Home /News /national /

ਕਾਂਗਰਸ ਨੇ ਅਮਿਤ ਸ਼ਾਹ ਦੀ ਰੈਲੀ ਵਿਚ ਖਾਲੀ ਕੁਰਸੀਆਂ ਦਾ ਵੀਡੀਓ ਕੀਤਾ ਸਾਂਝਾ

ਕਾਂਗਰਸ ਨੇ ਅਮਿਤ ਸ਼ਾਹ ਦੀ ਰੈਲੀ ਵਿਚ ਖਾਲੀ ਕੁਰਸੀਆਂ ਦਾ ਵੀਡੀਓ ਕੀਤਾ ਸਾਂਝਾ

  • Share this:

    ਲੋਕ ਸਭਾ ਚੋਣਾਂ ਵਿਚ ਸਾਰੀਆਂ ਸਿਆਸੀ ਧਿਰਾਂ ਨੇ ਪ੍ਰਚਾਰ ਲਈ ਸੋਸ਼ਲ ਮੀਡੀਆ ਨੂੰ ਆਪਣਾ ਅਹਿਮ ਹਥਿਆਰ ਬਣਾਇਆ ਹੋਇਆ ਹੈ। ਭਾਜਪਾ ਤੇ ਕਾਂਗਰਸ ਲਗਾਤਾਰ ਇਕ ਦੂਜੇ ਨੂੰ ਘੇਰ ਰਹੀਆਂ ਹਨ। ਅਜਿਹੇ ਵਿਚ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ।


    ਵੀਡੀਓ ਵਿਚ ਭਾਜਪਾ ਦਾ ਝੰਡਾ ਤੇ ਖਾਲੀਆਂ ਕੁਰਸੀਆਂ ਦਿਖਾਈ ਦੇ ਰਹੀਆਂ ਹਨ। ਵੀਡੀਓ ਨੂੰ ਮੱਧ ਪ੍ਰਦੇਸ਼ ਕਾਂਗਰਸ ਦੇ ਟਵੀਟਰ ਅਕਾਊਟ ਹੈਂਡਲ ਤੋਂ ਪੋਸਟ ਕੀਤਾ ਗਿਆ ਹੈ। ਕਾਂਗਰਸ ਦਾ ਦਾਅਵਾ ਹੈ ਕਿ ਇਹ ਵੀਡੀਓ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਦਾ ਹੈ।




    ਕਾਂਗਰਸ ਨੇ ਆਖਿਆ ਹੈ ਕਿ ਸ਼ਾਹ ਦੀ ਰੈਲੀ ਵਿਚ ਕੁਰਸੀਆਂ ਖਾਲੀ ਪਈਆਂ ਹਨ। ਕੋਈ ਵੀ ਅਮਿਤ ਸ਼ਾਹ ਨੂੰ ਸੁਣਨ ਨਹੀਂ ਆਇਆ। ਨਾਲ ਹੀ ਲਿਖਿਆ ਗਿਆ ਹੈ ਕਿ ਖਾਲੀ ਕੁਰਸੀਆਂ ਤੁਹਾਨੂੰ ਮੋਦੀ ਸਰਕਾਰ ਦੇ 5 ਸਾਲਾਂ ਦਾ ਹਿਸਾਬ ਕਿਤਾਬ ਦੇ ਰਹੀਆਂ ਹਨ। ਜਿਸ ਨੇ ਕਦੇ ਜਨਤਾ ਦੀ ਸੁਣੀ ਨਹੀਂ, ਜਨਤਾ ਭਲਾ ਉਨ੍ਹਾਂ ਨੂੰ ਸੁਣਨ ਕਿਉਂ ਆਏ...?

    First published:

    Tags: Lok Sabha Election 2019, Lok Sabha Polls 2019