Home /News /national /

Punjab election 2022 : ਚੋਣਾਂ 'ਚ ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਦੇਵੇਗੀ ਕਾਂਗਰਸ..

Punjab election 2022 : ਚੋਣਾਂ 'ਚ ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਦੇਵੇਗੀ ਕਾਂਗਰਸ..

15 ਜੀ.ਆਰ.ਜੀ ਦਿੱਲੀ ਵਿਖੇ ਹੋਈ ਪੰਜਾਬ ਵਿਧਾਨ ਸਭਾ ਚੋਣਾਂ ਲਈ ਗਠਿਤ ਚੋਣ ਪ੍ਰਚਾਰ ਕਮੇਟੀ ਦੀ ਮੀਟਿੰਗ ਵਿੱਚ ਆਗੂਆਂ ਨੇੇ ਹਿੱਸਾ ਲਿਆ।

15 ਜੀ.ਆਰ.ਜੀ ਦਿੱਲੀ ਵਿਖੇ ਹੋਈ ਪੰਜਾਬ ਵਿਧਾਨ ਸਭਾ ਚੋਣਾਂ ਲਈ ਗਠਿਤ ਚੋਣ ਪ੍ਰਚਾਰ ਕਮੇਟੀ ਦੀ ਮੀਟਿੰਗ ਵਿੱਚ ਆਗੂਆਂ ਨੇੇ ਹਿੱਸਾ ਲਿਆ।

Punjab Assembly election 2022 : ਟਿਕਟਾਂ ਤੇ ਕਾਂਗਰਸ ਦੇ ਮਹਾਮੰਥਨ ਵਿਚਾਲੇ ਚੋਣ ਪ੍ਰਚਾਰ ਤੇ ਵੀ ਰਣਨੀਤੀ ਘੜੀ ਗਈ ਹੈ। ਸੰਕੇਤ ਦਿੱਤੇ ਗਏ ਨੇ ਕਿ ਦਸੰਬਰ ਦੇ ਆਖਰੀ ਹਫਤੇ ਹੀ ਰਾਹੁਲ ਗਾਂਧੀ ਪੰਜਾਬ ਵਿੱਚ ਚੋਣ ਬਿਗੁਲ ਵਜਾ ਦੇਣਗੇ। ਇਸ ਦੇ ਨਾਲ ਹੀ ਸਾਂਝੀ ਲੀਡਰਸ਼ਿਪ ਦੀ ਅਗਵਾਈ ਹੇਠ ਚੋਣ ਲੜਨ ਦੀ ਗੱਲ ਕਹੀ ਗਈ ਹੈ। 

ਹੋਰ ਪੜ੍ਹੋ ...
 • Share this:

  ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2022(Punjab Assembly election 2022) ਵਿੱਚ ਕਾਂਗਰਸ ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਦੇਵੇਗੀ। ਦਿਲੀ ਵਿੱਚ ਦੇਰ ਰਾਤ ਤੱਕ ਚੱਲੀ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ। ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਉੱਤੇ ਚਰਚਾ ਹੋਈ ਹੈ। ਦਿੱਲੀ 'ਚ ਪੰਜਾਬ ਕਾਂਗਰਸ ਦਾ ਮਹਾਮੰਥਨ ਹੋਇਆ। ਕੰਪੈਨ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੋਈ ਸਕ੍ਰੀਨਿੰਗ ਕਮੇਟੀ ਦੀ ਬੈਠਕ ਵਿੱਚ ਟਿਕਟਾਂ ਤੇ ਚੋਣ ਰਣਨੀਤੀ ਤੇ ਚਰਚਾ ਹੋਈ। ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਮੌਜੂਦ ਰਹੇ। ਇਸ ਮੀਟਿੰਗ ਵਿੱਚ ਟਿਕਟਾਂ ਤੋਂ ਲੈ ਕੇ ਚੋਣ ਰਣਨੀਤੀ 'ਤੇ ਚਰਚਾ ਹੋਈ। ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਕਈ MP ਵੀ ਸ਼ਾਮਲ ਹੋਏ।

  ਅਗਲੇ ਹਫ਼ਤੇ ਪੰਜਾਬ ਆਉਣਗੇ ਰਾਹੁਲ !

  ਟਿਕਟਾਂ ਤੇ ਕਾਂਗਰਸ ਦੇ ਮਹਾਮੰਥਨ ਵਿਚਾਲੇ ਚੋਣ ਪ੍ਰਚਾਰ ਤੇ ਵੀ ਰਣਨੀਤੀ ਘੜੀ ਗਈ ਹੈ। ਸੰਕੇਤ ਦਿੱਤੇ ਗਏ ਨੇ ਕਿ ਦਸੰਬਰ ਦੇ ਆਖਰੀ ਹਫਤੇ ਹੀ ਰਾਹੁਲ ਗਾਂਧੀ ਪੰਜਾਬ ਵਿੱਚ ਚੋਣ ਬਿਗੁਲ ਵਜਾ ਦੇਣਗੇ। ਇਸ ਦੇ ਨਾਲ ਹੀ ਸਾਂਝੀ ਲੀਡਰਸ਼ਿਪ ਦੀ ਅਗਵਾਈ ਹੇਠ ਚੋਣ ਲੜਨ ਦੀ ਗੱਲ ਕਹੀ ਗਈ ਹੈ।

  Published by:Sukhwinder Singh
  First published:

  Tags: Charanjit Singh Channi, Navjot Sidhu, Punjab Congress, Punjab Election 2022