Home /News /national /

ਕਾਂਗਰਸ ਦੀ ਯੂਟਿਊਬ ਚੈਨਲ ਹੋਇਆ ਡਿਲੀਟ, ਜਾਂਚ ਜਾਰੀ

ਕਾਂਗਰਸ ਦੀ ਯੂਟਿਊਬ ਚੈਨਲ ਹੋਇਆ ਡਿਲੀਟ, ਜਾਂਚ ਜਾਰੀ

ਕਾਂਗਰਸ ਦੀ ਯੂਟਿਊਬ ਚੈਨਲ ਹੋਇਆ ਡਿਲੀਟ,  ਜਾਂਚ ਜਾਰੀ

ਕਾਂਗਰਸ ਦੀ ਯੂਟਿਊਬ ਚੈਨਲ ਹੋਇਆ ਡਿਲੀਟ, ਜਾਂਚ ਜਾਰੀ

ਕਾਂਗਰਸ ਨੇ ਯੂਟਿਊਬ ਅਤੇ ਗੂਗਲ ਦੋਵਾਂ ਨਾਲ ਸੰਪਰਕ ਕੀਤਾ ਹੈ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਚੈਨਲ ਨੂੰ ਕਿਉਂ ਡਿਲੀਟ ਕੀਤਾ ਗਿਆ। ਕਾਂਗਰਸ ਪਾਰਟੀ ਚੈਨਲ ਨੂੰ ਮੁੜ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

  • Share this:

    ਨਵੀਂ ਦਿੱਲੀ: ਕਾਂਗਰਸ ਦਾ ਯੂਟਿਊਬ ਚੈਨਲ ਅਚਾਨਕ ਡਿਲੀਟ ਹੋ ਗਿਆ ਹੈ। ਪਾਰਟੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕਾਂਗਰਸ ਨੇ ਯੂਟਿਊਬ ਅਤੇ ਗੂਗਲ ਦੋਵਾਂ ਨਾਲ ਸੰਪਰਕ ਕੀਤਾ ਹੈ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਚੈਨਲ ਨੂੰ ਕਿਉਂ ਡਿਲੀਟ ਕੀਤਾ ਗਿਆ। ਕਾਂਗਰਸ ਪਾਰਟੀ ਚੈਨਲ ਨੂੰ ਮੁੜ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

    ਕਾਂਗਰਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਡੇ ਯੂਟਿਊਬ ਚੈਨਲ ‘ਇੰਡੀਅਨ ਨੈਸ਼ਨਲ ਕਾਂਗਰਸ’ ਨੂੰ ਡਿਲੀਟ ਹੋ ਗਿਆ ਹੈ। ਅਸੀਂ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਟੀਮ ਇਸ ਸਬੰਧ ਵਿਚ ਯੂਟਿਊਬ ਅਤੇ ਗੂਗਲ ਨਾਲ ਗੱਲਬਾਤ ਕਰ ਰਹੀ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕੋਈ ਤਕਨੀਕੀ ਨੁਕਸ ਹੈ ਜਾਂ ਕੋਈ ਸਾਜ਼ਿਸ਼। ਉਮੀਦ ਹੈ ਕਿ ਅਸੀਂ ਵਾਪਸ ਆਵਾਂਗੇ।

    'ਭਾਰਤ ਜੋੜੋ ਯਾਤਰਾ' ਤੋਂ ਪਹਿਲਾਂ ਯੂਟਿਊਬ ਚੈਨਲ ਡਿਲੀਟ

    ਇਸ ਤੋਂ ਪਹਿਲਾਂ ਦੇਸ਼ ਦੇ ਕਈ ਵੱਡੇ ਨੇਤਾਵਾਂ ਦੇ ਸੋਸ਼ਲ ਮੀਡੀਆ ਅਕਾਊਂਟ ਹੈਕ ਕੀਤੇ ਜਾ ਚੁੱਕੇ ਹਨ ਪਰ ਇਹ ਪਹਿਲੀ ਵਾਰ ਹੈ ਕਿ ਕਿਸੇ ਪਾਰਟੀ ਦਾ ਯੂਟਿਊਬ ਚੈਨਲ ਡਿਲੀਟ ਹੋ ਗਿਆ ਹੈ। ਫਿਲਹਾਲ ਇਸ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਹੈਕਿੰਗ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਪਰ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ।



    ਕਾਂਗਰਸ ਦੇ ਯੂ-ਟਿਊਬ ਚੈਨਲ ਨੂੰ ਅਜਿਹੇ ਸਮੇਂ 'ਚ ਡਿਲੀਟ ਹੋਇਆ ਹੈ ਜਦੋਂ ਪਾਰਟੀ ਦੇਸ਼ ਭਰ 'ਚ ਆਪਣੀ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ। ਇਸ ਮੁਹਿੰਮ ਦੀ ਸ਼ੁਰੂਆਤ 7 ਸਤੰਬਰ ਤੋਂ ਕੰਨਿਆਕੁਮਾਰੀ ਤੋਂ ਕੀਤੀ ਜਾਵੇਗੀ ਅਤੇ ਇਹ ਯਾਤਰਾ 12 ਰਾਜਾਂ ਵਿੱਚੋਂ ਲੰਘਦੀ ਹੋਈ ਜੰਮੂ-ਕਸ਼ਮੀਰ ਵਿੱਚ ਸਮਾਪਤ ਹੋਵੇਗੀ। ਇਸ ਦੀ ਅਗਵਾਈ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਕਰਨਗੇ।

    Published by:Ashish Sharma
    First published:

    Tags: Congress, Indian National Congress, Youtube