿਕਰਯੋਗ ਹੈ ਕਿ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਅਮਲ ਸ਼ੁਰੂ ਹੋਣ ਮਗਰੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਅਜੇ ਤੱਕ ਕੋਈ ਵਾਧਾ ਨਹੀਂ ਕੀਤਾ ਗਿਆ ਹੈ।

ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Published by:Gurwinder Singh
First published:

Tags: Petrol, Petrol and diesel, Petrol Price Today, Rahul Gandhi