Home /News /national /

ਪੁਲਿਸ ਲਈ ‘ਇਕ ਰਾਸ਼ਟਰ, ਇਕ ਵਰਦੀ’ ਬਾਰੇ ਵਿਚਾਰ ਹੋਵੇ: PM ਮੋਦੀ

ਪੁਲਿਸ ਲਈ ‘ਇਕ ਰਾਸ਼ਟਰ, ਇਕ ਵਰਦੀ’ ਬਾਰੇ ਵਿਚਾਰ ਹੋਵੇ: PM ਮੋਦੀ

ਪੁਲਿਸ ਲਈ ‘ਇਕ ਰਾਸ਼ਟਰ, ਇਕ ਵਰਦੀ’ ਬਾਰੇ ਵਿਚਾਰ ਹੋਵੇ: ਮੋਦੀ (f)

ਪੁਲਿਸ ਲਈ ‘ਇਕ ਰਾਸ਼ਟਰ, ਇਕ ਵਰਦੀ’ ਬਾਰੇ ਵਿਚਾਰ ਹੋਵੇ: ਮੋਦੀ (f)

 ਉਨ੍ਹਾਂ ਕਿਹਾ, ‘ਪੁਲਿਸ ਲਈ ਇਕ ਰਾਸ਼ਟਰ ਇਕ ਵਰਦੀ ਸਿਰਫ਼ ਇਕ ਵਿਚਾਰ ਹੈ। ਇਸ ਬਾਰੇ ਸੂਬੇ ਸੋਚ ਸਕਦੇ ਹਨ। ਇਹ ਪੰਜ, 50 ਜਾਂ 100 ਸਾਲਾਂ ਵਿਚ ਹੋ ਸਕਦਾ ਹੈ। ਪਰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਇਸ ਨਾਲ ਪੁਲਿਸ ਕਰਮੀਆਂ ਨੂੰ ਇਕ ਆਮ ਪਛਾਣ ਵੀ ਮਿਲੇਗੀ ਤੇ ਲੋਕ ਉਨ੍ਹਾਂ ਨੂੰ ਦੇਸ਼ ਵਿਚ ਕਿਤੇ ਵੀ ਪਛਾਣ ਸਕਣਗੇ।

ਹੋਰ ਪੜ੍ਹੋ ...
  • Share this:

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਾਰੇ ਰਾਜਾਂ ਦੇ ਗ੍ਰਹਿ ਮੰਤਰੀਆਂ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਦੋ ਰੋਜ਼ਾ ‘ਚਿੰਤਨ ਸ਼ਿਵਿਰ’ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰੇਕ ਰਾਜ ਨੂੰ ਇੱਕ ਦੂਜੇ ਤੋਂ ਸਿੱਖਣਾ ਚਾਹੀਦਾ ਹੈ, ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਅੰਦਰੂਨੀ ਸੁਰੱਖਿਆ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਪੀਐਮ ਮੋਦੀ ਨੇ ਕਿਹਾ, 'ਅੰਦਰੂਨੀ ਸੁਰੱਖਿਆ ਲਈ ਰਾਜਾਂ ਦਾ ਮਿਲ ਕੇ ਕੰਮ ਕਰਨਾ ਸੰਵਿਧਾਨਕ ਆਦੇਸ਼ ਦੇ ਨਾਲ-ਨਾਲ ਦੇਸ਼ ਪ੍ਰਤੀ ਜ਼ਿੰਮੇਵਾਰੀ ਵੀ ਹੈ। ਸਾਰੀਆਂ ਏਜੰਸੀਆਂ ਨੂੰ ਕੁਸ਼ਲਤਾ, ਬਿਹਤਰ ਨਤੀਜੇ ਅਤੇ ਆਮ ਆਦਮੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਦੂਜੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਸੰਵਿਧਾਨ ਅਨੁਸਾਰ ਰਾਜ ਦਾ ਵਿਸ਼ਾ ਹੈ, ਹਾਲਾਂਕਿ ਇਹ ਦੇਸ਼ ਦੀ ਏਕਤਾ ਅਤੇ ਅਖੰਡਤਾ ਨਾਲ ਬਰਾਬਰ ਦਾ ਚਿੰਤਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਿਸ ਲਈ ‘ਇਕ ਰਾਸ਼ਟਰ, ਇਕ ਵਰਦੀ’ ਦਾ ਵਿਚਾਰ ਪੇਸ਼ ਕੀਤਾ ਤੇ ਕਿਹਾ ਕਿ ਇਹ ਉਨ੍ਹਾਂ ਵੱਲੋਂ ਦਿੱਤਾ ਇਹ ਮਹਿਜ਼ ਇਕ ਵਿਚਾਰ ਹੈ ਤੇ ਉਹ ਇਸ ਨੂੰ ਰਾਜਾਂ ਉਤੇ ਥੋਪਣ ਦਾ ਯਤਨ ਨਹੀਂ ਕਰ ਰਹੇ।

ਰਾਜਾਂ ਦੇ ਗ੍ਰਹਿ ਮੰਤਰੀਆਂ ਦੇ ਇੱਥੇ ਕਰਵਾਏ ਗਏ ਦੋ ਦਿਨਾ ‘ਚਿੰਤਨ ਸ਼ਿਵਿਰ’ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਤਾਕਤਾਂ ਨੂੰ ਚਿਤਾਵਨੀ ਦਿੱਤੀ ਜੋ ਨੌਜਵਾਨਾਂ ਨੂੰ ਕੱਟੜਵਾਦ ਵੱਲ ਧੱਕਣ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਮਾਗਾਂ ਨੂੰ ਦੂਸ਼ਿਤ ਕਰਨ ਲਈ ਆਪਣੇ ਬੌਧਿਕ ਦਾਇਰੇ ਨੂੰ ਵਧਾ ਰਹੀਆਂ ਹਨ। ਉਨ੍ਹਾਂ ਕਿਹਾ, ‘ਦੇਸ਼ ਦੇ ਨੌਜਵਾਨਾਂ ਨੂੰ ਗੁਮਰਾਹ ਹੋਣ ਤੋਂ ਰੋਕਣ ਲਈ ਨਕਸਲਵਾਦ ਦੇ ਹਰ ਸਰੂਪ ਨੂੰ ਜੜ੍ਹੋਂ ਪੁੱਟ ਕੇ ਸੁੱਟਣਾ ਹੋਵੇਗਾ, ਫੇਰ ਉਹ ਚਾਹੇ ਬੰਦੂਕ ਦਾ ਰੂਪ ਵਿਚ ਹੋਵੇ ਜਾਂ ਕਲਮ ਦਾ।’

ਉਨ੍ਹਾਂ ਕਿਹਾ, ‘ਪੁਲਿਸ ਲਈ ਇਕ ਰਾਸ਼ਟਰ ਇਕ ਵਰਦੀ ਸਿਰਫ਼ ਇਕ ਵਿਚਾਰ ਹੈ। ਇਸ ਬਾਰੇ ਸੂਬੇ ਸੋਚ ਸਕਦੇ ਹਨ। ਇਹ ਪੰਜ, 50 ਜਾਂ 100 ਸਾਲਾਂ ਵਿਚ ਹੋ ਸਕਦਾ ਹੈ। ਪਰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਇਸ ਨਾਲ ਪੁਲਿਸ ਕਰਮੀਆਂ ਨੂੰ ਇਕ ਆਮ ਪਛਾਣ ਵੀ ਮਿਲੇਗੀ ਤੇ ਲੋਕ ਉਨ੍ਹਾਂ ਨੂੰ ਦੇਸ਼ ਵਿਚ ਕਿਤੇ ਵੀ ਪਛਾਣ ਸਕਣਗੇ।

ਪ੍ਰਧਾਨ ਮੰਤਰੀ ਨੇ ਸਾਰੇ ਰਾਜਾਂ ਨੂੰ ਪੁਰਾਣੇ ਕਾਨੂੰਨਾਂ ਦੀ ਸਮੀਖਿਆ ਕਰਨ ਤੇ ਵਰਤਮਾਨ ਸੰਦਰਭ ਵਿਚ ਉਨ੍ਹਾਂ ’ਚ ਸੁਧਾਰ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਾਨੂੰਨ-ਵਿਵਸਥਾ ਤੇ ਸੁਰੱਖਿਆ ਦੀਆਂ ਉੱਭਰਦੀਆਂ ਚੁਣੌਤੀਆਂ ਦੇ ਹੱਲ ਲਈ ਸਾਰੀਆਂ ਏਜੰਸੀਆਂ ਦਰਮਿਆਨ ਤਾਲਮੇਲ ਬਿਠਾਉਣ ਦੀ ਵੀ ਅਪੀਲ ਕੀਤੀ। ਮੋਦੀ ਨੇ ਇਸ ਮੌਕੇ ਕਿਹਾ ਕਿ ਤਕਨੀਕੀ ਤੌਰ ਉਤੇ ਵੀ ਇਕ ਸਾਂਝਾ ਮੰਚ ਬਣਾਉਣ ਦੀ ਲੋੜ ਹੈ ਜਿਸ ਨੂੰ ਸਾਰੇ ਵਰਤ ਸਕਣ।

Published by:Gurwinder Singh
First published:

Tags: Delhi Police, Modi government, PM Modi, Police, Punjab Police