Home /News /national /

2024 ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਤਿਆਰੀ, ਭਾਜਪਾ ਦੇ ਟਾਕਰੇ ਲਈ ਬਣਾਇਆ ਇਹ ਨਵਾਂ ਫਾਰਮੂਲਾ...

2024 ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਤਿਆਰੀ, ਭਾਜਪਾ ਦੇ ਟਾਕਰੇ ਲਈ ਬਣਾਇਆ ਇਹ ਨਵਾਂ ਫਾਰਮੂਲਾ...

 ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਬਾਰੇ ਫੈਸਲਾ ਅੱਜ (ਫਾਇਲ ਫੋਟੋ)

ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਬਾਰੇ ਫੈਸਲਾ ਅੱਜ (ਫਾਇਲ ਫੋਟੋ)

  • Share this:

ਕਾਂਗਰਸ ਨੇ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ (2024 Lok sabha Elections) ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਚੋਣਾਂ 'ਚ ਜਿੱਤ ਦੀ ਰਾਹ ਵੇਖ ਰਹੀ ਕਾਂਗਰਸ ਨੇ ਨਵਾਂ ਫਾਰਮੂਲਾ ਅਪਣਾਉਣ ਦੀ ਯੋਜਨਾ ਬਣਾਈ ਹੈ। ਹੁਣ ਪਾਰਟੀ ਇਨ੍ਹਾਂ ਚੋਣਾਂ 'ਚ ਦਲਿਤ, ਔਰਤਾਂ ਅਤੇ ਓਬੀਸੀ ਵੋਟਰਾਂ 'ਤੇ ਧਿਆਨ ਦੇਵੇਗੀ।

ਇਹ ਰਣਨੀਤੀ ਦੋ ਹਫ਼ਤੇ ਪਹਿਲਾਂ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ ਵਿੱਚ ਬਣਾਈ ਗਈ ਸੀ। ਇਸ ਵਿੱਚ ਸਾਬਕਾ ਸੰਸਦ ਮੈਂਬਰ ਉਦਿਤ ਰਾਜ ਸਮੇਤ ਦਲਿਤ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।

ਰਾਹੁਲ ਗਾਂਧੀ ਵੱਲੋਂ ਬੁਲਾਈ ਗਈ ਇਸ ਮੀਟਿੰਗ ਦਾ ਏਜੰਡਾ ਇਹ ਜਾਣਨਾ ਸੀ ਕਿ ਦਲਿਤ ਵੋਟਰ 2024 ਦੀਆਂ ਲੋਕ ਸਭਾ ਚੋਣਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕਿਉਂਕਿ ਪਾਰਟੀ ਭਾਜਪਾ ਨੂੰ ਅਮੀਰਾਂ ਦੀ ਮਦਦ ਕਰਨ ਵਾਲੀ ਪਾਰਟੀ ਵਜੋਂ ਪੇਸ਼ ਕਰਦੀ ਹੈ, ਇਸ ਲਈ ਕਾਂਗਰਸ ਹੁਣ ਪੱਛੜੇ ਵਰਗ ਦੀ ਪਾਰਟੀ ਵਜੋਂ ਕੰਮ ਕਰੇਗੀ।

ਕਾਂਗਰਸ ਦਾ ਇਹ ਫਾਰਮੂਲਾ 2004 'ਤੇ ਆਧਾਰਿਤ ਹੈ। ਉਦੋਂ ਕਾਂਗਰਸ ਦਾ ਨਾਅਰਾ ਸੀ ‘ਕਾਂਗਰਸ ਕਾ ਹਾਥ ਆਮ ਆਦਮੀ ਕੇ ਸਾਥ’ ਇਸ ਤਹਿਤ ਪਾਰਟੀ ਗਰੀਬਾਂ ਤੇ ਪਛੜੇ ਵਰਗਾਂ ਦੇ ਮੁੱਦਿਆਂ ਦੀ ਗੱਲ ਕਰ ਰਹੀ ਸੀ। ਭਾਜਪਾ ਦੇ ਐਨਡੀਏ ਦਾ ਨਾਅਰਾ ‘ਇੰਡੀਆ ਸ਼ਾਈਨਿੰਗ’ ਸੀ। ਰਾਹੁਲ ਗਾਂਧੀ ਸਮੇਤ ਹੋਰ ਨੇਤਾਵਾਂ ਦਾ ਮੰਨਣਾ ਹੈ ਕਿ ਪਾਰਟੀ ਦੀ ਇਹ ਪੁਰਾਣੀ ਮੁਹਿੰਮ ਫਿਰ ਕੰਮ ਆਵੇਗੀ।

ਬੈਠਕ 'ਚ ਰਾਹੁਲ ਗਾਂਧੀ ਨੇ ਕਾਂਗਰਸ ਨੇਤਾਵਾਂ ਨੂੰ ਕਿਹਾ ਕਿ ਉਹ 'ਕਾਂਗਰਸ ਕਾ ਹਾਥ, ਪਿਛੜੋਂ ਕੇ ਸਾਥ' ਦੇ ਨਾਅਰੇ ਨੂੰ ਅੱਗੇ ਵਧਾਉਣ। ਇਸ ਦੇ ਨਾਲ ਹੀ ਕਾਂਗਰਸ ਨੂੰ ਉਮੀਦ ਹੈ ਕਿ ਉਹ ਦਲਿਤ ਅਤੇ ਓਬੀਸੀ ਵੋਟਰਾਂ ਰਾਹੀਂ ਉੱਤਰ ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਵਿੱਚ ਸਿਆਸੀ ਲਾਹਾ ਲੈ ਸਕਦੀ ਹੈ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਉਨ੍ਹਾਂ ਰਾਜਾਂ ਵਿੱਚ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾਏਗੀ ਜਿੱਥੇ ਇਹ ਸੰਭਵ ਹੈ। ਜਿਸ ਤਰ੍ਹਾਂ ਉਨ੍ਹਾਂ ਨੇ ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਹੈ। ਇਸ ਦੇ ਨਾਲ ਹੀ ਕਾਂਗਰਸ ਵੀ ਭਾਜਪਾ ਨੂੰ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦੀ ਚੁਣੌਤੀ ਦੇ ਰਹੀ ਹੈ।

ਇਸ ਦੇ ਨਾਲ ਹੀ ਕਾਂਗਰਸ ਉੱਤਰਾਖੰਡ ਚੋਣਾਂ 'ਚ ਜਿੱਤ ਦੀ ਸੰਭਾਵਨਾ ਦੇਖ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪਾਰਟੀ ਉੱਥੇ ਵੀ ਕਿਸੇ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾ ਸਕਦੀ ਹੈ। ਇਸ ਵਿੱਚ ਯਸ਼ਪਾਲ ਆਰੀਆ ਦਾ ਨਾਂ ਲਿਆ ਜਾ ਸਕਦਾ ਹੈ।

Published by:Gurwinder Singh
First published:

Tags: Assembly Elections 2022, Congress, Indian National Congress, Punjab Assembly Polls 2022, Punjab Election 2022, Rahul Gandhi, Sonia Gandhi