ਲੋਕਾਂ ਨੂੰ ਸਿੱਧੀ ਰਾਹਤ ਦੇਣ ਦੀ ਥਾਂ ਮੁੜ 'ਕਰਜ਼ ਦੀ ਖੁਰਾਕ' ਦੇ ਰਹੀ ਹੈ ਵਿੱਤ ਮੰਤਰੀ: ਕਾਂਗਰਸ

News18 Punjabi | News18 Punjab
Updated: June 28, 2021, 7:40 PM IST
share image
ਲੋਕਾਂ ਨੂੰ ਸਿੱਧੀ ਰਾਹਤ ਦੇਣ ਦੀ ਥਾਂ ਮੁੜ 'ਕਰਜ਼ ਦੀ ਖੁਰਾਕ' ਦੇ ਰਹੀ ਹੈ ਵਿੱਤ ਮੰਤਰੀ: ਕਾਂਗਰਸ
ਲੋਕਾਂ ਨੂੰ ਸਿੱਧੀ ਰਾਹਤ ਦੇਣ ਦੀ ਥਾਂ ਮੁੜ 'ਕਰਜ਼ ਦੀ ਖੁਰਾਕ' ਦੇ ਰਹੀ ਹੈ ਵਿੱਤ ਮੰਤਰੀ: ਕਾਂਗਰਸ

  • Share this:
  • Facebook share img
  • Twitter share img
  • Linkedin share img
ਕੇਂਦਰੀ ਵਿੱਤ ਮੰਤਰੀ ਵੱਲੋਂ ਅੱਜ 1.1 ਲੱਖ ਕਰੋੜ ਰੁਪਏ ਦੀ ਕਰਜ਼ਾ ਗਾਰੰਟੀ ਸਕੀਮ ਸਮੇਤ ਕਈ ਰਾਹਤਾਂ ਦੇ ਐਲਾਨ ਕਰਨ ਤੋਂ ਬਾਅਦ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਵਿੱਤ ਮੰਤਰੀ ਨੂੰ ਅਰਥ ਵਿਵਸਥਾ ਦੀ ਸਮਝ ਨਹੀਂ ਹੈ, ਕਿਉਂਕਿ  ਉਹ ਮੰਗ ਵਧਾਉਣ ਅਤੇ ਲੋਕਾਂ ਦੀ ਸਿੱਧੀ ਸਹਾਇਤਾ ਕਰਨ ਦੀ ਬਜਾਏ ਦੁਬਾਰਾ ' ਕਰਜ਼ ਦੀ ਖੁਰਾਕ' ਦੇ ਰਹੀ ਹੈ।

ਪਾਰਟੀ ਦੇ ਬੁਲਾਰੇ ਗੌਰਵ ਵੱਲਭ ਨੇ ਪੱਤਰਕਾਰਾਂ ਨੂੰ ਕਿਹਾ, “ਮੈਂ ਵਿੱਤ ਮੰਤਰੀ ਦੀ ਪ੍ਰੈਸ ਕਾਨਫਰੰਸ ਨੂੰ ਧਿਆਨ ਨਾਲ ਸੁਣਿਆ। ਅੱਜ ਅਰਥ ਵਿਵਸਥਾ ਦੀ ਮੁਢਲੀ ਸਮੱਸਿਆ ਘੱਟ ਜੀਡੀਪੀ, ਉੱਚ ਮਹਿੰਗਾਈ, ਘੱਟ ਮੰਗ ਅਤੇ ਵੱਧ ਰਹੀ ਬੇਰੁਜ਼ਗਾਰੀ ਹੈ, ਪਰ ਉਹੀ ਗੱਲ ਵਿੱਤ ਮੰਤਰੀ ਸਮਝ ਨਹੀਂ ਪਾ ਰਹੇ। ਅੱਜ ਫਿਰ ਉਨ੍ਹਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ।”

ਉਨ੍ਹਾਂ ਨੇ ਦਾਅਵਾ ਕੀਤਾ,“ ਕਰਜ਼ ਦੀ ਖੁਰਾਕ ਦੇ ਮਾਡਲ ਦਾ ਨਤੀਜਾ ਸਭ ਨੂੰ ਪਤਾ ਲੱਗ ਗਿਆ ਹੈ। ਲੋਕਾਂ ਨੂੰ ਮਦਦ ਦੀ ਜਰੂਰਤ ਹੈ, ਨਾ ਕਿ ਕਰਜ਼ੇ ਦੀ ਇੱਕ ਹੋਰ ਖੁਰਾਕ ਦੀ। ਲੋਕ ਉਮੀਦ ਕਰ ਰਹੇ ਸਨ ਕਿ ਤੁਸੀਂ ਲੋਕਾਂ ਦੀ ਆਰਥਿਕ ਮਦਦ ਕਰੋਗੇ, ਲੋਕਾਂ ਦੀਆਂ ਜੇਬਾਂ ਵਿੱਚ ਪੈਸੇ ਪਾਉਣ ਦੀ ਗੱਲ ਕਰੋਗੇ।
ਵੱਲਭ ਨੇ ਦੋਸ਼ ਲਾਇਆ, “ਸਾਲ 2020 ਵਿੱਚ ਐਲਾਨੇ ਕਰਜ਼ੇ ਦੇ 20 ਲੱਖ ਕਰੋੜ ਰੁਪਏ ਦੇ ਪੈਕੇਜ ਦੀ ਤਰ੍ਹਾਂ ਅੱਜ ਫਿਰ ਇੱਕ ਗਲਤੀ ਹੋਈ। ਅਜਿਹਾ ਲਗਦਾ ਹੈ ਕਿ ਵਿੱਤ ਮੰਤਰੀ ਆਰਥਿਕਤਾ ਨੂੰ ਨਹੀਂ ਸਮਝਦੇ ”

ਉਨ੍ਹਾਂ ਨੇ ਸਵਾਲ ਕੀਤਾ ਕਿ ਉਹ ਲੋਕ ਕੌਣ ਹਨ ਜੋ ਵਿੱਤ ਮੰਤਰੀ ਨੂੰ ‘ਕਰਜ਼ੇ ਦੀ ਖੁਰਾਕ ’ਬਾਰੇ ਸਲਾਹ ਦੇ ਰਹੇ ਹਨ। ਕਾਂਗਰਸ ਦੇ ਬੁਲਾਰੇ ਅਨੁਸਾਰ, “ਜੀਡੀਪੀ ਕਿਉਂ ਘਟ ਰਹੀ ਹੈ? ਮਹਿੰਗਾਈ ਕਿਉਂ ਵਧ ਰਹੀ ਹੈ ਅਤੇ ਇਸ ਨੂੰ ਕਿਵੇਂ ਹੇਠਾਂ ਲਿਆਇਆ ਜਾਵੇਗਾ? ਮੰਗ ਵਿਚ ਨਿਰੰਤਰ ਗਿਰਾਵਟ ਆ ਰਹੀ ਹੈ, ਮੰਗ ਵਧਾਉਣ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਹਨ? ਬੇਰੁਜ਼ਗਾਰਾਂ ਦੀ ਮਦਦ ਲਈ ਕੀ ਕੀਤਾ ਜਾ ਰਿਹਾ ਹੈ? ਵਿੱਤ ਮੰਤਰੀ ਨੇ ਇਸ ਬਾਰੇ ਗੱਲ ਕਿਉਂ ਨਹੀਂ ਕੀਤੀ? ”
Published by: Gurwinder Singh
First published: June 28, 2021, 7:38 PM IST
ਹੋਰ ਪੜ੍ਹੋ
ਅਗਲੀ ਖ਼ਬਰ